ਟਵਿੱਟਰ ਅਤੇ ਕਾਂਗਰਸ ਦਰਮਿਆਨ ਸ਼ੁਰੂ ਹੋਇਆ ਵਿਵਾਦ ਲਗਾਤਾਰ ਵੱਧਦਾ ਹੀ ਜਾਂ ਰਿਹਾ ਹੈ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਟਵਿੱਟਰ ਹੈਂਡਲ ਨੂੰ ਲਾਕ ਕਰਨ ਦੇ ਵਿਰੋਧ ਵਿੱਚ ਅੱਜ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਟਵਿੱਟਰ ਉੱਤੇ ਆਪਣਾ ਨਾਂ ਬਦਲ ਕੇ ਰਾਹੁਲ ਗਾਂਧੀ ਕਰ ਦਿੱਤਾ ਹੈ।
ਪ੍ਰੋਫਾਈਲ ਫੋਟੋ ਵੀ ਰਾਹੁਲ ਗਾਂਧੀ ਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਵੀ ਪ੍ਰੋਫਾਈਲ ਫੋਟੋ ਬਦਲੀ ਅਤੇ ਰਾਹੁਲ ਗਾਂਧੀ ਦੀ ਤਸਵੀਰ ਵੀ ਲਗਾਈ ਹੈ। ਕਈ ਹੋਰ ਨੇਤਾਵਾਂ ਨੇ ਵੀ ਟਵਿੱਟਰ ਦੀ ਕਾਰਵਾਈ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਦੀ ਤਸਵੀਰ ਲਗਾਈ ਹੈ ਅਤੇ ਨਾਮ ਬਦਲ ਦਿੱਤਾ ਹੈ। ਸ੍ਰੀਨਿਵਾਸ ਨੇ ਟਵੀਟ ਕਰਕੇ ਕਿਹਾ, “ਤੁਸੀਂ ਕਿੰਨੇ ਟਵਿੱਟਰ ਅਕਾਊਂਟਸ ਬੰਦ ਕਰੋਗੇ? ਹਰ ਵਰਕਰ ਰਾਹੁਲ ਗਾਂਧੀ ਦੀ ਆਵਾਜ਼ ਬਣੇਗਾ ਅਤੇ ਤੁਹਾਨੂੰ ਤਿੱਖੇ ਸਵਾਲ ਪੁੱਛੇਗਾ। ਆਓ ਰਲ ਮਿਲ ਕੇ ਇਸ ਲੋਕ ਲਹਿਰ ਦਾ ਹਿੱਸਾ ਬਣੀਏ।”
ਉਨ੍ਹਾਂ ਕਿਹਾ, “ਅਮਰੀਕਾ ਵਿੱਚ ਟਵਿੱਟਰ ਨੇ ‘ਨਫ਼ਰਤ ਦੇ ਫੈਲਾਅ ਨੂੰ ਰੋਕਣ’ ਲਈ ਰਾਸ਼ਟਰਪਤੀ ਟਰੰਪ ਦਾ ਅਕਾਊਂਟ ਬੰਦ ਕਰ ਦਿੱਤਾ, ਭਾਰਤ ਵਿੱਚ ਟਵਿੱਟਰ ਨੇ ਸਰਕਾਰ ਦੇ ਦਬਾਅ ਹੇਠ ਰਾਹੁਲ ਗਾਂਧੀ ਅਤੇ ਹੋਰ ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ, ਜੋ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਆਵਾਜ਼ ਹਨ ਕਿਉਂਕਿ ਉਹ ‘ਨਫ਼ਰਤ ਅਤੇ ਬੇਇਨਸਾਫ਼ੀ’ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਹਨ।”
ਇਹ ਵੀ ਪੜ੍ਹੋ : IND vs ENG : ਭਾਰਤ ਤੇ ਇੰਗਲੈਂਡ ਵਿਚਕਾਰ ਸ਼ੁਰੂ ਹੋਇਆ ਦੂਜਾ ਟੈਸਟ ਮੈਚ, ਦੋਵਾਂ ਟੀਮਾਂ ‘ਚ ਹੋਏ ਇਹ ਬਦਲਾਅ
ਟਵਿੱਟਰ ਨੇ ਕਿਹਾ ਕਿ ਰਾਹੁਲ ਗਾਂਧੀ ਸਮੇਤ ਕਈ ਕਾਂਗਰਸੀ ਨੇਤਾਵਾਂ ਦੇ ਖਾਤੇ ਬੰਦ ਕਰ ਦਿੱਤੇ ਗਏ ਸਨ ਕਿਉਂਕਿ ਉਨ੍ਹਾਂ ਨੇ ਅਜਿਹੀ ਤਸਵੀਰ ਪੋਸਟ ਕੀਤੀ ਸੀ ਜੋ ਇਸਦੇ ਨਿਯਮਾਂ ਦੀ ਉਲੰਘਣਾ ਕਰਦੀ ਸੀ ਅਤੇ ਇਹ ਕਾਰਵਾਈ ਲੋਕਾਂ ਦੀ ਨਿੱਜਤਾ ਦੀ ਸੁਰੱਖਿਆ ਲਈ ਕੀਤੀ ਗਈ ਸੀ।
ਇਹ ਵੀ ਦੇਖੋ : ਧੀ ਜੰਮਣ ‘ਤੇ ਐਸਾ ਜਸ਼ਨ ਕਦੇ ਤੁਸੀਂ ਵੀ ਨਹੀਂ ਦੇਖਿਆ ਹੋਣਾ