coronavirus caller tune mobile phone : ਦੇਸ਼ ‘ਚ ਕੋਰੋਨਾ ਵਾਇਰਸ ਦੀ ਸ਼ੁਰੂਆਤ ਮਾਰਚ ਮਹੀਨੇ ਤੋਂ ਹੋਈ ਹੈ।ਕਰੀਬ 5-6 ਮਹੀਨੇ ਹੋਣ ਨੂੰ ਤਿਆਰ ਹਨ।ਉਦੋਂ ਤੋਂ ਹੀ ਮੋਬਾਇਲ ਫੋਨਾਂ ‘ਤੇ ਕੋਰੋਨਾ ਕਾਲਰ ਟਿਊਨ ਦੀ ਸ਼ੁਰੂਆਤ ਹੋਈ ਹੈ।ਜਿਸ ‘ਚ ਇੱਕ ਔਰਤ ਦੀ ਅਵਾਜ਼ ਰਿਕਾਰਡ ਹੈ ਅਤੇ ਉਹ ਲੋਕਾਂ ਨੂੰ ਕੋਰੋਨਾ ਸਾਵਧਾਨੀਆਂ ਤੋਂ ਜਾਣੂ ਕਰਾਉਂਦੀ ਹੈ।ਸ਼ੁਰੂਆਤੀ ਦਿਨਾਂ ‘ਚ ਇਹ ਬਹੁਤ ਲਾਹੇਵੰਦ ਸਿੱਧ ਹੋਈ,ਉਸ ਸਮੇਂ ਜਿਹੜੇ ਲੋਕਾਂ ਨੂੰ ਕੋਰੋਨਾ ਬਚਾਅ ਦੀਆਂ ਸਾਵਧਾਨੀਆਂ ਦਾ ਪਤਾ ਨਹੀਂ ਹੁੰਦਾ ਸੀ ਇਸ ਨੂੰ ਸੁਣ ਕੇ ਅਲਰਟ ਹੋ ਜਾਂਦਾ ਸੀ।ਪਰ ਹੁਣ ਅਜਿਹਾ ਨਹੀਂ ਹੁਣ ਹਰ ਕੋਈ ਵੱਡਾ, ਛੋਟਾ, ਬਜ਼ੁਰਗ, ਇੱਥੋਂ ਤਕ ਕੇ ਬੱਚਾ-ਬੱਚਾ ਕੋਰੋਨਾ ਤੋਂ ਸਾਵਧਾਨੀਆਂ, ਉਪਾਵਾਂ ਤੋਂ ਜਾਣੂ ਹੋ ਚੁੱਕਾ ਹੈ।ਇਸ ਲਈ ਲੋਕਾਂ ਦਾ ਕਹਿਣਾ ਹੈ ਕਿ ਇਸ ਨੂੰ ਬੰਦ ਕਰਵਾ ਦੇਣਾ ਚਾਹੀਦਾ ਹੈ।ਲੋਕਾਂ ਦਾ ਕਹਿਣਾ ਹੈ ਕਿ ਦਿਨ ‘ਚ ਪਤਾ ਨਹੀਂ ਕਿੰਨੀ ਵਾਰ ਇਸ ਕਾਲਰ ਟਿਊਨ ਨੂੰ ਸੁਣਨਾ ਪੈਂਦਾ ਹੈ ਉਨ੍ਹਾਂ ਦੇ ਕੰਨ ਪੱਕ ਚੁੱਕੇ ਹਨ ਇਸ ਨੂੰ ਸੁਣ-ਸੁਣ ਕੇ।ਦੱਸਣਯੋਗ ਹੈ ਕਿ ਪਹਿਲਾਂ ਸਿਰਫ ਆਮ ਲੋਕ ਹੀ ਇਸ ਟਿਊਨ ਨੂੰ ਬੰਦ ਕਰਨ ਲਈ ਮੋਦੀ ਸਰਕਾਰ ਨੂੰ ਅਪੀਲ ਕਰ ਰਹੇ ਸਨ। ਪਰ ਅੱਜ ਭਾਵ ਕਿ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਰਾਜਸਥਾਨ ਦੇ ਸਾਬਕਾ ਮੰਤਰੀ ਅਤੇ ਕੋਟਾ ਜ਼ਿਲੇ ‘ਚ ਸਾਗੋਂਦ ਤੋਂ ਕਾਂਗਰਸੀ ਵਿਧਾਇਕ ਭਰਤ ਸਿੰਘ ਨੇ ਮੋਬਾਇਲ ਫੋਨ ‘ਤੇ ਸੁਣਾਈ ਜਾ ਰਹੀ ਕੋੋਰੋਨਾ ਟਿਊਨ ਬੰਦ ਕਰਨ ਦੀ ਅਪੀਲ ਕੀਤੀ ਹੈ।ਭਰਤ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਬਾਰੇ ਮੀਡੀਆ, ਸ਼ੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸਮੇਂ-ਸਮੇਂ ‘ਤੇ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਲਈ ਮੋਬਾਇਨ ਫੋਨ ਤੋਂ ਟਿਊਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਕਰੀਬ ਡੇਢ ਮਹੀਨੇ ਪਹਿਲਾਂ ਉਨ੍ਹਾਂ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੰ ਵੀ ਇਸ ਸੰਬੰਧ ‘ਚ ਚਿੱਠੀ ਲਿਖੀ ਸੀ, ਪਰ ਹੁਣ ਤੱਕ ਇਹ ਕੋਰੋਨਾ ਕਾਲਰ ਟਿਊਨ ਬੰਦ ਨਹੀਂ ਕੀਤੀ ਗਈ ਹੈ। ਹੁਣ ਸਥਿਤੀ ਇਹ ਹੋ ਗਈ ਹੈ ਕਿ ਜਦੋਂ ਤੱਕ ਇਹ ਟਿਊਨ ਵਜਦੀ ਰਹਿੰਦੀ ਹੈ, ਲੋਕ ਮੋਬਾਇਲ ਫੋਨ ਨੂੰ ਕੰਨ ਤੋਂ ਦੂਰ ਹੀ ਰੱਖਦੇ ਹਨ, ਇਸ ਲਈ ਸਰਕਾਰ ਹੁਣ ਇਸ ਟਿਊਨ ਰਾਹੀਂ ਹੋਣ ਵਾਲੇ ਪ੍ਰਚਾਰ ਨੂੰ ਲੈ ਕੇ ਕਿਸੇ ਗਲਤਫਹਿਮੀ ‘ਚ ਨਹੀਂ ਰਹੇ। ਸ਼੍ਰੀ ਸਿੰਘ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਇਕ ਵਿਸ਼ੇਸ਼ ਅਧਿਕਾਰੀ ‘ਤੇ ਅਹੁਦੇ ਦੀ ਗਲਤ ਵਰਤੋਂ ਕਰਦੇ ਹੋਏ ਆਪਣਾ ਪ੍ਰਚਾਰ ਕਰਨ ਦਾ ਦੋਸ਼ ਵੀ ਲਗਾਇਆ। ਕੋਟਾ ਕਲੈਕਟਰ ਨੂੰ ਭੇਜੀ ਇਕ ਚਿੱਠੀ ਸ਼੍ਰੀ ਸਿੰਘ ਮੂਲ ਰੂਪ ਤੋਂ ਪੁਲਸ ਅਧਿਕਾਰੀ ਇਸ ਵਿਸ਼ੇਸ਼ ਅਧਿਕਾਰੀ ਨੇ ਬੂੰਦੀ ‘ਚ ਕੋਵਿਡ-19 ਮਰੀਜ਼ਾਂ ਨੂੰ ਆਕਸੀਮੀਟਰ ਵੰਡਣ ਦੀ ਸਹੀ ਖ਼ਬਰ ਛਪਵਾਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਸਰਕਾਰ ਨੂੰ ਸਾਡੀ ਅਪੀਲ ਹੈ ਕਿ ਹੁਣ ਇਸ ਕਾਲਰ ਟਿਊਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਹੁਣ ਸਾਰੇ ਆਮ-ਖਾਸ ਲੋਕ ਕੋਰੋਨਾ ਤੋਂ ਬਚਾਅ ਉਪਾਵਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੇ ਹਨ।