China cyber attacks on india : ਪਿੱਛਲੇ ਸਾਲ ਮੁੰਬਈ ਵਿੱਚ ਬਿਜਲੀ ਗੁਲ ਹੋਣ ਦੀ ਇੱਕ ਘਟਨਾ ਸਾਹਮਣੇ ਆਈ ਸੀ। ਇਹ ਕਿਹਾ ਜਾਂ ਰਿਹਾ ਸੀ ਕਿ ਇਹ ਬਿਜਲੀ ਦੀ ਦੁਰਘਟਨਾ ਦਹਾਕਿਆਂ ਤੋਂ ਬਾਅਦ ਇੱਕ ਖਰਾਬ ਪਾਵਰ ਆਉਟੇਜ ਸੀ। ਮੁੰਬਈ ਵਿੱਚ ਹੋਈ ਇਸ ਘਟਨਾ ਨੂੰ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਵਿਵਾਦ ਨਾਲ ਵੀ ਜੋੜਿਆ ਗਿਆ ਸੀ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੀਨੀ ਹੈਕਰਾਂ ਵੱਲੋਂ ਇਹ ਭਾਰਤ ਉੱਤੇ ਸਾਈਬਰ ਹਮਲਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਸਾਈਬਰ ਹਮਲਾ ਭਾਰਤ ਨੂੰ ਚੇਤਾਵਨੀ ਦੇਣ ਲਈ ਚੀਨ ਦੀ ਤਰਫੋਂ ਕੀਤਾ ਗਿਆ ਸੀ। ਪਿੱਛਲੇ ਸਾਲ ਮੁੰਬਈ ਵਿੱਚ ਬਿਜਲੀ ਫੇਲ੍ਹ ਹੋਣ ਬਾਰੇ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਹ ਚੀਨ ਦਾ ਸਾਈਬਰ ਹਮਲਾ ਸੀ। ਜਦੋਂ ਭਾਰਤ ਅਤੇ ਚੀਨ ਦੇ ਸੈਨਿਕ ਸਰਹੱਦ ‘ਤੇ ਉਲਝੇ ਸਨ, ਤਾਂ ਉਸ ਵੇਲੇ ਭਾਰਤ ਦੀ ਬਿਜਲੀ ਸਪਲਾਈ ਦੀ ਨਿਯੰਤਰਣ ਪ੍ਰਣਾਲੀ ਵਿੱਚ ਇੱਕ ਮਾਲਵੇਅਰ ਪਾਇਆ ਗਿਆ ਸੀ। ਇਸ ਕਾਰਨ ਮੁੰਬਈ ਦੀ ਬਿਜਲੀ ਸਪਲਾਈ ਠੱਪ ਹੋ ਗਈ।
ਬਿਜਲੀ ਜਾਣ ਦਾ ਮੁੱਖ ਕਾਰਨ ਠਾਣੇ ਜ਼ਿਲੇ ਦੇ ਪਦਘਾ ਦੇ ਡਿਸਪੈਚ ਸੈਂਟਰ ਦੇ ਨੇੜੇ ਟ੍ਰਿਪਿੰਗ ਹੋਣਾ ਸੀ। ਇਸ ਦੇ ਕਾਰਨ ਪਿੱਛਲੇ ਸਾਲ 12 ਅਕਤੂਬਰ ਨੂੰ ਮੁੰਬਈ ਵਿੱਚ ਕਈ ਘੰਟਿਆਂ ਦਾ ਬਿਜਲੀ ਕੱਟ ਵੇਖਿਆ ਗਿਆ ਸੀ। ਸਵੇਰੇ 10 ਵਜੇ ਸ਼ੁਰੂ ਹੋਈ ਇਸ ਸਮੱਸਿਆ ਨੂੰ ਦੁਪਹਿਰ ਤੱਕ ਠੀਕ ਕਰ ਦਿੱਤਾ ਗਿਆ ਸੀ। ਇੱਕ ਰਿਪੋਰਟ ‘ਚ ਕਿਹਾ ਗਿਆ ਵੀ ਕਿ ਮਾਲਵੇਅਰ ਟਰੇਸਿੰਗ ਰਿਕਾਰਡ ਫਿਉਚਰ ਕੰਪਨੀ ਦੁਆਰਾ ਕੀਤਾ ਗਿਆ ਹੈ। ਇਹ ਇੱਕ ਸਾਈਬਰ ਸਿਕਿਓਰਿਟੀ ਕੰਪਨੀ ਹੈ। ਇਸਦੀ ਸਥਾਪਨਾ ਸੋਮਰਵਿਲ ਮੈਸੇਚਿਉਸੇਟਸ ਦੇ ਵਿੱਚ 2009 ਵਿੱਚ ਕੀਤੀ ਗਈ ਸੀ। ਕੰਪਨੀ ਦਾ ਦਾਅਵਾ ਹੈ ਕਿ ਸਾਰੇ ਮਾਲਵੇਅਰ ਕਿਰਿਆਸ਼ੀਲ ਨਹੀਂ ਸਨ। ਇਸਦਾ ਅਰਥ ਇਹ ਹੈ ਕਿ ਮਾਲਵੇਅਰ ਦੀ ਇੱਕ ਛੋਟੀ ਜਿਹੀ ਵਿਵਸਥਾ ਦੇ ਕਾਰਨ ਮੁੰਬਈ ਵਿੱਚ ਬਿਜਲੀ ਦਾ ਕੱਟ ਲੱਗਿਆ ਸੀ। ਕੰਪਨੀ ਨੇ ਇਸ ਲਈ ਰੈੱਡਕੋ (RedEcho) ਨੂੰ ਦੋਸ਼ੀ ਠਹਿਰਾਇਆ ਹੈ। ਰੈੱਡਕੋ ਇੱਕ ਚੀਨੀ ਰਾਜ ਪ੍ਰਯੋਜਿਤ ਸਮੂਹ ਹੈ। ਕੰਪਨੀ ਨੇ ਅੱਗੇ ਕਿਹਾ ਕਿ ਸੁਰੱਖਿਆ ਪਾਬੰਦੀ ਕਾਰਨ ਉਹ ਖੁਦ ਕੋਡ ਦੀ ਜਾਂਚ ਨਹੀਂ ਕਰ ਸਕੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸੁਰੱਖਿਆ ਕੰਪਨੀ ਨੇ ਇਸ ਦੀ ਜਾਣਕਾਰੀ ਭਾਰਤ ਨੂੰ ਦੇ ਦਿੱਤੀ ਹੈ।
ਇਹ ਵੀ ਦੇਖੋ : ਹੁਣ ਕੀ ਕਰ ‘ਤਾ ਭਾਜਪਾ ਨੇ, Social Media ‘ਤੇ ਲੋਕਾਂ ਨੇ ਟਰੋਲ ਕਰ ‘ਤੀ Modi Sarkar