Big explosion near baghjan oil well: ਗੁਹਾਟੀ: ਤੇਲ ਇੰਡੀਆ ਲਿਮਟਿਡ ਦੇ ਅਸਾਮ ਵਿੱਚ ਇੱਕ ਖੂਹ ਨੇੜੇ ਵੱਡਾ ਧਮਾਕਾ ਹੋਇਆ ਹੈ। ਇੱਥੇ ਹੀ ਪਿੱਛਲੇ ਮਹੀਨੇ 9 ਜੂਨ ਨੂੰ ਗੈਸ ਲੀਕ ਹੋਣ ਤੋਂ ਬਾਅਦ ਅੱਗ ਲੱਗੀ ਸੀ। ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਵਿਸਫੋਟ ਵਿੱਚ ਤਿੰਨ ਵਿਦੇਸ਼ੀ ਮਾਹਿਰ ਜ਼ਖਮੀ ਹੋਏ ਹਨ। ਤੇਲ ਇੰਡੀਆ ਲਿਮਟਿਡ ਦੇ ਲੋਕ ਸੰਪਰਕ ਮਾਮਲਿਆਂ ਦੇ ਸੀਨੀਅਰ ਮੈਨੇਜਰ ਜੈਅੰਤ ਬਰਮੂਡੋਈ ਨੇ ਦੱਸਿਆ ਕਿ ਮਾਹਿਰਾਂ ਨੂੰ ਡਿਬਰੂਗੜ ਦੇ ਇੱਕ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਹਰਾਂ ਦੀ ਪਛਾਣ ਐਂਥਨੀ ਸਟੀਵਨ ਰੇਨੋਲਡਜ਼, ਡੱਗ ਡੱਲਾਸ ਅਤੇ ਕਰੀਗ ਨੀਲ ਡੰਕਨ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਮਾਹਿਰ ਖੂਹ ਦੀ ਅੱਗ ਬੁਝਾਉਣ ਵਿੱਚ ਲੱਗੇ ਹੋਏ ਸਨ ਉਸੇ ਸਮੇਂ ਧਮਾਕਾ ਹੋਇਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ 28 ਮਈ ਤੋਂ ਖੂਹ ਵਿੱਚ ਗੈਸ ਛੱਡਣ ਤੋਂ ਬਾਅਦ, ਉਸ ਨੂੰ 9 ਜੂਨ ਨੂੰ ਅੱਗ ਲੱਗੀ, ਜਿਸ ਵਿੱਚ ਦੋ ਅੱਗ ਬੁਝਾਉ ਕਰਮਚਾਰੀਆਂ ਦੀ ਮੌਤ ਹੋ ਗਈ ਹੈ। ਹੁਣ ਧਮਾਕੇ ਤੋਂ ਬਾਅਦ ਅੱਗ ਬੁਝਾਉਣ ਦਾ ਕੰਮ ਵੀ ਰੁਕ ਗਿਆ ਹੈ।