bomb blast accused capital : ਜੈਪੁਰ ਬੰਬ ਬਲਾਸਟ ਦੇ ਚਾਰ ਅੱਤਵਾਦੀਆਂ ਨੂੂੰ ਫਾਂਸੀ ਦੀ ਸਜਾ ਸੁਣਾਉਣ ਵਾਲੇ ਰਿਟਾ. ਜੱਜ ਅਜੇ ਕੁਮਾਰ ਸ਼ਰਮਾ ਨੇ ਰਾਜਸਥਾਨ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਸ ਦੀ ਜਾਨ ਨੂੰ ਖਤਰਾ ਹੈ।ਜੱਜ ਅਜੇ ਕੁਮਾਰ ਸ਼ਰਮਾ ਨੇ ਆਪਣੀ ਅਤੇ ਪੂਰੇ ਪਰਿਵਾਰ ਦੀ ਸੁਰੱਖਿਆ ਲਈ ਰਾਜਸਥਾਨ ਦੇ ਡੀਜੇਪੀ ਤੋਂ ਸੁਰੱਖਿਆ ਵਿਵਸਥਾ ਨੂੰ ਕਰਨ ਕਿਹਾ ਹੈ।ਦੱਸਣਯੋਗ ਹੈ ਕਿ, ਜੈਪੁਰ 13 ਮਈ 1998 ਨੂੰ ਧਮਾਕਾ ਹੋਇਆ ਸੀ ਜਿਸ ਦੇ ਦੋਸ਼ੀਆਂ ਨੂੰ ਜੱਜ ਅਜੇ ਕੁਮਾਰ ਨੇ ਫਾਂਸੀ ਦੀ ਸਜਾ ਸੁਣਾਈ ਸੀ।ਰਾਜਸਥਾਨ ਦੇ ਡੀਜੀਪੀ ਭੁਪਿੰਦਰ ਸਿੰਘ ਨੂੰ ਪੱਤਰ ਲਿਖ ਕੇ ਜੱਜ ਅਜੇ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਆਈ.ਬੀ. ਦੀ ਰਿਪੋਰਟ ਮੁਤਾਬਕ ਉਸ ਤੋਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਅੱਤਵਾਦੀ ਕਦੇ ਵੀ ਬਦਲਾ ਲੈ ਸਕਦੇ ਹਨ।ਪੁਲਸ ਲਾਈਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਵਾਪਸ ਲਈ ਜਾ ਰਹੀ ਹੈ।
ਜੇਕਰ ਸੁਰੱਖਿਆ ਵਾਪਸ ਲਈ ਜਾ ਰਹੀ ਹੈ ਤਾਂ ਉਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।ਜੱਜ ਸਾਹਿਬ ਦਾ ਕਹਿਣਾ ਹੈ ਕਿ ਘਰ ਦੇ ਬਾਹਰ ਸ਼ੱਕੀ ਲੋਕ ਮੋਟਰਸਾਈਕਲ ‘ਤੇ ਚੱਕਰ ਲਗਾਉਂਦੇ ਹਨ ਅਤੇ ਘਰ ਦੇ ਬਾਹਰ ਖਾਲੀ ਸ਼ਰਾਬ ਦੀਆਂ ਬੋਤਲਾਂ ਸੁੱਟ ਜਾਂਦੇ ਹਨ।ਕਈ ਵਾਰ ਘਰ ਦੇ ਬਾਹਰ ਖੜੇ ਹੋ ਕੇ ਫੋਟੋ ਖਿੱਚਦੇ ਹਨ ।ਜੱਜ ਨੇ ਕਿਹਾ ਹੈ ਕਿ ਇਸੇ ਤਰ੍ਹਾਂ ਨੀਲਕੰਠ ਗੰਜੂ ਨੇ ਅੱਤਵਾਦੀ ਮਕਬੂਲ ਭੱਟ ਨੂੰ 1984 ‘ਚ ਮੌਤ ਦੀ ਸਜਾ ਸੁਣਾਈ ਸੀ।ਜਿਸ ਦੇ ਬਾਅਦ 2 ਅਕਤੂਬਰ 1989 ਨੂੰ ਜੱਜ ਗੰਜੂ ਦੀ ਹੱਤਿਆ ਕਰ ਦਿੱਤੀ ਗਈ ਸੀ।ਜੈਪੁਰ ਬੰਬ ਧਮਾਕੇ ਦੀ ਵਿਸ਼ੇਸ਼ ਅਦਾਲਤ ‘ਚ ਜੱਜ ਬਣਾਉਣ ਦੇ ਨਾਲ ਹੀ ਜੱਜ ਅਜੇ ਕੁਮਾਰ ਸ਼ਰਮਾ ਨੂੰ ਚਾਰ ਗਾਰਡ ਅਤੇ ਦੋ ਪੀ.ਐੱਸ.ਓ. ਦੀ ਸੁਰੱਖਿਆ ਮਿਲੀ ਹੋਈ ਸੀ।ਉਨ੍ਹਾਂ ਦੇ 31 ਜਨਵਰੀ 2020 ਨੂੰ ਰਿਟਾਇਰ ਹੋਣ ਦੇ ਬਾਅਦ ਵੀ ਉਨ੍ਹਾਂ ਦੇ ਨਾਲ ਬਣੀ ਹੋਈ ਹੈ।ਹੁਣ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਡੀ.ਜੀ.ਪੀ. ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ, ਲਿਹਾਜਾ ਪੁਲਸ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।