ਹਰਿਆਣਾ ਤੋਂ ਭਾਜਪਾ ਦੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਸ਼ਨੀਵਾਰ ਨੂੰ ਕਾਂਗਰਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਪਾਰਟੀ ਦੇ ਸਹਿਯੋਗੀ ਮਨੀਸ਼ ਗਰੋਵਰ ਦਾ ਵਿਰੋਧ ਕਰਨ ਵਾਲਿਆਂ ਦੀਆਂ “ਅੱਖਾਂ ਕੱਢ ਦੇਣਗੇ ਅਤੇ ਹੱਥ ਵੱਢ” ਦੇਣਗੇ।
ਭਾਜਪਾ ਸੰਸਦ ਮੈਂਬਰ ਵੱਲੋਂ ਜਨਤਕ ਪ੍ਰੋਗਰਾਮ ਵਿੱਚ ਦਿੱਤੀ ਗਈ ਇਸ ਖੌਫਨਾਕ ਧਮਕੀ ਦਾ ਉੱਥੇ ਮੌਜੂਦ ਲੋਕਾਂ ਨੇ ਤਾੜੀਆਂ ਨਾਲ ਸਵਾਗਤ ਕੀਤਾ। ਅਰਵਿੰਦ ਸ਼ਰਮਾ ਰੋਹਤਕ ਤੋਂ ਭਾਜਪਾ ਦੇ ਸੰਸਦ ਮੈਂਬਰ ਹਨ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਰੋਹਤਕ ਜ਼ਿਲੇ ‘ਚ ਭਾਜਪਾ ਦੇ ਸੀਨੀਅਰ ਨੇਤਾ ਮਨੀਸ਼ ਗਰੋਵਰ ਨੂੰ ਗੁੱਸੇ ‘ਚ ਆਏ ਕਿਸਾਨਾਂ ਨੇ ਕਿਲੋਈ ਪਿੰਡ ਦੇ ਮੰਦਰ ‘ਚ ਘੇਰ ਲਿਆ ਅਤੇ ਕਈ ਘੰਟਿਆਂ ਤੱਕ ਬੰਦੀ ਬਣਾ ਕੇ ਰੱਖਿਆ।
ਗਰੋਵਰ ਨੇ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲਿਆਂ ਨੂੰ “ਬੇਰੁਜ਼ਗਾਰ ਸ਼ਰਾਬੀ” ਅਤੇ “ਮਾੜੇ ਤੱਤ” ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਲੋਕ ਵਿਰੋਧ ਪ੍ਰਦਰਸ਼ਨ ਨੂੰ ਲੰਮਾ ਕਰਨ ਦਾ ਇਰਾਦਾ ਰੱਖਦੇ ਹਨ। ਗਰੋਵਰ ਦੇ ਬਿਆਨ ‘ਤੇ ਕਿਸਾਨ ਗੁੱਸੇ ‘ਚ ਆ ਗਏ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ। ਭਾਜਪਾ ਨੇਤਾ ਅਤੇ ਉਨ੍ਹਾਂ ਦੇ ਸਮਰਥਕ ਕਰੀਬ ਅੱਠ ਘੰਟੇ ਮੰਦਰ ਦੇ ਅੰਦਰ ਫਸੇ ਰਹੇ, ਜਿਸ ਤੋਂ ਬਾਅਦ ਗਰੋਵਰ ਹੱਥ ਜੋੜਦੇ ਨਜ਼ਰ ਆਏ। ਇਸ ਤੋਂ ਬਾਅਦ ਹੀ ਬੰਧਕ ਬਣਾਏ ਗਏ ਲੋਕਾਂ ਨੂੰ ਛੱਡ ਦਿੱਤਾ ਗਿਆ। ਉਥੋਂ ਨਿਕਲਣ ਤੋਂ ਬਾਅਦ, ਗਰੋਵਰ ਨੇ ਕਿਹਾ ਕਿ ਉਨ੍ਹਾਂ ਨੇ ਮੁਆਫੀ ਨਹੀਂ ਮੰਗੀ ਹੈ। ਉਨ੍ਹਾਂ ਕਿਹਾ ਕਿ ਮੈਂ ਜਦੋਂ ਚਾਹਾਂਗਾ ਮੈਂ ਇਸ ਮੰਦਰ ‘ਚ ਆਵਾਂਗਾ। ਮੰਦਰ ਦੇ ਅੰਦਰ ਬੰਧਕ ਬਣਾਏ ਗਏ ਹੋਰ ਲੋਕ ਮੰਤਰੀ ਰਵਿੰਦਰ ਰਾਜੂ, ਰੋਹਤਕ ਦੇ ਮੇਅਰ ਮਨਮੋਹਨ ਗੋਇਲ ਅਤੇ ਪਾਰਟੀ ਨੇਤਾ ਸਤੀਸ਼ ਨੰਦਲ ਸਨ।
ਵੀਡੀਓ ਲਈ ਕਲਿੱਕ ਕਰੋ -: