ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀਰਵਾਰ ਤੋਂ ਦੋ ਦਿਨ ਦੌਰੇ ਲਈ ਭਾਰਤ ਪਹੁੰਚ ਗਏ ਹਨ । ਕੁਝ ਸਮਾਂ ਪਹਿਲਾਂ ਹੀ PM ਜਾਨਸਨ ਦਾ ਜਹਾਜ਼ ਅਹਿਮਦਾਬਾਦ ਪਹੁੰਚਿਆ। ਅਹਿਮਦਾਬਾਦ ਪਹੁੰਚਣ ਤੋਂ ਬਾਅਦ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ । ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ ਨੇ ਏਅਰਪੋਰਟ ‘ਤੇ ਬ੍ਰਿਟਿਸ਼ ਪੀਐੱਮ ਦਾ ਸਵਾਗਤ ਕੀਤਾ। ਉੱਥੇ ਹੀ ਕੁਝ ਲੋਕਾਂ ਨੇ ਹੱਥ ਵਿੱਚ ਤਿਰੰਗਾ ਅਤੇ ਵੇਲਕਮ ਟੂ ਇੰਡੀਆ ਦੀਆਂ ਹੋਰਡਿੰਗਜ ਲੈ ਕੇ ਬੋਰਿਸ ਜਾਨਸਨ ਦਾ ਸਵਾਗਤ ਕੀਤਾ ।
ਇਹ ਪਹਿਲਾ ਮੌਕਾ ਹੈ ਕਿ ਜਦੋਂ ਬ੍ਰਿਟਿਸ਼ ਪੀਐੱਮ ਗੁਜਰਾਤ ਦਾ ਦੌਰਾ ਕਰ ਰਹੇ ਹਨ । ਗੁਜਰਾਤ ਵਿੱਚ ਬ੍ਰਿਟਿਸ਼ ਪੀਐੱਮ ਜੁਆਇੰਟ ਟਰੇਡ ਦੇ ਕਈ ਮਹੱਤਵਪੂਰਨ ਨਿਵੇਸ਼ ਪ੍ਰਸਤਾਵਾਂ ਦੀ ਘੋਸ਼ਣਾ ਕਰਨਗੇ। ਭਾਰਤ ਅਤੇ ਬ੍ਰਿਟੇਨ ਦੋਵੇਂ ਹੀ ਫ੍ਰੀ ਟਰੇਡ ਐਗਰੀਮੈਂਟ ਨੂੰ ਲੈ ਕੇ ਪਾਜ਼ੀਟਿਵ ਰੁਖ ਦਿਖਾ ਰਹੇ ਹਨ । ਉਮੀਦ ਕੀਤੀ ਜਾ ਰਹੀ ਹੈ ਕਿ ਜਾਨਸਨ ਦਾ ਇਹ ਦੌਰਾ ਇੱਕ ਅਹਿਮ ਤਰੱਕੀ ਹੋਵੇਗੀ । ਬ੍ਰਿਟੇਨ, ਭਾਰਤ ਦੇ ਨਾਲ ਸਾਲਨਾ ਕਾਰੋਬਾਰ ਨੂੰ 2.89 ਲੱਖ ਕਰੋੜ ਤੱਕ ਲੈ ਜਾਣ ਦਾ ਚਾਹਵਾਨ ਹੈ।
ਇਹ ਵੀ ਪੜ੍ਹੋ: ਬਾਜਵਾ ਦਾ ‘ਆਪ’ ‘ਤੇ ਨਿਸ਼ਾਨਾ, ‘CM ਹਾਊਸ ਤੋਂ ਰਾਘਵ ਚੱਢਾ ਬਦਲ ਰਹੇ ਨੇ ਪੰਜਾਬ ਦੇ ਅਫਸਰ’
ਬ੍ਰਿਟਿਸ਼ ਪ੍ਰਧਾਨ ਮੰਤਰੀ ਵੀਰਵਾਰ ਨੂੰ ਗੁਜਰਾਤ ਵਿੱਚ ਕਈ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣਗੇ। ਇਸ ਤੋਂ ਬਾਅਦ ਉਹ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ। 22 ਅਪ੍ਰੈਲ ਨੂੰ ਪੀਐਮ ਮੋਦੀ ਨਾਲ ਅਹਿਮ ਬੈਠਕ ਕਰਨਗੇ । ਬ੍ਰਿਟੇਨ ਦੇ ਪੀਐਮ ਦੀ ਭਾਰਤ ਦੌਰੇ ਤੋਂ ਪਹਿਲਾਂ ‘ਨਵੇਂ ਯੁਗ ਦੀ ਟ੍ਰੇਡ ਡੀਲ’ ਦੀ ਕਾਫੀ ਚਰਚਾ ਹੈ । ਇਸ ਡੀਲ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਵੱਖਰਾ ਦੱਸਿਆ ਜਾ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਯਾਤਰਾ ਤੋਂ ਪਹਿਲਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਐਤਵਾਰ ਨੂੰ ਟਵੀਟ ਕਰ ਕਿਹਾ ਕਿ ਭਾਰਤ ਆਰਥਿਕ ਮਹਾਸ਼ਕਤੀ ਅਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਮੌਜੂਦਾ ਸਥਿਤੀਆਂ ਦੀ ਸਥਿਤੀ ਵਿੱਚ ਭਾਰਤ, ਬ੍ਰਿਟੇਨ ਦੀ ਅਹਿਮ ਰਣਨੀਤਿਕ ਸਾਂਝੇਦਾਰ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀ ਯਾਤਰਾ ਨਾਲ ਰੁਜ਼ਗਾਰ ਦੇ ਮੌਕੇ, , ਸੁਰੱਖਿਆ ਅਤੇ ਆਰਥਿਕ ਵਿਕਾਸ ਦੇ ਰਿਸ਼ਤਿਆਂ ਵਿੱਚ ਵਾਧਾ ਹੋਵੇਗਾ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”