bsp mayawati government royalties school : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਜੋ ਕਿ ਹਮੇਸ਼ਾਂ ਹੀ ਦਲਿਤ ਵਰਗ ਦੇ ਪੱਖ ਅਤੇ ਜਨਹਿੱਤਾਂ ਦੇ ਹੱਕਾਂ ਲਈ ਬੋਲਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰਾਂ ਆਪਣੇ ਨਿੱਜੀ ਖਰਚਿਆਂ ‘ਚ ਕਟੌਤੀ ਕਰ ਕੇ ਦੇਸ਼ ਵਿਆਪੀ ਬੱਚਿਆਂ ਦੀ ਸਕੂਲੀ ਫੀਸ ਮੁਆਫ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ।ਮਾਇਆਵਤੀ ਨੇ ਟਵੀਰ ਕਰਦਿਆਂ ਕਿਹਾ ਕਿ, ”ਕੋਰੋਨਾ ਮਹਾਂਮਾਰੀ ‘ਚ ਲਾਕਡਾਊਨ ਦੌਰਾਨ ਇੱਕ ਦੇਸ਼ ਦੇ ਲੋਕ ਇਸ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ, ਉਥੇ ਹੀ ਦੂਜੇ ਪਾਸੇ ਸਰਕਾਰਾਂ, ਸਕੂਲ ਬੱਚਿਆਂ ਦੇ ਮਾਪਿਆਂ ਤੋਂ ਫੀਸਾਂ ਮੰਗ ਕੇ ਉਨ੍ਹਾਂ ਨੂੰ ਪੜਾਈ ਤੋਂ ਵਾਂਝੇ ਕਰ ਰਹੇ ਹਨ।
ਕੋਰੋਨਾ ਤਾਲਾਬੰਦੀ ਕਾਰਨ ਪੀੜਤ ਦੇਸ਼ ਦੀ ਆਰਥਿਕ ਮੰਦੀ, ਭਿਆਨਕ ਬੇਰੁਜ਼ਗਾਰੀ ਅਤੇ ਜੀਵਨ ‘ਚ ਆਫਤ ਝੱਲ ਰਹੇ ਕਰੋੜਾਂ ਲੋਕਾਂ ਦੇ ਸਾਹਮਣੇ ਬੱਚਿਆਂ ਦੇ ਫੀਸ ਜਮ੍ਹਾਂ ਕਰਨ ਦੀ ਸਮੱਸਿਆ ਇੱਕ ਗੰਭੀਰ ਮੁੱਦਾ ਹੈ ਜੋ ਕਿ ਹੁਣ ਧਰਨਾ -ਪ੍ਰਦਰਸ਼ਨ ਆਦਿ ਦੇ ਰੂਪ ‘ਚ ਸਾਹਮਣੇ ਆ ਰਿਹਾ ਹੈ,ਮਾਪਿਆਂ ਨੂੰ ਪੁਲਸ ਦਾ ਤਸ਼ੱਦਦ ਸਹਿਣ ਕਰਨਾ ਪੈਂਦਾ ਹੈ।ਉਨ੍ਹਾਂ ਦਾ ਕਹਿਣਾ ਹੈ ”ਅਜਿਹੇ ਐਕਟ ਆਫ ਗਾਡ’ ਦੇ ਸਮੇਂ ‘ਚ ਸੰਵਿਧਾਨ ਅਨੁਸਾਰ ਦੀ ਕਲਿਆਣਕਾਰੀ ਸੂਬਾ ਹੋਣ ਦੀ ਭੂਮਿਕਾ ਵੱਧ ਜਾਂਦੀ ਹੈ।ਕੇਂਦਰ ਅਤੇ ਸੂਬਾ ਸਰਕਾਰਾਂ ਆਪਣੇ ਨਿੱਜੀ ਅਤੇ ਸ਼ਾਹੀ ਖਰਚਿਆਂ ‘ਚ ਕਟੌਤੀ ਕਰਕੇ ਰੋਕ ਲਗਾ ਕੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਫੀਸ ਅਦਾਇਗੀ ਕਰਨ ਤਾਂ ਕਿ ਦੇਸ਼ ਦਾ ਭਵਿੱਖ ਸੁਰੱਖਿਅਤ ਹੋ ਸਕੇ ਅਤੇ ਵਿਦਿਆਰਥੀ ਆਪਣੀ ਪੜਾਈ ਜਾਰੀ ਰੱਖ ਸਕਣ।