coronavirus social distancing parliament: ਦੇਸ਼ ‘ਚ ਕੋਰੋਨਾ ਵਾਇਰਸ ਪ੍ਰਕੋਪ ਦਰਮਿਆਨ ਅੱਜ ਤੋਂ ਭਾਵ 14 ਸਤੰਬਰ ਤੋਂ ਮਾਨਸੂਨ ਸ਼ੈਸ਼ਨ ਸ਼ੁਰੂ ਹੋ ਗਿਆ ਹੈ।ਇਸ ਦੌਰਾਨ ਸੰਸਦ ਦੇ ਸਾਰੇ ਮੈਂਬਰ ਸ਼ੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਨਜ਼ਰ ਆਏ।ਸੰਸਦ ‘ਚ ਸਾਰੇ ਸੰਸਦਾਂ ਦੀ ਜਾਂਚ ਵੀ ਕੀਤੀ ਗਈ।ਦੂਜੇ ਪਾਸੇ ਅੱਜ, ਪਹਿਲੀ ਵਾਰ ਸੰਸਦ ‘ਚ ਆਉਣ ਬਾਅਦ ਆਪਣੀ ਹਾਜ਼ਰੀ ” ਐਪ ਰਾਹੀਂ ਲਗਾਈ।ਦੱਸਣਯੋਗ ਹੈ ਕਿ ਇਹ ਸ਼ੈਸ਼ਨ ਅਕਤੂਬਰ ਤੱਕ ਚਲੇਗਾ।ਕੋਵਿਡ-19 ਮਹਾਂਮਾਰੀ ਦੇ ਸਮੇਂ ‘ਚ ਸੰਸਦ ਦਾ ਇਹ ਪਹਿਲਾ ਸ਼ੈਸ਼ਨ ਹੈ।
ਸੰਸਦ ਸ਼ੈਸ਼ਨ ਦੌਰਾਨ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ।ਪੀ.ਐੱਮ ਮੋਦੀ ਦਾ ਕਹਿਣਾ ਹੈ ਕਿ ਜਦੋਂ ਤਕ ਕੋਰੋਨਾ ਵਾਇਰਸ ਦੀ ਕੋਈ ਦਵਾਈ ਨਹੀਂ ਆ ਜਾਂਦੀ ਉਦੋਂ ਤਕ ਕੋਈ ਢਿੱਲ ਨਹੀਂ ਕੀਤੀ ਜਾਵੇਗੀ।ਸੰਸਦ ਦੇ ਹਰ ਸਦਨ ਵਿੱਚ ਪ੍ਰਤੀ ਦਿਨ ਚਾਰ ਘੰਟੇ ਦੇ ਸੈਸ਼ਨ ਹੋਣਗੇ। ਰਾਜ ਸਭਾ ਦਾ ਸੈਸ਼ਨ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚੱਲੇਗਾ ਅਤੇ ਲੋਕ ਸਭਾ ਸੈਸ਼ਨ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲੇਗਾ।ਦੱਸਣਯੋਗ ਹੈ ਕਿ ਸੰਸਦ ‘ਚ ਪਹਿਲੀ ਵਾਰ ਹਾਜ਼ਰੀ ਐਪ ਦਾ ਇਸਤੇਮਾਲ ਕੀਤਾ ਗਿਆ।ਸੰਸਦ ਦੇ ਆਰੰਭ ਤੋਂ ਪਹਿਲਾਂ ਸੰਸਦ ਕਰਮਚਾਰੀਆਂ ਸਮੇਤ 4 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ।ਇਸ ਦੌਰਾਨ ਸ਼ੋਸ਼ਲ ਡਿਸਟੈਂਸਿੰਗ ਦਾ ਪੂਰਨ ਤੌਰ ‘ਤੇ ਖਿਆਲ ਰੱਖਿਆ ਗਿਆ।