ਪ੍ਰਸ਼ਾਂਤ ਬੋਸ ਅਤੇ ਸ਼ੀਲਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ ਮਾਓਵਾਦੀਆਂ ਦਾ ਝਾਰਖੰਡ ਬੰਦ ਹੈ। ਬੰਦ ਦੇ ਸੱਦੇ ਦੇ ਦੌਰਾਨ, ਨਕਸਲੀਆਂ ਨੇ ਚਾਈਬਾਸਾ ਵਿੱਚ ਰੇਲਵੇ ਪਟੜੀਆਂ ਨੂੰ ਉਡਾ ਦਿੱਤਾ ਹੈ, ਜਿਸ ਨਾਲ ਹਾਵੜਾ-ਮੁੰਬਈ ਰੇਲ ਮਾਰਗ ‘ਤੇ ਰੇਲ ਆਵਾਜਾਈ ਠੱਪ ਹੋ ਗਈ ਹੈ।
ਮਾਓਵਾਦੀਆਂ ਨੇ ਮਾਓਵਾਦੀ ਨੇਤਾਵਾਂ ਪ੍ਰਸ਼ਾਂਤ ਬੋਸ ਅਤੇ ਸ਼ੀਲਾ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਝਾਰਖੰਡ ਵਿੱਚ 24 ਘੰਟੇ ਦੇ ਬੰਦ ਦਾ ਸੱਦਾ ਦਿੱਤਾ ਹੈ। ਇਹ ਘਟਨਾ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਕਰੀਬ 2 ਵਜੇ ਵਾਪਰੀ ਹੈ। ਰੇਲ ਪਟੜੀ ਉਡਾਉਣ ਦੀ ਇਹ ਘਟਨਾ ਸੋਨੂਆ-ਲੋਟਾਪਹਾਰ ਵਿਚਕਾਰ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਰੇਲਵੇ ਟਰੈਕ ‘ਤੇ ਧਮਾਕਾ ਹੋਇਆ ਉਸ ਤੋਂ ਕੁੱਝ ਸਮੇਂ ਬਾਅਦ ਹੀ ਓਥੋਂ ਮੁੰਬਈ-ਹਾਵੜਾ ਮੇਲ ਲੰਘਣ ਵਾਲੀ ਸੀ। ਧਮਾਕੇ ਦੀ ਜ਼ੋਰਦਾਰ ਆਵਾਜ਼ ਤੋਂ ਬਾਅਦ ਮੁੰਬਈ ਹਾਵੜਾ ਮੇਲ ਟਰੇਨ ਨੂੰ ਮੌਕੇ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ‘ਤੇ ਅੱਜ 32 ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ ਅੱਗੇ ਦੀ ਰਣਨੀਤੀ, MSP ‘ਤੇ ਚਰਚਾ ਸੰਭਵ
ਨਕਸਲੀਆਂ ਨੇ ਧਮਾਕੇ ਕਰਕੇ ਰੇਲਵੇ ਲਾਈਨ ਨੂੰ ਅੱਪ ਅਤੇ ਡਾਊਨ ਦੋਵਾਂ ਪਾਸਿਆਂ ਤੋਂ ਉਡਾ ਦਿੱਤਾ, ਜਿਸ ਨਾਲ ਰੇਲ ਆਵਾਜਾਈ ਠੱਪ ਹੋ ਗਈ। ਇਸ ਤੋਂ ਇਲਾਵਾ ਨਕਸਲੀਆਂ ਨੇ ਲਾਤੇਹਾਰ ਵਿੱਚ ਵੀ ਰੇਲਵੇ ਟਰੈਕ ਨੂੰ ਉਡਾ ਦਿੱਤਾ ਹੈ। ਮਾਓਵਾਦੀਆਂ ਨੇ ਸ਼ੁੱਕਰਵਾਰ ਦੇਰ ਰਾਤ ਲਾਤੇਹਾਰ ਦੇ ਡੇਮੂ-ਰਿਚੁਘੁਟਾ ਦੇ ਵਿਚਕਾਰ ਰੇਲਵੇ ਟਰੈਕ ਨੂੰ ਬੰਬ ਧਮਾਕੇ ਨਾਲ ਨੁਕਸਾਨ ਪਹੁੰਚਾਇਆ ਹੈ। ਘਟਨਾ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਸਰਗਰਮ ਮੋਡ ਵਿੱਚ ਆ ਗਿਆ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਰੇਲਵੇ ਟੀਮ ਨੇ ਟ੍ਰੈਕ ਦੀ ਮੁਰੰਮਤ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: