ਕਈ ਲੋਕ ਦੋ ਸਿਮ ਵਰਤਦੇ ਹਨ। ਪਰ, ਜੇਕਰ ਤੁਹਾਡੇ ਕੋਲ ਬਹੁਤ ਸਾਰੇ ਸਿਮ ਕਾਰਡ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕ ਸਰਕਾਰ ਉਨ੍ਹਾਂ ਨੂੰ ਬੰਦ ਕਰ ਦੇਵੇਗੀ। ਇੱਕ ਰਿਪੋਰਟ ਮੁਤਾਬਿਕ ਕੇਂਦਰ ਸਰਕਾਰ ਨੇ ਇੱਕ ਹੁਕਮ ਜਾਰੀ ਕੀਤਾ ਹੈ।
ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ 9 ਤੋਂ ਵੱਧ ਕੁਨੈਕਸ਼ਨ ਰੱਖਣ ਵਾਲਿਆਂ ਦੇ ਕੁਨੈਕਸ਼ਨ ਬੰਦ ਕਰ ਦਿੱਤੇ ਜਾਣਗੇ। ਦੂਰਸੰਚਾਰ ਵਿਭਾਗ (DoT) ਦੇ ਤਾਜ਼ਾ ਆਦੇਸ਼ ਦੇ ਅਨੁਸਾਰ, ਅਧਿਕਾਰੀ ਪਹਿਲਾਂ ਮਲਟੀਪਲ ਸਿਮਾਂ ਦੀ ਪੁਸ਼ਟੀ ਕਰਨਗੇ। ਜੇਕਰ ਤਸਦੀਕ (ਵੈਰੀਫਾਈ) ਨਹੀਂ ਹੁੰਦੀ ਤਾਂ ਇੱਕ ਸਿਮ ਨੂੰ ਛੱਡ ਕੇ ਸਭ ਨੂੰ ਬੰਦ ਕਰ ਦਿੱਤਾ ਜਾਵੇਗਾ। ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਵਿੱਚ ਰਹਿਣ ਵਾਲੇ ਲੋਕਾਂ ਲਈ ਸਿਰਫ਼ 6 ਸਿਮ ਕਾਰਡਾਂ ਦੀ ਹੀ ਮੁੜ ਪੁਸ਼ਟੀ ਕੀਤੀ ਜਾਵੇਗੀ। ਤਾਜ਼ਾ ਰਿਪੋਰਟ ਦੇ ਅਨੁਸਾਰ, ਗਾਹਕਾਂ ਨੂੰ ਇਹ ਵਿਕਲਪ ਮਿਲੇਗਾ ਕਿ ਉਹ ਕਿਹੜਾ ਸਿਮ ਰੱਖਣਾ ਚਾਹੁੰਦੇ ਹਨ ਅਤੇ ਕਿਸ ਨੂੰ ਬੰਦ ਕਰਨਾ ਹੈ। DoT ਨੇ ਹੁਕਮ ‘ਚ ਕਿਹਾ ਹੈ ਕਿ ਜੇਕਰ ਕਿਸੇ ਗਾਹਕ ਕੋਲ 9 ਤੋਂ ਵੱਧ ਮੋਬਾਈਲ ਕਨੈਕਸ਼ਨ ਹਨ, ਤਾਂ ਇਨ੍ਹਾਂ ਨੂੰ ਮੁੜ ਤਸਦੀਕ ਲਈ ਫਲੈਗ ਕੀਤਾ ਜਾਵੇਗਾ। ਇਹ ਫੈਸਲਾ ਉਦੋਂ ਲਿਆ ਗਿਆ ਹੈ ਜਦੋਂ ਵਿੱਤੀ ਅਪਰਾਧ, ਆਟੋਮੇਟਿਡ ਕਾਲਾਂ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਵਾਧਾ ਹੋਇਆ ਹੈ। ਦੂਰਸੰਚਾਰ ਵਿਭਾਗ ਨੇ ਟੈਲੀਕਾਮ ਆਪਰੇਟਰਾਂ ਨੂੰ ਡੇਟਾਬੇਸ ਤੋਂ ਸਾਰੇ ਫਲੈਗ ਕੀਤੇ ਮੋਬਾਈਲ ਕਨੈਕਸ਼ਨਾਂ ਨੂੰ ਹਟਾਉਣ ਲਈ ਕਿਹਾ ਹੈ ਕਿਉਂਕਿ ਇਹ ਨਿਯਮਾਂ ਅਨੁਸਾਰ ਨਹੀਂ ਹੈ।
ਨਿਯਮ ਦੇ ਅਨੁਸਾਰ, ਫਲੈਗ ਕੀਤੇ ਮੋਬਾਈਲ ਕਨੈਕਸ਼ਨ ਦੀ ਆਊਟਗੋਇੰਗ ਸਹੂਲਤ (ਡਾਟਾ ਸੇਵਾ ਸਮੇਤ) ਨੂੰ 30 ਦਿਨਾਂ ਦੇ ਅੰਦਰ ਮੁਅੱਤਲ ਕਰ ਦਿੱਤਾ ਜਾਵੇਗਾ। ਜਦਕਿ ਇਨਕਮਿੰਗ ਵਾਲੀ ਸੇਵਾ 45 ਦਿਨਾਂ ਦੇ ਅੰਦਰ ਮੁਅੱਤਲ ਕਰ ਦਿੱਤੀ ਜਾਵੇਗੀ। ਅਜਿਹਾ ਉਦੋਂ ਹੋਵੇਗਾ ਜਦੋਂ ਗਾਹਕ ਤਸਦੀਕ ਲਈ ਆਵੇਗਾ ਅਤੇ ਆਪਣਾ ਸਮਰਪਣ, ਟ੍ਰਾਂਸਫਰ ਵਿਕਲਪ ਚੁਣੇਗਾ। ਜੇਕਰ ਗਾਹਕ ਮੁੜ ਤਸਦੀਕ ਲਈ ਨਹੀਂ ਆਉਂਦਾ ਹੈ ਤਾਂ ਫਲੈਗ ਨੰਬਰ 60 ਦਿਨਾਂ ਦੇ ਅੰਦਰ ਬੰਦ ਕਰ ਦਿੱਤਾ ਜਾਵੇਗਾ। ਇਹ ਸਮਾਂ 7 ਦਸੰਬਰ ਤੋਂ ਗਿਣਿਆ ਜਾਵੇਗਾ। ਹੁਕਮਾਂ ਮੁਤਾਬਿਕ ਜੇਕਰ ਗਾਹਕ ਅੰਤਰਰਾਸ਼ਟਰੀ ਰੋਮਿੰਗ ‘ਤੇ ਹੈ ਜਾਂ ਸਰੀਰਕ ਤੌਰ ‘ਤੇ ਅਪਾਹਜ ਹੈ ਜਾਂ ਹਸਪਤਾਲ ‘ਚ ਹੈ ਤਾਂ ਉਸ ਨੂੰ 30 ਦਿਨਾਂ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਜੇਕਰ ਨੰਬਰ ਦੀ ਪਛਾਣ ਕਾਨੂੰਨ-ਇਨਫੋਰਸਮੈਂਟ ਏਜੰਸੀ ਜਾਂ ਵਿੱਤੀ ਸੰਸਥਾ ਜਾਂ ਪੇਸਕੀ (pesky ) ਕਾਲਰ ਵਜੋਂ ਕੀਤੀ ਜਾਂਦੀ ਹੈ, ਤਾਂ ਆਊਟਗੋਇੰਗ ਸਹੂਲਤ 5 ਦਿਨਾਂ ਦੇ ਅੰਦਰ ਮੁਅੱਤਲ ਕਰ ਦਿੱਤੀ ਜਾਵੇਗੀ। ਜੇਕਰ ਫਿਰ ਵੀ ਕੋਈ ਵੈਰੀਫਿਕੇਸ਼ਨ ਲਈ ਨਹੀਂ ਆਉਂਦਾ ਹੈ, ਤਾਂ ਉਸ ਦੀ ਇਨਕਮਿੰਗ ਸਹੂਲਤ 10 ਦਿਨਾਂ ਦੇ ਅੰਦਰ ਬੰਦ ਕੀਤੀ ਜਾਵੇਗੀ ਅਤੇ ਸਿਮ ਨੂੰ 15 ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: