ਇਸ ਸਮੇਂ ਮਹਾਰਾਸ਼ਟਰ ਦੇ ਅਹਿਮਦਨਗਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਜਿੱਥੇ ਸਿਵਲ ਹਸਪਤਾਲ ਵਿੱਚ ਅੱਗ ਲੱਗਣ ਕਾਰਨ 10 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਅਹਿਮਦਨਗਰ ਦੇ ਕਲੈਕਟਰ ਰਾਜੇਂਦਰ ਭੋਸਲੇ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ।
ਇਹ ਅੱਗ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ਵਿੱਚ ਲੱਗੀ ਸੀ। ਇਸ ਹਾਦਸੇ ਵਿੱਚ 10 ਕੋਰੋਨਾ ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਦਕਿ 6 ਮਰੀਜ਼ ਝੁਲਸ ਗਏ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਅੱਗ ਦੀਆਂ ਤਸਵੀਰਾਂ ਕਾਫੀ ਭਿਆਨਕ ਹਨ। ਹਸਪਤਾਲ ‘ਚੋਂ ਧੂੰਏਂ ਦਾ ਗੁਬਾਰ ਨਿਕਲਦਾ ਦਿਖਾਈ ਦੇ ਰਿਹਾ ਹੈ। ਉਸ ਦੇ ਅੱਗੇ ਇੱਕ ਆਦਮੀ ਦੌੜ ਰਿਹਾ ਹੈ। ਅੱਗ ਲੱਗਦੇ ਹੀ ਹਸਪਤਾਲ ‘ਚ ਹਫੜਾ ਦਫੜੀ ਮੱਚ ਗਈ।
ਜਦੋਂ ਇਹ ਅੱਗ ਕੋਰੋਨਾ ਵਾਰਡ ਤੱਕ ਪਹੁੰਚੀ ਤਾਂ ਉੱਥੇ ਖੌਫਨਾਕ ਮੰਜ਼ਰ ਦੇਖਣ ਨੂੰ ਮਿਲਿਆ। ਬਹੁਤ ਸਾਰੇ ਮਰੀਜ਼ ਬੇਵੱਸ ਸਨ ਅਤੇ ਦੌੜਨ ਤੋਂ ਅਸਮਰੱਥ ਸਨ। ਇਸ ਤਬਾਹੀ ਵਿੱਚ 10 ਮਰੀਜ਼ਾਂ ਦੀ ਮੌਤ ਹੋ ਗਈ ਅਤੇ 6 ਮਰੀਜ਼ ਝੁਲਸ ਗਏ। ਅੱਗ ਬੁਝਾਉਣ ਤੋਂ ਬਾਅਦ ਕੋਰੋਨਾ ਵਾਰਡ ਦੀਆਂ ਤਸਵੀਰਾਂ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਅੱਗ ਕਿੰਨੀ ਭਿਆਨਕ ਸੀ। ਅੱਗ ਕਾਰਨ ਕੋਰੋਨਾ ਵਾਰਡ ਦੇ ਬੈੱਡ, ਦਵਾਈਆਂ, ਮੈਡੀਕਲ ਉਪਕਰਣ ਵੀ ਸੜ ਗਏ ਹਨ। ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਏਸੀ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸੂਤਰਾਂ ਮੁਤਾਬਿਕ ਕੋਰੋਨਾ ਵਾਰਡ ‘ਚ 25 ਲੋਕ ਦਾਖਲ ਸਨ, ਜਿਨ੍ਹਾਂ ‘ਚੋਂ 10 ਦੀ ਮੌਤ ਹੋ ਗਈ ਹੈ ਜਦਕਿ 6 ਲੋਕ ਝੁਲਸ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: