captain amarinder singh opposed congress leaders challenge gandhi: ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਕੁਝ ਆਗੂਆਂ ਵਲੋਂ ਗਾਂਧੀ ਪਰਿਵਾਰ ਦੀ ਅਗਵਾਈ ਨੂੰ ਚੁਣੌਤੀ ਦਿੱਤੇ ਜਾਣ ਦਾ ਵਿਰੋਧ ਕੀਤਾ ਹੈ।ਕੈਪਟਨ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਸਹੀ ਦੱਸਿਆ ਹੈ।ਉਨ੍ਹਾਂ ਨੇ ਕਿਹਾ ਕਿ ਸੋਨੀਆ ਗਾਂਧੀ ਜਦੋਂ ਚਾਹੁਣ ਉਦੋਂ ਤਕ ਕਾਂਗਰਸ ਦੀ ਅਗਵਾਈ ਕਰ ਸਕਦੀ ਹੈ।ਪਰ ਰਾਹੁਲ ਨੂੰ ਪਾਰਟੀ ਦੀ ਕਮਾਂਡ ਸੰਭਾਲਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਕੈਪਟਨ ਦਾ ਕਹਿਣਾ ਹੈ ਕਿ ਇਹ ਸਮਾਂ ਇਸ ਤਰ੍ਹਾਂ ਦੇ ਮੁੱਦੇ ਚੁੱਕਣ ਦਾ ਨਹੀਂ ਹੈ।ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਅਗਵਾਈ ਵਾਲੀ ਐੱਨ.ਡੀ.ਏ.ਸਰਕਾਰ ਵਿਰੁੱਧ ਮਜ਼ਬੂਤ ਵਿਰੋਧੀ ਪੱਖ ਦੀ ਲੋੜ ਹੈ।ਜਿਸ ਨੇ ਦੇਸ਼ ਦੇ ਸੰਵਧਾਨਿਕ ਅਤੇ ਲੋਕਤੰਤਰਿਕ ਸਿਧਾਤਾਂ ਨੂੰ ਨਸ਼ਟ ਕਰ ਦਿੱਤਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਜਾਰੀ ਬਿਆਨ ‘ਚ ਕਿਹਾ ਕਿ ਐੱਨ.ਡੀ.ਏ. ਇਸ ਲਈ ਮਜ਼ਬੂਤ ਹੈ ਕਿਉਂਕਿ ਵਿਰੋਧੀ ਪੱਖ ਇਕਜੁੱਟ ਨਹੀਂ ਹੈ।ਪਾਰਟੀ ‘ਚ ਵੱਡੇ ਪੈਮਾਨੇ ‘ਤੇ ਫੇਰਬਦਲ ਦੀ ਮੰਗ ਦਾ ਇਹ ਉੱਚਿਤ ਸਮਾਂ ਨਹੀਂ ਹੈ।ਇਸ ਤਰ੍ਹਾਂ ਦੇ ਕਦਮ ਪਾਰਟੀ ਅਤੇ ਰਾਸ਼ਟਰ ਹਿੱਤਾਂ ਲਈ ਨੁਕਸਾਨਦਾਇਕ ਸਿੱਧ ਹੋ ਸਕਦੇ ਹਨ।
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਰਤ ਨੂੰ ਅਜੇ ਸੀਮਾ ਪਾਰ ਤੋਂ ਨਾ ਸਿਰਫ ਬਾਹਰੀ ਖਤਰਿਆਂ ਦਾ ਸਾਹਮਣਾ ਕਰ ਰਿਹਾ ਹੈ, ਸਗੋਂ ਇਸਦੀ ਸੰਘੀ ਬਣਤਰ ਅੰਦਰੂਨੀ ਖਤਰਿਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਇਕ ਏਕੀਕ੍ਰਿਤ ਕਾਂਗਰਸ ਇਕੱਲੇ ਹੀ ਦੇਸ਼ ਅਤੇ ਇਸਦੇ ਲੋਕਾਂ ਦੀ ਰੱਖਿਆ ਕਰਨ ‘ਚ ਸਮਰੱਥ ਹੈ।ਕਾਂਗਰਸ ਅਗਵਾਈ ਦੀ ਮੰਗ ਨੂੰ ਅਸਥਿਰ ਦੱਸਦੇ ਹੋਏ ਕੈਪਟਨ ਅਮਰਿੰਦਰ ਨੇ ਬ੍ਰਿਟਿਸ਼ ਸ਼ਾਸ਼ਨ ਦੌਰਾਨ ਸੁਤੰਤਰਤਾ ਪ੍ਰਾਪਤ ਕਰਨ ਤੋਂ ਬਾਅਦ ਦੇਸ਼ ਦੀ ਤਰੱਕੀ ਗਾਂਧੀ ਪਰਿਵਾਰ ਦਾ ਯੋਗਦਾਨ ਹੈ।ਉਨ੍ਹਾਂ ਨੇ ਕਿਹਾ ਕਿ ਅਜਿਹੀ ਅਗਵਾਈ ਦੀ ਜ਼ਰੂਰਤ ਹੈ ਜੋ ਨਾ ਸਿਰਫ ਕੁਝ ਲੋਕਾਂ ਲਈ ਮੰਨਣਯੋਗ ਹੈ ਸਗੋਂ ਪਾਰਟੀ ‘ਚ ਹਰ ਪੱਧਰ ਦੇ ਮੈਂਬਰ ਸਵੀਕਾਰ ਕਰਨ।ਕੈਪਟਨ ਅਮਰਿੰਦਰ ਸਿੰਘ ਨੇ ਇਸ ਭੂਮਿਕਾ ਲਈ ਰਾਹੁਲ ਗਾਂਧੀ ਨੂੰ ਸਹੀ ਦੱਸਿਆ ਹੈ।