ਕਾਂਗਰਸ ਪਾਰਟੀ ਨੇ ਟਵਿੱਟਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਦੇ 11 ਮੰਤਰੀਆਂ ਦੇ ਟਵੀਟ ਨੂੰ ਹੇਰਾਫੇਰੀ ਵਾਲਾ (Manipulated Media)ਮੀਡੀਆ ਦੱਸਿਆ ਜਾਵੇ। ਇਨ੍ਹਾਂ ਮੰਤਰੀਆਂ ਵਿੱਚ ਗਿਰੀਰਾਜ ਸਿੰਘ, ਪਿਯੂਸ਼ ਗੋਇਲ, ਸਮ੍ਰਿਤੀ ਈਰਾਨੀ, ਰਵੀ ਸ਼ੰਕਰ ਪ੍ਰਸਾਦ, ਪ੍ਰਹਿਲਾਦ ਜੋਸ਼ੀ, ਧਰਮਿੰਦਰ ਪ੍ਰਧਾਨ, ਰਮੇਸ਼ ਪੋਖਰੀਅਲ, ਥਾਵਰਚੰਦ ਗਹਿਲੋਤ, ਹਰਸ਼ਵਰਧਨ, ਮੁਖਤਾਰ ਅੱਬਾਸ ਨਕਵੀ ਅਤੇ ਗਜੇਂਦਰ ਸਿੰਘ ਸ਼ੇਖਾਵਤ ਸ਼ਾਮਿਲ ਹਨ।
ਕਾਂਗਰਸ ਦਾ ਕਹਿਣਾ ਹੈ ਕਿ ਇਹ ਸਾਰੇ ਜਾਅਲੀ ਟੂਲਕਿੱਟ ਦੇ ਜ਼ਰੀਏ ਟਵਿੱਟਰ ਪਲੇਟਫਾਰਮ ਦੀ ਕਾਂਗਰਸ ਖਿਲਾਫ ਦੁਰਵਰਤੋਂ ਕਰ ਰਹੇ ਹਨ, ਇਨ੍ਹਾਂ ਸਭ ਨਾਲ ਜੁੜੇ ਟਵੀਟ ਦਾ ਲਿੰਕ ਵੀ ਇਸ ਪੱਤਰ ਨਾਲ ਲਗਾਇਆ ਗਿਆ ਹੈ। ਚਿੱਠੀ ਵਿੱਚ ਟਵਿੱਟਰ ਨਾਲ ਪਹਿਲੇ ਪੱਤਰ ਵਿਹਾਰ ਦਾ ਹਵਾਲਾ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਟਵਿੱਟਰ ਨੇ ਜੋ ਟਵੀਟਾਂ ਦੇ ਯੂਆਰਐਲ ਮੰਗੇ ਸਨ, ਉਹ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਟੀਮ ਇੰਡੀਆ ਲਈ ਚੰਗੀ ਖਬਰ, ਕੇਐਲ ਰਾਹੁਲ ਦੀ ਸਿਹਤ ‘ਚ ਹੋਇਆ ਸੁਧਾਰ
ਮਹੱਤਵਪੂਰਣ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਟਵਿੱਟਰ ਨਾਲ ਟੂਲਕਿਟ ਮਾਮਲੇ ਨੂੰ ਲੈ ਕੇ ਆਪਣੀ ਨਾਰਾਜ਼ਗੀ ਜਾਹਿਰ ਕੀਤੀ ਹੈ। ਕੇਂਦਰ ਨੇ ਟਵਿੱਟਰ ‘ਤੇ ਇੱਕ ਟੂਲਕਿਟ ‘ਤੇ ਟੈਗ ਦੀ ਹੇਰਾਫੇਰੀ ਨਾਲ ਬਣਾਏ ਮੀਡੀਆ ਟੈਗ ‘ਤੇ ਇਤਰਾਜ਼ ਜਤਾਇਆ ਸੀ ਜਿਸ ਨੇ ਸਰਕਾਰ ਨੂੰ ਕਥਿਤ ਤੌਰ ‘ਤੇ ਬਦਨਾਮ ਕੀਤਾ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਦੇ ਅਨੁਸਾਰ, ਸਰਕਾਰ ਨੇ ਟਵਿੱਟਰ ਨੂੰ ਦੋਟੁੱਕ ਕਿਹਾ ਹੈ ਕਿ ਉਸਨੂੰ ਮੀਡੀਆ ਟੈਗ ਨੂੰ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਹ ਮਾਮਲਾ ਅਜੇ ਵੀ ਵਿਚਾਰ ਅਧੀਨ ਹੈ। ਸੂਤਰਾਂ ਅਨੁਸਾਰ, ਜਾਂਚ ਟਵਿੱਟਰ ਦੀ ਨਹੀਂ ਬਲਕਿ ਸਮੱਗਰੀ ਦੀ ਸਚਾਈ ਨੂੰ ਨਿਰਧਾਰਤ ਕਰੇਗੀ। ਇਸਦੇ ਨਾਲ ਹੀ, ਸਰਕਾਰ ਨੇ ਟਵਿੱਟਰ ਨੂੰ ਜਾਂਚ ਦੀ ਪ੍ਰਕਿਰਿਆ ਵਿੱਚ ਦਖਲਅੰਦਾਜ਼ੀ ਨਾ ਕਰਨ ਲਈ ਕਿਹਾ ਹੈ। ਟਵਿੱਟਰ ਅਜਿਹੇ ਸਮੇਂ ਆਪਣਾ ਫੈਸਲਾ ਨਹੀਂ ਦੇ ਸਕਦਾ ਜਦੋਂ ਮਾਮਲੇ ਦੀ ਜਾਂਚ ਚੱਲ ਰਹੀ ਹੋਵੇ। ਟਵਿੱਟਰ ‘ਤੇ ਅਜਿਹੀ ਸਮੱਗਰੀ ਦੀ ਮੌਜੂਦਗੀ ਇਸ ਸੋਸ਼ਲ ਮੀਡੀਆ ਵੈੱਬਸਾਈਟ ਦੀ ਸਾਖ ‘ਤੇ ਸਵਾਲੀਆ ਨਿਸ਼ਾਨ ਲਗਾਉਂਦੀ ਹੈ।
ਇਹ ਵੀ ਦੇਖੋ : Big Breaking : ਕੀ ਭਾਰਤ ਅੰਦਰ 2 ਦਿਨ ‘ਚ ਬੰਦ ਹੋਣਗੇ Facebook, Twitter ਅਤੇ Instagram?