bjp mp giriraj singh population coronavirus : ਬਿਹਾਰ ਦੇ ਬੇਗੁਸਰਾਏ ‘ਚ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ ਵੱਧਦੀ ਆਬਾਦੀ ਨੂੰ ਕੋੋਰੋਨਾ ਤੋਂ ਵੱਧ ਭਿਆਨਕ ਦੱਸਿਆ ਹੈ।ਗਿਰਿਰਾਜ ਸਿੰਘ ਨੇ ਕਿਹਾ ਕਿ ਦੇਸ਼ ਲਈ ਵੱਧਦੀ ਆਬਾਦੀ ਕੋਰੋਨਾ ਤੋਂ ਜ਼ਿਆਦਾ ਖਤਰਨਾਕ ਹੈ।ਗਿਰਿਰਾਜ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਅਸੀਂ ਬਹੁਤ ਪ੍ਰਭਾਵਿਤ ਹੋ ਰਹੇ ਹਾਂ,ਪਰ ਵਿਸਫੋਟਕ ਜਨਸੰਖਿਆ ਦੇਸ਼ ‘ਚ ਵਿਕਾਸ ‘ਚ ਅੜਿੱਕਾ ਬਣ ਰਹੀ ਹੈ।ਉਨ੍ਹਾਂ ਨੇ ਕਿਹਾ ਜਨਸੰਖਿਆ ਕੋਰੋਨਾ ਤੋਂ ਵੀ ਕਿਤੇ ਭਿਆਨਕ ਹੈ।ਕੋਰੋਨਾ ਵਾਇਰਸ ਲਈ ਵੈਕਸੀਨ ਬਣ ਰਹੀ ਹੈ।ਹੁਣ ਜਨਸੰਖਿਆ ਨੂੰ ਨਿਯੰਤਰਣ ਕਰਨ ਲਈ ਕਾਨੂੰਨ ਰੂਪੀ ਵੈਕਸੀਨ ਜ਼ਰੂਰੀ ਹੈ।
ਦੱਸਣਯੋਗ ਹੈ ਕਿ ਗਿਰਿਰਾਜ ਸਿੰਘ 3 ਦਿਨਾਂ ਦੇ ਦੌਰੇ ‘ਤੇ ਬੇਗੁਸਰਾਏ ‘ਚ ਹਨ।ਸ਼ਨੀਵਾਰ ਭਾਵ ਅੱਜ ਗਿਰਿਰਾਜ ਸਿੰਘ ਨੇ ਕਿਹਾ ਕਿ 1978’ਚ ਚੀਨ ਦੀ ਜੀ.ਡੀ.ਪੀ.ਸਾਡੇ ਤੋਂ ਹੇਠਾਂ ਸੀ।ਪਰ 1979 ‘ਚ ਚੀਨ ਨੇ ਇੱਕ ਸਖਤ ਕਾਨੂੰਨ ਬਣਾਇਆ।ਅੱਜ ਭਾਰਤ’ਚ ਜਿਥੇ 1 ਮਿੰਟ’ਚ 33 ਬੱਚੇ ਜਨਮ ਲੈਂਦੇ ਹਨ ਉੱਥੇ ਚੀਨ ‘ਚ 1ਮਿੰਟ ‘ਚ 10 ਬੱਚੇ ਪੈਦਾ ਹੋ ਰਹੇ ਹਨ।ਇਸ ਲਈ ਧਰਮ ਦੀ ਨਜ਼ਰ ਤੋਂ ਨਾ ਦੇਖਦੇ ਹੋਏ ਭਾਰਤ ਦੇ ਵਿਕਾਸ ਲਈ ਜਨਸੰਖਿਆ ਨਿਯੰਤਰਣ ਜ਼ਰੂਰੀ ਹੈ।ਨਾਲ ਹੀ ਗਿਰਿਰਾਜ ਜੀ ਨੇ ਬੋਲਦਿਆਂ ਸ਼ੁਸ਼ਾਂਤ ਮਾਮਲੇ ‘ਤੇ ਵੀ ਕਿਹਾ ਕਿ ਸ਼ਿਵਸੈਨਾ ਇਸਦੀ ਚਿੰਤਾ ਨਾ ਕਰੇ।ਬਿਹਾਰ ਸਰਕਾਰ ਨੇ ਇਸ ਮਾਮਲੇ ‘ਚ ਹਮਲਾਵਰ ਹੋ ਕੇ ਦੱਸ ਦਿੱਤਾ ਹੈ ਕਿ ਸੁਸ਼ਾਂਤ ਸਿੰਘ ਨੂੰ ਨਿਆਂ ਦੁਆਉਣ ਲਈ ਹੁਣ ਨਿਆਂ ਦੇ ਰਾਹ ‘ਤੇ ਸੀ.ਬੀ.ਆਈ.ਹੈ।