congress parliament monsoon session : ਕੋਰੋਨਾ ਵਾਇਰਸ ਸੰਕਟ ਦੌਰਾਨ ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰ ਅਤੇ ਵਿਰੋਧੀ ਪੱਖ ‘ਚ ਪ੍ਰਸ਼ਨਕਾਲ ਨੂੰ ਲੈ ਕੇ ਆਰ-ਪਾਰ ਹਨ।ਇਸ ਦੌਰਾਨ ਹੁਣ ਕਾਂਗਰਸ ਵੀ ਸੈਸ਼ਨ ਲਈ ਰਣਨੀਤੀ ਬਣਾਉਣ ‘ਚ ਜੁਟ ਗਈ ਹੈ।ਕਾਂਗਰਸ ਸੰਸਦੀ ਪੈਨਲਾਂ ਦੀ ਬੈਠਕ 8 ਸਤੰਬਰ ਨੂੰ ਹੋਵੇਗੀ।ਜਿਸ ‘ਚ ਪਾਰਟੀ ਦੀ ਰਣਨੀਤੀ’ਤੇ ਮੰਥਨ ਕੀਤਾ ਜਾਏਗਾ।ਇਸ ਬੈਠਕ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਮੌਜੂਦ ਰਹੇਗੀ।ਕਾਂਗਰਸ ਨੇ ਹਾਲ ਹੀ’ਚ ਸੰਸਦ ਰਣਨੀਤੀ ਤੈਅ ਕਰਨ ਲਈ ਇੱਕ ਨਵੀਂ ਕਮੇਟੀ ਬਣਾਈ ਸੀ।ਜਿਸ ‘ਚ ਸ਼ੈਸ਼ਨ ਹੋਣ ਤੋਂ ਪਹਿਲਾਂ ਮੰਥਨ ਕੀਤਾ।ਕਾਂਗਰਸ ਵਲੋਂ ਮੋਦੀ ਸਰਕਾਰ ਨੂੰ ਕੋਰੋਨਾ ਸੰਕਟ, ਭਾਰਤ-ਚੀਨ ਵਿਵਾਦ ਅਤੇ ਆਰਥਿਕ ਮਸਲੇ ‘ਤੇ ਘੇਰਨ ਦੀ ਰਣਨੀਤੀ ਬਣਾਈ ਗਈ।ਦੱਸਣਯੋਗ ਹੈ ਕਿ ਕਾਂਗਰਸ ਵਲੋਂ ਲਗਾਤਾਰ ਸਰਕਾਰ
‘ਤੇ ਨਿਸ਼ਾਨਾ ਵਿੰਨਿਆ ਜਾ ਰਿਹਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਆਰਥਿਕਤਾ ਅਤੇ ਭਾਰਤ-ਚੀਨ ਵਿਵਾਦ ‘ਤੇ ਰੋਜ਼ਾਨਾ ਟਵੀਟ ਜਾਂ ਵੀਡੀਓ ਜ਼ਰੀਏ ਸਰਕਾਰ ਨੂੰ ਘੇਰ ਰਹੇ ਹਨ।ਅਜਿਹੇ ‘ਚ ਹੁਣ ਜਦੋਂ ਸੰਸਦ ਦਾ ਸ਼ੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ ਤਾਂ ਇਹ ਹਮਲਾ ਵੱਧ ਸਕਦਾ ਹੈ।ਸੰਸਦ ‘ਚ 14 ਸਤੰਬਰ ਤੋਂ ਮਾਨਸੂਨ ਸ਼ੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ।ਇਸ ਦੌਰਾਨ ਕਾਫੀ ਬਦਲਾਵ ਕੀਤੇ ਗਏ ਹਨ।ਇਸ ਵਾਰ ਸੰਸਦ ‘ਚ ਪ੍ਰਸ਼ਨਕਾਲ ਨਹੀਂ ਹੋਵੇਗਾ।ਜਿਸ ‘ਤੇ ਵਿਰੋਧੀਧਿਰ ਗੁੱਸੇ ‘ਚ ਹੈ।ਕਾਂਗਰਸ ਵਲੋਂ ਸ਼ਸ਼ੀ ਥਰੂਰ ਅਤੇ ਹੋਰ ਆਗੂਆਂ ਨੇ ਪ੍ਰਸ਼ਨਕਾਲ ਰੱਦ ਕਰਨ ਦੇ ਮਸਲੇ ‘ਤੇ ਸਰਕਾਰ ‘ਤੇ ਸਵਾਲ ਚੁੱਕੇ ਹਨ।ਬੀਤੇ ਦਿਨੀਂ ਕਾਂਗਰਸ ਵਰਕਿੰਗ ਕਮੇਟੀ ਦੇ ਬਾਅਦ ਪਾਰਟੀ ਵਲੋਂ ਕੁਝ ਨਵੀਆਂ ਕਮੇਟੀਆਂ ਬਣਾਈਆਂ ਗਈਆਂ ਸਨ।ਇਨ੍ਹਾਂ ‘ਚੋਂ ਇੱਕ ਕਮੇਟੀ ਸੰਸਦਾਂ ਅਤੇ ਪਾਰਟੀ ਦਰਮਿਆਨ ਤਾਲਮੇਲ ਅਤੇ ਰਣਨੀਤੀ ਬਣਾਉਣ ਦਾ ਕੰਮ ਦਿੱਤਾ ਗਿਆ ਸੀ।