China reluctant withdraw completely: ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ ਤਣਾਵ ਘੱਟ ਕਰਣ ਲਈ ਦੋਵੇਂ ਦੇਸ਼ ਸਮੇਂ-ਸਮੇਂ ਤੇ ਗੱਲਬਾਤ ਕਰ ਰਹੇ ਹਨ। ਹਾਲ ਹੀ ਵਿੱਚ ਫਿਰ ਤਣਾਅ ਵਾਲੇ ਇਲਾਕਿਆਂ ਵਿੱਚ ਚੀਨੀ ਫੌਜ ਦੇ ਪਿੱਛੇ ਹਟਣ ‘ਤੇ ਚਰਚਾ ਹੋਈ। ਉੱਥੇ ਹੀ ਹੁਣ ਸੂਤਰਾਂ ਦਾ ਕਹਿਣਾ ਹੈ ਕਿ ਚੀਨ ਫਿੰਗਰ ਏਰੀਆ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਲਈ ਅਸਹਿਮਤ ਨਜ਼ਰ ਆ ਰਿਹਾ ਹੈ । ਹਾਲਾਂਕਿ ਟਕਰਾਅ ਵਾਲੇ ਇਲਾਕਿਆਂ ਤੋਂ ਪੂਰੀ ਤਰ੍ਹਾਂ ਹਟਣ ਲਈ ਸਹਿਮਤ ਹੋ ਗਿਆ ਹੈ ।
ਇਸ ਮਾਮਲੇ ਵਿੱਚ ਚੋਟੀ ਦੇ ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਨੇ ਚੀਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਅਪ੍ਰੈਲ-ਮਈ ਦੌਰਾਨ ਜਿੱਥੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਸਨ, ਉੱਥੇ ਤੱਕ ਚੀਨ ਵਾਪਸ ਜਾਵੇ । ਭਾਰਤ ਇਸ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਕਰੇਗਾ । ਦੋਵੇਂ ਧਿਰ ਅਗਲੇ ਕੁਝ ਦਿਨਾਂ ਵਿੱਚ ਕਰੀਬ 21-22 ਜੁਲਾਈ ਨੂੰ ਵਾਪਸ ਹਟਣ ਦੀ ਹਾਲਤ ਦੀ ਨਿਗਰਾਨੀ ਅਤੇ ਤਸਦੀਕ ਕਰਨਗੇ । ਸੂਤਰਾਂ ਅਨੁਸਾਰ ਫਿੰਗਰ-4 ਦੇ ਨੇੜਲੇ ਖੇਤਰਾਂ ਵਿੱਚ ਚੀਨੀ ਫੌਜੀਆਂ ਨੇ ਬਲੈਕ ਟਾਪ ਅਤੇ ਗ੍ਰੀਨ ਟਾਪ ਤੋਂ ਆਪਣੇ ਢਾਂਚਿਆਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਐਨਐਸਏ ਅਜੀਤ ਡੋਭਾਲ ਨੇ ਚੀਨ ਨਾਲ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਸੀ ਕਿ ਇਸ ਮਾਮਲੇ ਨੂੰ ਪੂਰੀ ਤਰ੍ਹਾਂ ਸੁਲਝਾਉਣ ਅਤੇ ਦੋਵਾਂ ਪੱਖਾਂ ਦੀ ਸੰਤੁਸ਼ਟੀ ਲਈ ਦੋਵਾਂ ਧਿਰਾਂ ਨੂੰ ਆਪਣੇ ਸਥਾਈ ਅਹੁਦਿਆਂ ’ਤੇ ਵਾਪਸ ਜਾਣਾ ਪਵੇਗਾ । ਜਾਣਕਾਰੀ ਅਨੁਸਾਰ ਭਾਰਤੀ ਫੌਜ ਨੇ ਚੀਨ ਦੇ ਪੀਐਲਏ ਨੂੰ ਸਪੱਸ਼ਟ ਤੌਰ ‘ਤੇ ਕਿਹਾ ਦਿੱਤਾ ਹੈ ਕਿ ਉਹ ਫਿੰਗਰ -8 ਤੋਂ ਪਿੱਛੇ ਹਟ ਜਾਣ ਅਤੇ ਅਪ੍ਰੈਲ ਮਹੀਨੇ ਤੋਂ ਪਹਿਲਾਂ ਦੀ ਸਥਿਤੀ ਨੂੰ ਬਹਾਲ ਕੀਤਾ ਜਾਵੇ।
ਹਾਲਾਂਕਿ ਚੀਨੀ ਫੌਜ ਫਿੰਗਰ -4 ਤੋਂ ਪਿੱਛੇ ਹਟ ਕੇ ਫਿੰਗਰ -5 ‘ਤੇ ਪਹੁੰਚ ਗਈ ਹੈ । ਗਲਵਾਨ ਨਦੀ ਘਾਟੀ ਅਤੇ ਲੱਦਾਖ ਦੇ ਸੰਵੇਦਨਸ਼ੀਲ ਪੈਨਗੋਂਗ ਤਸੋ ਖੇਤਰ ਤੋਂ ਚੀਨ ਹਟ ਰਿਹਾ ਹੈ। ਪਨਗੋਂਗ ਝੀਲ ਉਹੀ ਖੇਤਰ ਹੈ ਜਿੱਥੇ ਚੀਨੀ ਫੌਜ ਦਾ ਭਾਰਤੀ ਫੌਜ ਨਾਲ ਟਕਰਾਅ ਹੋਇਆ ਸੀ।