Congress calls half day bandh: ਦੇਸ਼ ਭਰ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਮੱਧ ਪ੍ਰਦੇਸ਼ ਕਾਂਗਰਸ ਦੇ ਅੱਧੇ ਦਿਨ ਦੇ ਬੰਦ ਦਾ ਰਲਿਆ ਮਿਲਿਆ ਅਸਰ ਦੇਖਣ ਨੂੰ ਮਿਲੀਆਂ। ਇਸ ਦੌਰਾਨ ਪੁਲਿਸ ਨੇ ਭੋਪਾਲ ਵਿੱਚ ਸਾਬਕਾ ਮੰਤਰੀ ਪੀ ਸੀ ਸ਼ਰਮਾ ਸਣੇ ਕਾਂਗਰਸੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ। ਬੰਦ ਦੇ ਬਾਵਜੂਦ ਭੋਪਾਲ ਵਿੱਚ ਕਈ ਥਾਵਾਂ ਤੇ ਦੁਕਾਨਾਂ ਖੁੱਲੀਆਂ ਰਹੀਆਂ। ਮੱਧ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਭੁਪੇਂਦਰ ਗੁਪਤਾ ਨੇ ਕਿਹਾ ਕਿ ਸਾਡੇ ਬੰਦ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਜਦੋਂਕਿ ਭਾਜਪਾ ਸਰਕਾਰ ਜ਼ਬਰਦਸਤੀ ਦੁਕਾਨਾਂ ਖੋਲ੍ਹਵਾ ਰਹੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ ਭਾਜਪਾ ਦੇ ਮੁੱਖ ਬੁਲਾਰੇ ਦੀਪਕ ਵਿਜੇਵਰਗੀਆ ਨੇ ਕਿਹਾ ਕਿ ਕਾਂਗਰਸ ਬੰਦ ਦਾ ਰਾਜ ਵਿੱਚ ਕੋਈ ਅਸਰ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਅਸਫਲ ਸਾਬਤ ਹੋਇਆ ਹੈ।
ਸਾਬਕਾ ਮੰਤਰੀ ਪੀ ਸੀ ਸ਼ਰਮਾ ਨੇ ਕਿਹਾ, “ਅਸੀਂ ਦੁਕਾਨਦਾਰਾਂ ਨੂੰ ਬੇਨਤੀ ਕਰ ਰਹੇ ਸੀ ਕਿ ਉਹ ਆਪਣੇ ਸ਼ਟਰ ਬੰਦ ਰੱਖਣ। ਫਿਰ ਮੈਨੂੰ ਹੋਰ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੇ ਭੋਪਾਲ ਦੇ ਛੇ ਨੰਬਰ ਸਟਾਪ ਨੇੜੇ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਅਤੇ ਇਸ ਤੋਂ ਬਾਅਦ ਸਾਨੂੰ ਕੇਂਦਰੀ ਜੇਲ੍ਹ ਲਿਜਾਇਆ ਗਿਆ।” ਰਾਜ ਵਿੱਚ ਇੰਦੌਰ ਸਣੇ ਕੁਝ ਜ਼ਿਲ੍ਹਿਆਂ ਤੋਂ ਪੁਲਿਸ ਅਤੇ ਪ੍ਰਦਰਸ਼ਨਕਾਰੀ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ।ਭੋਪਾਲ ਦੇ ਇੱਕ ਪੈਟਰੋਲ ਪੰਪ ਦੇ ਮਾਲਕ ਨੇ ਕਿਹਾ, “ਪੁਲਿਸ ਸਵੇਰੇ ਮੇਰੇ ਪੈਟਰੋਲ ਪੰਪ ਤੇ ਆਈ ਅਤੇ ਇਸਨੂੰ ਖੋਲ੍ਹਣ ਲਈ ਕਿਹਾ।ਉੱਥੇ ਹੀ ਕਾਂਗਰਸੀ ਵਰਕਰ ਬੇਨਤੀ ਕਰ ਰਿਹਾ ਹੈ ਕਿ ਅਸੀਂ ਆਪਣਾ ਪੰਪ ਬੰਦ ਰੱਖੀਏ. ਇਸ ਨਾਲ ਅਸੀਂ ਵਿੱਚ ਫਸੇ ਹੋਏ ਹਾਂ।” ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੇ ਕਿਹਾ,“ ਕਾਂਗਰਸ ਨੇ 20 ਫਰਵਰੀ ਨੂੰ ਰਾਜ ਵਿੱਚ ਅੱਧੇ ਦਿਨ ਦੇ ਬੰਦ ਦਾ ਸੱਦਾ ਦਿੱਤਾ ਹੈ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਖਿਲਾਫ ਸਰਕਾਰ ਨੂੰ ਜਾਗਰੂਕ ਕਰਨ ਲਈ ਸਾਡੀ ਕੋਸ਼ਿਸ਼ ਵਿੱਚ ਸ਼ਾਮਲ ਹੋਣ।”
ਇਹ ਵੀ ਦੇਖੋ: ਇਨਾਂ 2 ਬੀਬੀਆਂ ਦੇ ਬੋਲ ਪੱਟ ਦਿੰਦੇ ਨੇ ਧੂੜਾਂ, ਸੁਣੋ ਕਿਵੇਂ ਰਗੜੇ ਅਗਲੀਆਂ ਨੇ ਦੇਸੀ ਅੰਗਰੇਜ਼ LIVE !