Cold wave to continue: ਪਹਾੜਾਂ ‘ਤੇ ਬਰਫਬਾਰੀ ਦੇ ਪ੍ਰਭਾਵ ਕਾਰਨ ਦਿੱਲੀ-ਐਨਸੀਆਰ ਦੇ ਸ਼ਹਿਰਾਂ ਵਿੱਚ ਕੜਾਕੇ ਦੀ ਠੰਡ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਅੱਜ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ । ਦਿੱਲੀ ਵਿੱਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 3 ਡਿਗਰੀ ਤੋਂ ਘੱਟ ਰਿਹਾ ਜੋ ਆਮ ਨਾਲੋਂ 4 ਡਿਗਰੀ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 18.6 ਡਿਗਰੀ ਸੈਲਸੀਅਸ ਰਿਹਾ । ਇਸ ਤੋਂ ਇਲਾਵਾ ਸੰਘਣੀ ਧੁੰਦ ਵੀ ਰਹੀ। ਜਿਸ ਕਾਰਨ ਕੁਝ ਖੇਤਰਾਂ ਵਿੱਚ ਵਿਜ਼ੀਬਿਲਿਟੀ 100 ਮੀਟਰ ਤੱਕ ਰਹਿ ਗਈ। ਅਗਲੇ ਦੋ ਦਿਨਾਂ ਤੱਕ ਸ਼ੀਤ ਲਹਿਰ ਦੀ ਉਮੀਦ ਹੈ । ਇਸ ਸਥਿਤੀ ਵਿੱਚ 19 ਦਸੰਬਰ ਤੋਂ ਤਾਪਮਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਦੁਪਹਿਰ 12 ਵਜੇ ਤੋਂ ਬਾਅਦ ਚੰਗੀ ਧੁੱਪ ਰਹੀ, ਪਰ ਬਰਫ਼ੀਲੀਆਂ ਹਵਾਵਾਂ ਦੇ ਸਾਹਮਣੇ ਬੇਅਸਰ ਰਹੀ। ਗਰਮ ਕੱਪੜੇ ਪਾਉਣ ਦੇ ਬਾਵਜੂਦ ਲੋਕ ਨਾਲ ਕੰਬਦੇ ਰਹੇ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 18.4 ਅਤੇ ਘੱਟੋ ਘੱਟ ਤਾਪਮਾਨ 4.1 ਡਿਗਰੀ ਸੈਲਸੀਅਸ ਸੀ, ਜੋ ਕਿ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਸੀ । ਵੀਰਵਾਰ-ਸ਼ੁੱਕਰਵਾਰ ਨੂੰ ਵੀ ਅਜਿਹੀ ਠੰਡ ਰਹੇਗੀ। ਵੱਧ ਤੋਂ ਵੱਧ ਤਾਪਮਾਨ 18 ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਨੀਵਾਰ ਤੋਂ ਤਾਪਮਾਨ ਵਿੱਚ ਥੋੜ੍ਹਾ ਸੁਧਾਰ ਹੋਵੇਗਾ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 21-22 ਅਤੇ ਘੱਟੋ-ਘੱਟ ਤਾਪਮਾਨ 6-8 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਦੱਸ ਦੇਈਏ ਕਿ ਘੱਟੋ-ਘੱਟ ਤਾਪਮਾਨ ਦੇ ਨਾਲ-ਨਾਲ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਆਈ। ਮੌਸਮ ਵਿਗਿਆਨੀ ਕੁਲਦੀਪ ਸ੍ਰੀਵਾਸਤਵ ਦਾ ਕਹਿਣਾ ਹੈ ਕਿ ਪੱਛਮੀ ਹਿਮਾਲਿਆਈ ਖੇਤਰ ਪੱਛਮੀ ਗੜਬੜੀ ਕਾਰਨ ਭਾਰੀ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਮੈਦਾਨਾਂ ਇਲਾਕਿਆਂ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਇਸ ਦੇ ਚਲਦਿਆਂ ਅਗਲੇ ਦੋ ਦਿਨ ਦਿੱਲੀ ਵਿੱਚ ਠੰਡ ਰਹੇਗੀ ਅਤੇ ਸ਼ੀਤ ਲਹਿਰ ਚੱਲੇਗੀ।
ਇਹ ਵੀ ਦੇਖੋ: Manjinder Sirsa ਨੇ ਆਪ ਬੰਨ੍ਹੀਆਂ ਨੌਜਵਾਨਾਂ ਦੇ ਪੱਗਾਂ, DSGMC ਨੇ ਲਾਇਆ ਦਸਤਾਰਾਂ ਦਾ ਲੰਗਰ…