Chinese soldier captured by indian army : ਲੱਦਾਖ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਇੱਥੇ ਇੱਕ ਚੀਨੀ ਫੌਜੀ ਨੂੰ ਭਾਰਤੀ ਫੌਜ ਨੇ ਫੜ ਲਿਆ ਹੈ। ਇਹ ਚੀਨੀ ਸੈਨਿਕ ਭਾਰਤ ਦੀ ਸਰਹੱਦ ਵਿੱਚ ਘੁੰਮ ਰਿਹਾ ਸੀ। ਇਹ ਸਿਪਾਹੀ ਚੁਸੂਲ ਸੈਕਟਰ ਦੀ ਗੁਰੰਗ ਵੈਲੀ ਨੇੜੇ ਫੜਿਆ ਗਿਆ ਹੈ। ਪੁੱਛਗਿੱਛ ਦੌਰਾਨ ਇਸ ਚੀਨੀ ਫੌਜੀ ਨੇ ਦੱਸਿਆ ਕਿ ਉਹ ਰਸਤਾ ਭੁੱਲ ਗਿਆ ਸੀ। ਭਾਰਤੀ ਸੈਨਿਕ ਇਸ ਚੀਨੀ ਸੈਨਿਕ ਤੋਂ ਪੁੱਛਗਿੱਛ ਕਰ ਰਹੇ ਹਨ। ਜਾਂਚ ਤੋਂ ਸੰਤੁਸ਼ਟ ਹੋਣ ਤੋਂ ਬਾਅਦ ਹੀ ਇਸ ਸਿਪਾਹੀ ਨੂੰ ਚੀਨੀ ਅਧਿਕਾਰੀਆਂ ਨੂੰ ਸੌਪਿਆ ਜਾਵੇਗਾ। ਰਿਪੋਰਟ ਦੇ ਅਨੁਸਾਰ, 8 ਜਨਵਰੀ ਨੂੰ ਇੱਕ ਚੀਨੀ ਸੈਨਿਕ ਨੂੰ ਲੱਦਾਖ ਵਿੱਚ ਐਲਏਸੀ ਦੀ ਭਾਰਤੀ ਸਰਹੱਦ ਦੇ ਅੰਦਰ ਗ੍ਰਿਫਤਾਰ ਕੀਤਾ ਗਿਆ ਸੀ। ਪੈਨਗੋਂਗ ਝੀਲ ਦੇ ਦੱਖਣੀ ਸਿਰੇ ਤੋਂ ਚੀਨੀ ਸੈਨਿਕ ਨੂੰ ਕਾਬੂ ਕੀਤਾ ਗਿਆ ਹੈ।
ਜੇ ਅਸੀਂ ਚੀਨੀ ਸੈਨਿਕ ਦੇ ਬਿਆਨ ‘ਤੇ ਵਿਸ਼ਵਾਸ ਕਰਦੇ ਹਾਂ, ਤਾਂ ਇਹ ਸਿਪਾਹੀ ਰਸਤਾ ਭਟਕਿਆ ਸੀ ਜਿਸ ਕਾਰਨ ਉਹ ਭਾਰਤੀ ਸਰਹੱਦ ਵਿੱਚ ਦਾਖਲ ਹੋ ਗਿਆ। ਫਿਰ ਇਸ ਨੂੰ ਉਥੇ ਤਾਇਨਾਤ ਭਾਰਤੀ ਫੌਜੀਆਂ ਨੇ ਫੜ ਲਿਆ। ਦੱਸ ਦੇਈਏ ਕਿ ਪਿੱਛਲੇ ਸਾਲ ਤੋਂ ਭਾਰਤ ਅਤੇ ਚੀਨ ਦੀਆਂ ਫੌਜਾਂ ਐਲਏਸੀ ਦੇ ਦੋਵਾਂ ਪਾਸਿਆਂ ‘ਤੇ ਤਾਇਨਾਤ ਹਨ। ਹੁਣ ਪੀ ਐਲ ਏ ਸਿਪਾਹੀ ਦੇ ਨਾਲ ਨਿਯਮਾਂ ਅਨੁਸਾਰ ਵਿਵਹਾਰ ਕੀਤਾ ਜਾ ਰਿਹਾ ਹੈ। ਸੈਨਾ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਚੀਨੀ ਸਿਪਾਹੀ ਕਿਨ੍ਹਾਂ ਹਾਲਤਾਂ ਵਿੱਚ ਸਰਹੱਦ ਪਾਰ ਕਰ ਗਿਆ ਹੈ। ਰਿਪੋਰਟ ਦੇ ਅਨੁਸਾਰ, ਜੇਕਰ ਭਾਰਤੀ ਫੌਜ ਦੀ ਜਾਂਚ ਵਿੱਚ ਚੀਨੀ ਫੌਜੀ ਦਾ ਦਾਅਵਾ ਸਹੀ ਸਾਬਿਤ ਹੋਇਆ ਤਾਂ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਉਸ ਨੂੰ ਵਾਪਿਸ ਭੇਜ ਦਿੱਤਾ ਜਾਵੇਗਾ।