bihar gopalganj bridge destroyed: ਬਿਹਾਰ ਨੂੰ ਇਸ ਸਮੇਂ ਦੋਹਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਤਾਂ ਹੜ ਦਾ ਕਹਿਰ ਹੈ ਅਤੇ ਦੂਜੇ ਪਾਸੇ ਕੋਰੋਨਾ ਦੀ ਮਾਰ ਹੈ, ਉਪਰੋਂ ਪ੍ਰਸ਼ਾਸਨ ਦੀ ਅਸਫਲਤਾ। ਨੀਤੀਸ਼ ਸਰਕਾਰ ਦੇ ਰਾਜ ਪ੍ਰਬੰਧ ਦੇ ਦਾਅਵਿਆਂ ਦਾ ਪਰਦਾਫਾਸ਼ ਗੋਪਾਲਗੰਜ ਵਿੱਚ ਪੁੱਲ ਦੇ ਇੱਕ ਹਿੱਸੇ ਦੇ ਢਹਿ ਜਾਣ ਕਾਰਨ ਹੋਇਆ। ਸੱਤਰ ਘਾਟ ਮਹਾਸੇਤੂ ਦਾ ਉਦਘਾਟਨ ਇੱਕ ਮਹੀਨੇ ਪਹਿਲਾਂ ਹੋਇਆ ਸੀ ਜਿਸ ਨੂੰ ਬਣਾਉਣ ਲਈ 264 ਕਰੋੜ ਦੀ ਲਾਗਤ ਆਈ ਸੀ। 16 ਜੂਨ ਨੂੰ ਸੀ.ਐੱਮ ਨਿਤੀਸ਼ ਕੁਮਾਰ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪਟਨਾ ਤੋਂ ਪੁੱਲ ਦਾ ਉਦਘਾਟਨ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲ ਦਾ ਉਦਘਾਟਨ ਇੱਕ ਮਹੀਨੇ ਪਹਿਲਾਂ ਹੋਇਆ ਸੀ। ਪਾਣੀ ਦੇ ਦਬਾਅ ਕਾਰਨ ਪੁਲ ਟੁੱਟ ਗਿਆ ਹੈ। ਲੋਕਾਂ ਦਾ ਆਉਣ ਜਾਣ ਦਾ ਲਿੰਕ ਖਤਮ ਹੋ ਗਿਆ ਹੈ। ਇੱਥੋਂ ਦੇ ਲਾਲਛਾਪਰ, ਮੁਜ਼ੱਫਰਪੁਰ, ਮੋਤੀਹਾਰੀ, ਬੱਤੀਹ ਤੱਕ ਜਾਣ ਦਾ ਲੋਕਾਂ ਦਾ ਲਿੰਕ ਬੰਦ ਹੋ ਗਿਆ ਹੈ।
ਇਹ ਪੁਲ ਗੋਪਾਲਗੰਜ ਨੂੰ ਚੰਪਾਰਨ ਅਤੇ ਤਿਰਹਟ ਦੇ ਕਈ ਜ਼ਿਲ੍ਹਿਆਂ ਨਾਲ ਜੋੜਦਾ ਹੈ। ਦੱਸ ਦਈਏ ਕਿ ਬੁੱਧਵਾਰ ਨੂੰ ਗੋਪਾਲਗੰਜ ਵਿੱਚ ਤਿੰਨ ਲੱਖ ਕਿਊਸਿਕ ਤੋਂ ਵੱਧ ਪਾਣੀ ਸੀ। ਇੰਨੇ ਉੱਚ ਪੱਧਰੀ ਗੰਡਕ ਦੇ ਦਬਾਅ ਕਾਰਨ ਇਸ ਮਹਾਸੇਤੂ ਦੀ ਪਹੁੰਚ ਵਾਲੀ ਸੜਕ ਟੁੱਟ ਗਈ। ਇਹ ਪੁਲ ਬੈਕੁੰਠਪੁਰ ਦੇ ਫ਼ੈਜ਼ੁੱਲਾਪੁਰ ਵਿੱਚ ਟੁੱਟਿਆ ਹੈ। ਭਾਜਪਾ ਵਿਧਾਇਕ ਮਿਥਲੇਸ਼ ਤਿਵਾਰੀ ਨੇ ਬਿਹਾਰ ਦੇ ਸੜਕ ਨਿਰਮਾਣ ਵਿਭਾਗ ਦੇ ਮੰਤਰੀ ਨੰਦਕਿਸ਼ੋਰ ਯਾਦਵ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਹੈ। ਇਹ ਪੁਲ ਬਿਹਾਰ ਬ੍ਰਿਜ ਨਿਰਮਾਣ ਵਿਭਾਗ ਦੁਆਰਾ ਬਣਾਇਆ ਗਿਆ ਸੀ। ਇਸ ਪੁਲ ਦੀ ਉਸਾਰੀ ਸਾਲ 2012 ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਮਹਾਸੇਤੂ ਦਾ ਉਦਘਾਟਨ 16 ਜੂਨ 2020 ਨੂੰ ਉਸਾਰੀ ਮੁਕੰਮਲ ਹੋਣ ਤੋਂ ਬਾਅਦ ਕੀਤਾ ਗਿਆ ਸੀ। ਰਾਜਦ ਨੇਤਾ ਤੇਜਸ਼ਵੀ ਯਾਦਵ ਨੇ ਇਸ ਘਟਨਾ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ, “ਨਿਤੀਸ਼ ਕੁਮਾਰ ਨੇ 8 ਸਾਲਾਂ ਵਿੱਚ 263.47 ਕਰੋੜ ਦੀ ਲਾਗਤ ਨਾਲ ਬਣੇ ਗੋਪਾਲਗੰਜ ਦੇ ਸੱਤਰ ਘਾਟ ਪੁਲ ਦਾ 16 ਜੂਨ ਨੂੰ ਉਦਘਾਟਨ ਕੀਤਾ ਸੀ। ਇਹ ਪੁਲ ਹੁਣ 29 ਦਿਨਾਂ ਬਾਅਦ ਹੀ ਢਹਿ ਗਿਆ ਹੈ। ਖ਼ਬਰਦਾਰ ! ਜੇ ਕਿਸੇ ਨੇ ਇਸ ਨੂੰ ਨਿਤੀਸ਼ ਦਾ ਭ੍ਰਿਸ਼ਟਾਚਾਰ ਕਿਹਾ? 263 ਕਰੋੜ ਦੀ ਤਾਂ ਮੂੰਹ ਦਿਖਾਈ ਹੈ। ਇੰਨੇ ਦੀ ਤਾਂ ਉਨ੍ਹਾਂ ਦੇ ਚੂਹੇ ਸ਼ਰਾਬ ਪੀ ਜਾਂਦੇ ਹਨ।”