ਭਾਰਤ ਦੇ ਚੰਦਰਯਾਨ-3 ਮਿਸ਼ਨ ਦਾ ਵਿਕਰਮ ਲੈਂਡਰ ਸਲੀਮ ਮੋਡ ਵਿਚ ਚਲਾ ਗਿਆ ਹੈ। ਇਸਰੋ ਨੇ ਇਹ ਜਾਣਕਾਰੀ ਦਿੱਤੀ। ਹੁਣ 22 ਸਤੰਬਰ ਦੇ ਆਸ-ਪਾਸ ਇਸ ਦੇ ਐਕਟਿਵ ਹੋਣ ਦੀ ਉਮੀ ਹੈ।
ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਦੱਸਿਆ ਕਿ ਚੰਦਰਯਾਨ-3 ਮਿਸ਼ਨ ਦਾ ਲੈਂਡਰ ਸਵੇਰੇ ਲਗਭਗ 8 ਵਜੇ ਸਲੀਪ ਮੋਡ ਵਿਚ ਸੈੱਟ ਹੋ ਗਿਆ। ਇਸ ਤੋਂ ਪਹਿਲਾਂ ChaSTE, ਰੰਭਾ-ਐੱਲਪੀ ਤੇ ਆਈਐੱਲਐੱਸਏ ਪੇਲੋਡ ਨੇ ਨਵੀਂ ਜਗ੍ਹਾ ‘ਤੇ ਇਨ-ਸੀਟੂ ਪ੍ਰਯੋਗ ਕੀਤੇ।ਇਨ੍ਹਾਂ ਨੇ ਜੋ ਡਾਟਾ ਇਕੱਠਾ ਕੀਤਾ ਜੋ ਧਰਤੀ ‘ਤੇ ਆਉਂਦਾ ਰਿਹਾ।
ਇਸਰੋ ਨੇ ਕਿਹਾ ਕਿ ਪੋਲੇਡ ਹੁਣ ਬੰਦ ਕਰ ਦਿੱਤੇ ਗਏ ਹਨ। ਲੈਂਡਰ ਰਿਸੀਵਰ ਚਾਲੂ ਰੱਖੇ ਗਏ ਹਨ। ਸੌਰ ਊਰਜਾ ਖਤਮ ਹੋ ਜਾਣ ਤੇ ਬੈਟਰੀ ਖਤਮ ਹੋ ਜਾਣ ‘ਤੇ ਵਿਕਰਮ, ਪ੍ਰਗਿਆਨ ਦੇ ਬਗਲ ਵਿਚ ਸੌਂ ਜਾਵੇਗਾ। 22 ਸਤੰਬਰ 2023 ਦੇ ਆਸ-ਪਾਸ ਉਨ੍ਹਾਂ ਦੇ ਫਿਰ ਤੋਂ ਜਾਗਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਵਿਸ਼ਵ ਕੱਪ ਲਈ 15 ਖਿਡਾਰੀ ਫਾਈਨਲ, ਨੇਪਾਲ ਨਾਲ ਮੁਕਾਬਲੇ ਦੇ ਬਾਅਦ ਹੋਵੇਗਾ ਟੀਮ ਦਾ ਐਲਾਨ
ਇਸ ਤੋਂ ਪਹਿਲਾਂ ਇਸਰੋ ਨੇ ਦੱਸਿਆ ਸੀ ਕਿ ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤ੍ਹਾ ‘ਤੇ ਇਕ ਵਾਰ ਫਿਰ ਸਫਲਤਾਪੂਰਵਕ ਸਾਫਟ ਲੈਂਡਿੰਗ ਕੀਤੀ। ਇਸਰੋ ਨੇ ਕਿਹਾ ਕਿ ਵਿਕਰਮ ਨੇ ਇਕ ਵਾਰ ਫਿਰ ਚੰਦਰਮਾ ‘ਤੇ ਸਾਫਟ ਲੈਂਡਿੰਗ ਕੀਤੀ। ਵਿਕਰਮ ਲੈਂਡਰ ਆਪਣੇ ਉਦੇਸ਼ਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅੱਗੇ ਵਧਿਆ।
ਵੀਡੀਓ ਲਈ ਕਲਿੱਕ ਕਰੋ -: