confrence president pm modi : ਸਰਕਾਰ ਨੇ ਹਾਲ ਹੀ ‘ਚ ਸਿੱਖਿਆ ਪ੍ਰਣਾਲੀ ‘ਚ ਕੁਝ ਨਵੀਂਆਂ ਨੀਤੀਆਂ ਦਾ ਐਲਾਨ ਕੀਤਾ ਹੈ।ਹੁਣ ਸਿੱਖਿਆ ਮੰਤਰਾਲੇ ਨੇ ਟ੍ਰਾਂਸਫਾਰਮਿੰਗ ਹਾਇਰ ਐਜ਼ੂਕੇਸ਼ਨ ‘ਚ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਭੂਮਿਕਾ ਨੂੰ ਲੈ ਕੇ ਗਵਰਨਰ ਕਾਨਫਰੰਸ ਕਰਨ ਜਾ ਰਿਹਾ ਹੈ।ਜਿਸ ‘ਚ ਨਵੀਂ ਸਿੱਖਿਆ ਪ੍ਰਣਾਲੀ ਤਹਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।7 ਸਤੰਬਰ ਨੂੰ ਗਵਰਨਰ ਕਾਨਫਰੰਸ ਦੀ ਸ਼ੁਰੂਆਤ ਹੋਵੇਗੀ।ਗਵਰਨਰ ਕਾਨਫਰੰਸ ਦੇ ਉਦਘਾਟਨ ਸ਼ੈਸ਼ਨ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸ ਰਾਹੀਂ ਸੰਬੋਧਿਤ ਕਰਨਗੇ।ਇਸ ਕਾਨਫਰੰਸ ‘ਚ ਸਾਰੇ ਸੂਬਿਆਂ ਦੇ ਸਿੱਖਿਆ ਮੰਤਰੀ, ਸੂਬਿਆਂ ਯੂਨੀਵਰਸਿਟੀ ਦੇ ਚਾਂਸਲਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਦਫਤਰ ਤੋਂ ਬਿਆਨ ਜਾਰੀ ਕਰ ਦਿੱਤੇ ਗਏ ਹਨ।ਪੀ.ਐੱਮ.ਓ. ਨੇ 21ਵੀਂ ਸਦੀ ਦੀ ਪਹਿਲੀ ਸਿੱਖਿਆ ਨੀਤੀ ਨੂੰ ਵੱਡੇ ਬਦਲਾਅ ਸਮੇਤ ਸਕੂਲਾਂ ਅਤੇ ਉੱਚ-ਸਿੱਖਿਆ ‘ਚ ਅੱਗੇ ਵਧਣ ‘ਚ ਸਹਾਇਕ ਬਣਾਇਆ ਹੈ।ਪੀ.ਐਮ.ਓ. ਵਲੋਂ ਕਿਹਾ ਗਿਆ ਹੈ ਕਿ ਇਹ ਇੱਕ ਭਾਰਤ ਕੇਂਦ੍ਰਿਤ ਸਿੱਖਿਆ ਪ੍ਰਣਾਲੀ ਨੁੂੰ ਲਾਗੂ ਕਰਦੇ ਹੋਏ।ਬਰਾਬਰੀ ਅਤੇ ਜੀਵੰਤ ਗਿਆਨ ਨਾਲ ਲੈਸ ਸਮਾਜ ਦੀ ਉਸਾਰੀ ਲਈ ਇੱਕ ਕੋਸ਼ਿਸ਼ ਹੈ. ਮਹੱਤਵਪੂਰਨ ਹੈ ਕਿ ਇਸ ਤੋਂ ਪਹਿਲਾਂ ਸਿੱਖਿਆ ਮੰਤਰਾਲੇ ਨੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਸਮੇਤ ਨਵੀਂ ਸਿੱਖਿਆ ਨੀਤੀ ‘ਚ ਕੀਤੇ ਗਏ ਬਦਲਾਅ ਨੂੰ ਲੈ ਕੇ ਸੰਮੇਲਨ ਆਯੋਜਿਤ ਕੀਤਾ ਹੈ।ਪੀ.ਐੱਮ. ਮੋਦੀ ਨੇ ਸੰਮੇਲਨ ਨੂੰ ਵੀ ਸੰਬੋਧਿਤ ਕੀਤਾ ਹੈ।