Concessions in ticket prices: ਹਵਾਈ ਯਾਤਰਾ ਕਰਨ ਵਾਲੇ ਯਾਤਰੀ ਜਿਨ੍ਹਾਂ ਕੋਲ ਸਮਾਨ ਨਹੀਂ ਹੋਵੇਗਾ ਉਨ੍ਹਾਂ ਯਾਤਰੀਆਂ ਨੂੰ ਹੁਣ ਟਿਕਟ ਦੀਆਂ ਕੀਮਤਾਂ ‘ਤੇ ਛੋਟ ਮਿਲੇਗੀ। ਇਸ ਸਬੰਧ ਵਿੱਚ ਇੱਕ ਸਰਕੂਲਰ ਸ਼ੁੱਕਰਵਾਰ ਨੂੰ ਸਿਵਲ ਏਵੀਏਸ਼ਨ ਦੇ ਡਾਇਰੈਕਟਰ ਜਨਰਲ ਦੁਆਰਾ ਜਾਰੀ ਕੀਤਾ ਗਿਆ ਹੈ। ਇਸ ਵਿੱਚ ਇਹ ਦੱਸਿਆ ਗਿਆ ਹੈ ਕਿ ਜਿਹੜੇ ਯਾਤਰੀ ਬਿਨਾਂ ਸਮਾਨ ਤੋਂ ਹਵਾਈ ਯਾਤਰਾ ਕਰਦੇ ਹਨ ਉਨ੍ਹਾਂ ਨੂੰ ਏਅਰ ਲਾਈਨਸ ਰਾਹੀਂ ਟਿਕਟਾਂ ਦੀਆਂ ਕੀਮਤਾਂ ‘ਤੇ ਛੋਟ ਦਿੱਤੀ ਜਾਵੇਗੀ।
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਹਵਾਈ ਯਾਤਰਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ। ਡੀਜੀਸੀਏ ਨੇ ਇਕ ਸਰਕੂਲਰ ਜਾਰੀ ਕੀਤਾ ਹੈ ਜਿਸ ਨਾਲ ਕੰਪਨੀਆਂ ਨੂੰ ਬਿਨਾਂ ਕਿਸੇ ਸਮਾਨ ਦੇ ਹਵਾਈ ਸਫਰ ਕਰਨ ਵਾਲੇ ਲੋਕਾਂ ਨੂੰ ਟਿਕਟਾਂ ਦੀ ਛੋਟ ਦੇਣ ਦੀ ਆਗਿਆ ਦਿਤੀ ਹੈ। ਦੱਸ ਦਈਏ ਕਿ ਕੁਝ ਸਮੇਂ ਤੋਂ ਯਾਤਰੀਆਂ ਲਈ ਘਰੇਲੂ ਉਡਾਣਾਂ ‘ਤੇ ਸਫਰ ਕਰਨਾ ਮਹਿੰਗਾ ਹੋ ਗਿਆ ਹੈ ਕਿਉਂਕਿ ਏਅਰ ਲਾਈਨਾਂ ਨੇ ਕੋਰੋਨਾ ਮਹਾਮਾਰੀ ਨਾਲ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਕਿਰਾਏ ‘ਚ ਵਾਧਾ ਕੀਤਾ ਹੈ। ਹਾਲਾਂਕਿ, ਹੁਣ ਡੀਜੀਸੀਏ ਦੇ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ, ਜਲਦੀ ਹੀ ਬਿਨਾਂ ਚੈੱਕ-ਇਨ ਬੈਗ ਦੇ ਦੇਸ਼ ਦੇ ਅੰਦਰ ਯਾਤਰਾ ਕਰਨਾ ਸਸਤਾ ਹੋ ਜਾਵੇਗਾ।
ਇਹ ਵੀ ਦੇਖੋ : ਯੋਗਰਾਜ ਤੇ ਭਜਨਾ ਅਮਲੀ ਦੇ ਸਟਾਈਲ ‘ਚ ਮੋਦੀ ਨੂੰ ਲਾਹਣਤਾਂ, ਹੱਸ-ਹੱਸ ਕੇ ਦੂਹਰੇ ਹੋ ਗਏ ਲੋਕ