Bharuch fire: ਗੁਜਰਾਤ ਦੇ ਭਾਰੂਚ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਭਾਰੂਚ ਦੇ ਦਹੇਜ ਵਿਚਲੀ ਕੈਮੀਕਲ ਫੈਕਟਰੀ ਵਿੱਚ ਬਾਇਲਰ ਵਿੱਚ ਹੋਏ ਧਮਾਕੇ ਨਾਲ ਤਕਰੀਬਨ 40 ਮਜ਼ਦੂਰ ਝੁਲਸ ਗਏ ਹਨ। ਇਹ ਘਟਨਾ ਬੁੱਧਵਾਰ ਦੁਪਹਿਰ ਦੀ ਹੈ। ਰਾਹਤ ਕਾਰਜ ਜਾਰੀ ਹੈ। ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਅਨੁਸਾਰ ਜ਼ਖਮੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਭਾਰੂਚ ਦੇ ਕਲੈਕਟਰ ਐਮਡੀ ਮੋਦਿਆ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਇੱਕ ਐਗਰੋ ਕੈਮੀਕਲ ਕੰਪਨੀ ਦੇ ਬਾਇਲਰ ਵਿੱਚ ਹੋਏ ਧਮਾਕੇ ਤੋਂ ਬਾਅਦ ਲੱਗਭਗ 35 ਤੋਂ 40 ਕਾਮੇ ਅੱਗ ਦੀਆਂ ਲਪਟਾਂ ਵਿੱਚ ਫਸ ਗਏ। ਸਾਰੇ ਜ਼ਖਮੀਆਂ ਨੂੰ ਭਾਰੂਚ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ ਅਤੇ ਅੱਗ ‘ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਨੇ ਦੱਸਿਆ ਕਿ ਅੱਗ ਪੂਰੀ ਫੈਕਟਰੀ ਵਿੱਚ ਲੱਗੀ ਹੈ। ਸਾਵਧਾਨੀ ਦੇ ਤੌਰ ‘ਤੇ, ਰਸਾਇਣਕ ਪਲਾਂਟ ਦੇ ਨੇੜੇ ਦੇ ਦੋ ਪਿੰਡ ਖਾਲੀ ਕਰਵਾ ਲਏ ਗਏ ਹਨ।