ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਵਿੱਚ ਸਾਲ ਦੇ ਦੂਜੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਅਲੀਰਾਜਪੁਰ ‘ਚ ਖੰਡਵਾ-ਬੜੌਦਾ ਰੋਡ ‘ਤੇ ਐਤਵਾਰ ਸਵੇਰੇ ਇੱਕ ਤੇਜ਼ ਰਫਤਾਰ ਯਾਤਰੀ ਬੱਸ ਨਦੀ ‘ਚ ਡਿੱਗ ਗਈ। ਇਸ ਹਾਦਸੇ ‘ਚ 3 ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਸ ਹਾਦਸੇ ‘ਚ 28 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸਪੀ ਅਤੇ ਕਲੈਕਟਰ ਮੌਕੇ ‘ਤੇ ਪਹੁੰਚ ਗਏ ਹਨ। ਬੱਸ ਗੁਜਰਾਤ ਦੇ ਭੁਜ ਤੋਂ ਬਰਵਾਨੀ ਜਾ ਰਹੀ ਸੀ। ਘਟਨਾ ਖੰਡਵਾ-ਬੜੌਦਾ ਰਾਜ ਮਾਰਗ ਦੀ ਹੈ। ਇਸ ਹਾਦਸੇ ‘ਚ 7 ਬੱਚੇ ਜ਼ਖਮੀ ਵੀ ਹੋਏ ਹਨ। ਇੱਕ ਬੱਚੇ ਦੀ ਹਾਲਤ ਬਹੁਤ ਗੰਭੀਰ ਹੈ। ਡਾਕਟਰਾਂ ਨੇ ਉਸ ਨੂੰ ਇੰਦੌਰ ਰੈਫਰ ਕਰ ਦਿੱਤਾ ਹੈ। ਦੱਸ ਦੇਈਏ ਕਿ ਬੱਸ ਪੁੱਲ ਦੀ ਰੇਲਿੰਗ ਤੋੜ 15 ਫੁੱਟ ਹੇਠਾਂ ਨਦੀ ਵਿੱਚ ਡਿੱਗੀ ਹੈ। ਜ਼ਖਮੀਆਂ ਦਾ ਇਲਾਜ ਅਲੀਰਾਜਪੁਰ ਜ਼ਿਲਾ ਹਸਪਤਾਲ ‘ਚ ਚੱਲ ਰਿਹਾ ਹੈ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਬੱਸ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ‘ਚ ਵਧਿਆ ਓਮੀਕਰੋਨ ਦਾ ਕਹਿਰ, 23 ਸੂਬਿਆਂ ‘ਚ ਕੁੱਲ 1525 ਮਾਮਲੇ, ਜਾਣੋ ਪੰਜਾਬ ਦਾ ਹਾਲ !
ਅਲੀਰਾਜਪੁਰ ਦੇ ਐਸਪੀ ਮਨੋਜ ਸਿੰਘ ਨੇ ਦੱਸਿਆ ਕਿ ਡਰਾਈਵਰ ਫਰਾਰ ਹੈ ਪਰ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇੱਕ ਲੋਕਲ ਬੱਸ ਹੈ ਜਿਸ ਦੇ ਫਿਟਨੈਸ ਸਰਟੀਫਿਕੇਟ ਅਤੇ ਰਜਿਸਟ੍ਰੇਸ਼ਨ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅਲੀਰਾਜਪੁਰ ਬੱਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਅਤੇ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਜ਼ਖਮੀਆਂ ਨੂੰ ਯੋਗ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਵੀਡੀਓ ਲਈ ਕਲਿੱਕ ਕਰੋ -: