ਮੰਗਲਵਾਰ ਦਾ ਦਿਨ ਕਾਂਗਰਸ ਲਈ ਹੰਗਾਮਾ ਭਰਭੂਰ ਰਿਹਾ ਹੈ। ਜਿੱਥੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਪਾਰਟੀ ਨੂੰ ਮੰਗਲਵਾਰ ਨੂੰ ਦੋ ਯੂਥ ਨੇਤਾ ਮਿਲੇ ਹਨ।
ਬਿਹਾਰ ਤੋਂ ਆਏ ਖੱਬੇ ਪੱਖੀ ਨੇਤਾ ਕਨ੍ਹਈਆ ਕੁਮਾਰ ਅਤੇ ਗੁਜਰਾਤ ਦੇ ਵਿਧਾਇਕ ਜਿਗਨੇਸ਼ ਮੇਵਾਨੀ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਹਨ। ਦੋਵਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ, ਕਾਂਗਰਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਕਨ੍ਹਈਆ ਕੁਮਾਰ ਨੇ ਦੱਸਿਆ ਕਿ ਉਹ ਕਾਂਗਰਸ ਵਿੱਚ ਕਿਉਂ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਕਿਹਾ, ਮੈਨੂੰ ਲਗਦਾ ਹੈ ਕਿ ਇਸ ਦੇਸ਼ ਦੇ ਕੁੱਝ ਲੋਕ, ਉਹ ਸਿਰਫ ਲੋਕ ਨਹੀਂ ਹਨ, ਉਹ ਇੱਕ ਸੋਚ ਹਨ। ਉਹ ਇਸ ਦੇਸ਼ ਦੀ ਪਰੰਪਰਾ, ਸਭਿਆਚਾਰ, ਮੂਲ, ਇਤਿਹਾਸ, ਵਰਤਮਾਨ ਅਤੇ ਭਵਿੱਖ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਕਿਤੇ ਮੈਂ ਪੜ੍ਹਿਆ ਹੈ ਕਿ ਤੁਸੀਂ ਆਪਣਾ ਦੁਸ਼ਮਣ ਚੁਣੋ, ਦੋਸਤ ਆਪਣੇ ਆਪ ਬਣ ਜਾਣਗੇ।
ਇਸ ਲਈ ਮੈਂ ਚੋਣ ਕੀਤੀ ਹੈ। ਅਸੀਂ ਲੋਕਤੰਤਰੀ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਾਂ ਕਿਉਂਕਿ ਹੁਣ ਅਜਿਹਾ ਲਗਦਾ ਹੈ ਕਿ ਜੇਕਰ ਕਾਂਗਰਸ ਨਾ ਬਚੀ ਤਾਂ ਦੇਸ਼ ਨਹੀਂ ਬਚੇਗਾ। ਕਨ੍ਹਈਆ ਨੇ ਕਿਹਾ, ਜੇਕਰ ਸਭ ਤੋਂ ਵੱਡੀ ਵਿਰੋਧੀ ਪਾਰਟੀ ਨੂੰ ਨਾ ਬਚਾਇਆ ਗਿਆ ਤਾਂ ਦੇਸ਼ ਨਹੀਂ ਬਚੇਗਾ। ਜੇ ਵੱਡੇ ਜਹਾਜ਼ ਨੂੰ ਨਾ ਬਚਾਇਆ ਗਿਆ ਤਾਂ ਛੋਟੀਆਂ ਕਿਸ਼ਤੀਆਂ ਵੀ ਨਹੀਂ ਬਚਣਗੀਆਂ।