bjp mp rita bahuguna joshi corona positive : ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਰੀਤਾ ਬਹੁਗੁਣਾ ਜੋਸ਼ੀ ਕੋੋਰੋਨਾ ਪਾਜ਼ੇਟਿਵ ਪਾਈ ਗਈ ਹੈ।ਉਨ੍ਹਾਂ ਨੂੰ ਇਲਾਜ ਲਈ ਲਖਨਊ ਦੇ ਪੀ.ਜੀ. ਆਈ. ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।ਗਲੇ ‘ਚ ਖਾਰਿਸ਼ ਅਤੇ ਸਾਹ ਲੈਣ ‘ਚ ਤਕਲੀਫ ਕਾਰਨ ਰੀਤਾ ਬਹੁਗੁਣਾ ਨੇ ਆਪਣਾ ਕੋਰੋਨਾ ਟੈਸਟ ਕਰਾਇਆ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ।ਇਸ ਦੌਰਾਨ ਦੇਸ਼ ‘ਚ ਇੱਕ ਦਿਨ ‘ਚ ਹੁਣ ਤਕ ਸਭ ਤੋਂ ਜਿਆਦਾ 83, 883 ਕੋੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ।ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਜਾਣਕਾਰੀ ਦਿੱਤੀ ਕਿ ਦੇਸ਼ ‘ਚ 1,043 ਨਵੀਆਂ ਮੌਤਾਂ ਹੋਈਆਂ ਹਨ ਅਤੇ ਨਾਲ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 67,376 ਹੋ ਗਈ ਹੈ।ਸੰਕਰਮਿਤ ਮਾਮਲਿਆਂ ‘ਚ ਹੁਣ ਤਕ 8,15,835 ਐਕਟਿਵ ਮਾਮਲੇ ਹਨ।
ਦੱਸਣਯੋਗ ਹੈ ਕਿ ਕੋਰੋਨਾ ਦੇ 2,970,492 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ।ਉੱਥੇ ਹੀ ਸਿਹਤ ਵਿਭਾਗ ਦਾ ਕਹਿਣਾ ਹੈ ਕਿ 68,584 ਮਰੀਜ਼ ਪਿਛਲੇ 24 ਘੰਟਿਆਂ ‘ਚ ਠੀਕ ਹੋਏ
ਹਨ ਜਿਸਦੇ ਬਾਅਦ ਦੇਸ਼ ‘ਚ ਰਿਕਵਰੀ ਦਰ 77.09 ਫੀਸਦੀ ਹੋ ਗਈ ਹੈ।ਪਿਛਲੇ ਕਈ ਮਹੀਨਿਆਂ ਤੋਂ ਰਿਕਵਰੀ ਦਰ ਲਗਾਤਾਰ ਵੱਧਦੀ ਦੇਖੀ ਗਈ ਹੈ।ਘੱਟ ਤੋਂ ਘੱਟ ਦਿਨ ‘ਚ 60,000 ਤੋਂ ਵੱਧ ਮਰੀਜ਼ ਇਸ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਦਾ ਕਹਿਣਾ ਹੈ ਅੰਡੇਮਾਨ ਨਿਕੋਬਾਰ ਦੀਪ ਸਮੂਹ, ਦਿੱਲੀ, ਤਾਮਿਲਨਾਡੂ, ਪੱਛਮੀ ਬੰਗਾਲ ਸਮੇਤ 12 ਸੂਬੇ ਅਜਿਹੇ ਹਨ ਜਿਥੇ ਰਿਕਵਰੀ ਦਰ ਰਾਸ਼ਟਰੀ ਔਸਤਨ ਤੋਂ ਵੱਧ ਹੈ।ਮਹਾਂਰਾਸ਼ਟਰ ‘ਚ ਕੋਰੋਨਾ ਦੇ 8,08.306 ਮਾਮਲਿਆਂ ਅਤੇ 24,903 ਮੌਤਾਂ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ।ਇਸਦੇ ਬਾਅਦ ਆਂਧਰਾ ਪ੍ਰਦੇਸ਼ ਹੈ ਜਿਥੇ 4,45, 139 ਮਾਮਲੇ ਅਤੇ 4,053 ਮੌਤਾਂ ਦਰਜ ਹੋਈਆਂ ਹਨ।ਦੱਸਣਯੋਗ ਹੈ ਕਿ ਕਰਨਾਟਕ, ਉੱਤਰ-ਪ੍ਰਦੇਸ਼,ਦਿੱਲੀ, ਪੱਛਮੀ ਬੰਗਾਲ ਅਤੇ ਬਿਹਾਰ ਦਾ ਨੰਬਰ ਆਉਂਦਾ ਹੈ।ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ ਮੁਤਾਬਕ ਦੇਸ਼ ‘ਚ ਇਕ ਦਿਨ ‘ਚ ਬੁੱਧਵਾਰ ਨੂੰ 11,72,179 ਮਾਮਲਿਆਂ ਦੀ ਜਾਂਚ ਕੀਤੀ ਗਈ।ਇਸਦੇ ਨਾਲ ਹੀ ਹੁਣ ਤਕ 4,55,09,380 ਹੋ ਗਈ ਹੈ।