corona virus cure neem trial start india : ਕੋਰੋਨਾ ਵਾਇਰਸ ਦੀ ਅਜੇ ਤਕ ਪੱਕੇ ਤੌਰ ‘ਤੇ ਕੋਈ ਵੈਕਸੀਨ ਜਾਂ ਟੀਕਾ ਨਹੀਂ ਬਣਿਆ ਹੈ।ਦੱਸਣਯੋਗ ਹੈ ਕਿ ਹੁਣ ਕੋਰੋਨਾ ਨੂੰ ਹਰਾਉਣ ਲਈ ਆਯੁਰਵੈਦ ਵੀ ਮੁਕਾਬਲੇ ‘ਚ ਆ ਚੁੱਕਾ ਹੈ।ਕੋਰੋਨਾ ਨੂੰ ਖਤਮ ਕਰਨ ਲਈ ਨਿੰਮ ਦੇ ਕੈਪਸੂਲਾਂ ‘ਤੇ ਪ੍ਰੀਖਣ ਕੀਤਾ ਜਾ ਰਿਹਾ ਹੈ।ਜੇਕਰ ਸਭ ਕੁਝ ਠੀਕ ਰਿਹਾ ਤਾਂ ਘਰ-ਘਰ ‘ਚ ਮਿਲਣ ਵਾਲਾ ਨਿੰਮ ਕੋਰੋਨਾ ਨੂੰ ਖਤਮ ਕਰਨ ਲਈ ਰਾਮਬਾਣ ਸਾਬਤ ਹੋ ਸਕਦਾ ਹੈ।
ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਨਾਲ ਮਿਲ ਕੇ ਆਯੁਰਵੈਦ ਕੰਪਨੀ ਨਿਸਰਗ ਬਾਇਓਟੇਕ ਨਿੰਮ ਦੇ ਕੈਪਸੂਲ ‘ਤੇ ਸਰਚ ਕਰ ਰਹੀ ਹੈ।7 ਅਗਸਤ ਤੋਂ ਇਨ੍ਹਾਂ ਕੈਪਸੂਲ ‘ਤੇ ਸਰਚ ਪ੍ਰਕਿਰਿਆ ਸ਼ੁਰੂ ਕੀਤਾ ਗਿਆ ਹੈ ਅਤੇ ਹੁਣ 12 ਅਗਸਤ ਤੋਂ ਨਿੰਮ ਦੇ ਬਣੇ ਇਸ ਕੈਪਸੂਲ ਦਾ ਮਨੁੱਖੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ।
ਇਹ ਦੋਵੇਂ ਸੰਸਥਾਵਾਂ ਕੋਰੋਨਾ ਦੇ ਮਰੀਜਾਂ ਨੂੰ ਨਿੰਮ ਦਾ ਕੈਪਸੂਲ ਦੇਣਗੀਆਂ ਅਤੇ ਇਹ ਦੇਖਿਆ ਜਾਵੇਗਾ ਕਿ ਇਸ ਕੈਪਸੂਲ ਨਾਲ ਮਰੀਜ਼ ਨੂੰ ਲੜਨ ‘ਚ ਕਿੰਨੀ ਮੱਦਦ ਮਿਲਦੀ ਹੈ।ਭਾਰਤ ਸਰਕਾਰ ਦੇ ਆਯੁਸ਼ ਮੰਤਰਾਲੇ ਅਤੇ ਹਰਿਆਣਾ ਸਰਕਾਰ ਨੇ ਆਗਿਆ ਮਿਲਣ ਦੇ ਬਾਅਦ ਇਸਦੀ ਜਾਂਚ ਫਰੀਦਾਬਾਦ ਦੇ ਈ.ਐੱਸ.ਆਈ.ਸੀ.ਹਸਪਤਾਲ ‘ਚ ਕੀਤਾ ਜਾ ਰਿਹਾ ਹੈ।
ਇਸ ਤੋਂ ਬਿਨਾਂ ਆਲ ਇੰਡੀਆ ਇੰਸਟੀਚਿਊਟ ਆਫ ਆਯੁਰਵੈਦ ਦੇ ਨਿਰਦੇਸ਼ਕ ਡਾ. ਤਨੁਜਾ ਨੇਸਾਰੀ ਇਸ ਸਰਚ ਦੀ ਮੁੱਖ ਪ੍ਰੀਖਣਕਰਤਾ ਹੈ।ਫਰੀਦਾਬਾਦ ਈ.ਐੱਸ.ਆਈ.ਸੀ.ਹਸਪਤਾਲ ਦੇ ਡੀਨ ਡਾ. ਅਸੀਮ ਦਾਸ ਨੇ ਦੱਸਿਆ ਕਿ ਉਨ੍ਹਾਂ ਹਸਪਤਾਲ ‘ਚ ਜੋ ਸਿਹਤਮੰਦ ਕਰਮੀਚਾਰੀ ਕੋਰੋਨਾ ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ।ਉਨ੍ਹਾਂ ‘ਤੇ ਇਸ ਦਵਾਈ ਦੀ ਜਾਂਚ ਕੀਤੀ ਜਾ ਜਾਏਗੀ।ਇਸ ‘ਚ ਉਨ੍ਹਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।ਜਿਨਾਂ੍ਹ ਨੂੰ ਕੋਰੋਨਾ ਨਹੀਂ ਹੈ।ਅਜਿਹਾ ਕਰਨ ਨਾਲ ਇਹ ਪਤਾ ਲੱਗਣਾ ਸੌਖਾ ਹੋ ਜਾਵੇਗਾ ਕਿ ਕੈਪਸੂਲ ਕੋਰੋਨਾ ਮਰੀਜ਼ਾਂ ‘ਤੇ ਕਿਵੇਂ ਕੰਮ ਕਰ ਰਿਹਾ ਹੈ ਅਤੇ ਕਿੰਨਾ ਯੋਗ ਹੈ।
ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਸਰੀਰ ਦੀ ਪੇਸ਼ੀ ਨਾਲ ਚਿਪਕ ਕੇ ਅੰਦਰ ਜਾਂਦਾ ਹੈ।ਜਦਕਿ ਪ੍ਰਯੋਗਸ਼ਾਲਾ ‘ਚ ਕੀਤੀ ਗਈ ਸਰਚ ਦੱਸਦੇ ਹਨ ਕਿ ਨਿੰਮ ਵਾਇਰਸ ਦੇ ਰੈਪਲੀਕੇਸ਼ਨ ਨੂੰ ਰੋਕਣ ਦਾ ਕੰਮ ਕਰਦਾ ਹੈ।ਜਿਸ ‘ਚ ਵਾਇਰਸ ਲੋਡ ਘੱਟ ਹੋ ਜਾਂਦਾ ਹੈ।ਡਾਕਟਰਾਂ ਨੂੰ ਉਮੀਦ ਹੈ ਕਿ ਸਰੀਰ ਦੇ ਅੰਦਰ ਵੀ ਅਜਿਹਾ ਹੀ ਹੋਵੇਗਾ।
ਨਿੰਮ ਕੈਪਸੂਲ ਦੀ ਜਾਂਚ ਕੁਲ 250 ਲੋਕਾਂ ‘ਤੇ ਕੀਤੀ ਜਾਵੇਗੀ ਅਤੇ ਇਹ ਦੇਖਿਆ ਜਾਵੇਗਾ ਕਿ ਨਿੰਮ ਦੀ ਸਹਾਇਤਾ ਨਾਲ ਕੋਰੋਨਾ ਖਤਮ ਹੋ ਕਰਨ ਜਾਂ ਰੋਕਣ ‘ਚ ਕਿੰਨੀ ਮਦਦ ਮਿਲ ਰਹੀ ਹੈ।ਮੌਜੂਦਾ ਸਮੇਂ ‘ਚ ਰਜਿਸਟ੍ਰੇਸ਼ਨ ਕਰਾਉਣ ਵਾਲੇ 70 ਲੋਕਾਂ ਦੇ ਬਲੱਡ ਜਾਂਚ ਅਤੇ ਕੋਰੋਨਾ ਜਾਂਚ ਕਰਨ ਤੋਂ ਬਾਅਦ ਅੱਧੇ ਮਰੀਜ਼ਾਂ ਨੂੰ ਨਿੰਮ ਦਾ ਕੈਪਸੂਲ ਅਤੇ ਅੱਧੇ ਮਰੀਜ਼ਾਂ ਨੂੰ ਪਲਾਸੀਬੋ ਕੈਪਸੂਲ ਦਿੱਤੇ ਗਏ ਹਨ।