china taking advantage coroanvirus : ਅਮਰੀਕਾ ਨੇ ਕਿਹਾ ਹੈ ਕਿ ਪੂਰੀ ਦੁਨੀਆ ‘ਚ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ।ਦੁਨੀਆ ਕੋਰੋਨਾ ਦਾ ਸੰਤਾਪ ਭੋਗ ਰਹੀ ਹੈ।ਪਰ ਇਸ ਸਭ ਦੇ ਦੌਰਾਨ ਵੀ ਚੀਨ ਆਪਣੀਆਂ ਚਾਲਾਂ ਤੋਂ ਬਾਝ ਨਹੀਂ ਆ ਰਿਹਾ।ਚੀਨ ਘਟੀਆ ਕਰਤੂਤਾਂ ਨੂੰ ਅੰਜਾਮ ਦੇਣ ‘ਚ ਲੱਗਾ ਹੋਇਆ ਹੈ।ਅਮਰੀਕੀ ਨੇਤਾ ਡੇਵਿਡ ਸਿਟਲਵੇਲ ਨੇ ਬੁੱਧਵਾਰ ਨੂੰ ਕਿਹਾ ਕਿ ਵੁਹਾਨ ‘ਚ ਕੋਵਿਡ-19 ਦੇ ਸਾਹਮਣੇ ਆਉਣ ਵਾਲੇ ਭਾਰਤ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੈ।ਜਿਸ ਤੋਂ ਚੀਨ ਆਪਣਾ ਲਾਭ ਖੱਟ ਰਿਹਾ ਹੈ।ਸਿਟਲਵੇਲ ਦਾ ਕਹਿਣਾ ਹੈ ਕਿ ਚੀਨ ਵਲੋਂ ਲੱਦਾਖ ਦੀ ਸੀਮਾ ‘ਚ ਕੀਤੀ ਗਈ ਘੁਸਪੈਠ ਵੀ ਉਨ੍ਹਾਂ ਦੀ ਸਾਜਿਸ਼ ਦਾ ਇੱਕ ਹਿੱਸਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਕਈ ਸਬੂਤ ਹਨ, ਜਿਨ੍ਹਾਂ ਤੋਂ ਗੱਲ ਸਪੱਸ਼ਟ ਹੁੰਦੀ ਹੈ ਕਿ ਬੀਜਿੰਗ ਕਿੰਨ ਆਪਣੇ ਘਟੀਆ ਇਰਾਦਿਆਂ ‘ਚ ਅੱਗੇ ਵੱਧ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਵੁਹਾਨ ਤੋਂ ਕੋੋਰੋਨਾ ਦੇ ਪ੍ਰਕੋਪ ਦੇ ਬਾਅਦ ਹੀ ਅਸੀਂ ਜੋ ਦੇਖਿਆ ਹੈ, ਅਜਿਹਾ ਲੱਗਦਾ ਹੈ ਕਿ ਪੀ.ਆਰ.ਸੀ. ਸਥਿਤੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਨ੍ਹਾਂ ‘ਚੋਂ ਇੱਕ ਉਦਾਹਰਣ ਹੈ।ਸਿਟਲਵੇਲ ਨੇ ਕਿਹਾ, ਬੀਜਿੰਗ ‘ਚ ਬੈਠੇ ਆਪਣੇ ਦੋਸਤਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਸ਼ਾਂਤੀਪੂਰਨ ਤਰੀਕਿਆਂ ਅਤੇ ਗੱਲਬਾਤ ਰਾਹੀਂ ਸੁਲਝਾ ਸਕਦੇ ਹਨ।ਪੂਰਵ ਏਸ਼ੀਆ ਅਤੇ ਪ੍ਰਸ਼ਾਂਤ ਮਾਮਲਿਆਂ ਦੇ ਸੈਕਟਰੀ ਨੇ ਵੀ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਮਿਪਓ ਦੀ ਟਿੱਪਣੀ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਭਾਰਤ ਅਤੇ ਚੀਨ ਵਿਚਕਾਰ ਸੀਮਾ ‘ਤੇ ਸ਼ਾਂਤੀਪੂਰਨ ਹੱਲ ਦੀ ਉਮੀਦ ਕਰਦਾ ਹੈ।ਦੱਸਣਯੋਗ ਹੈ ਕਿ 30 ਅਗਸਤ ਦੀ ਰਾਤ ਨੂੰ ਚੀਨੀ ਘੁਸਪੈਠ ਦੇ ਬਾਅਦ ਆਈ ਹੈ।ਜਿਥੇ ਚੀਨ ਦੇ ਸੈਨਿਕਾਂ ਨੇ ਪੂਰਵੀ ਲੱਦਾਖ ਦੀ ਪੇਂਗੋਂਗ ਤਸੋ ਝੀਲ ਦੇ ਦੱਖਣੀ ਕਿਨਾਰੇ ‘ਤੇ ਘੁਸਪੈਠ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਸੁਰੱਖਿਆਬਲਾਂ ਨੇ ਉਨ੍ਹਾਂ ਦੇ ਮਨਸੂਬਿਆਂ ‘ਤੇ ਪਾਣੀ ਫੇਰ ਦਿੱਤਾ।