coronavirus symptoms patients scientists : ਭਾਰਤ ‘ਚ ਕੋਰੋਨਾ ਨੇ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ।ਦੱਸਣਯੋਗ ਹੈ ਕਿ ਕੋਰੋਨਾ ਦੌਰ ਦੇ ਸ਼ੁਰੂ ‘ਚ ਕੁਝ ਲੱਛਣਾਂ ਦੇ ਆਧਾਰ ‘ਤੇ ਹੀ ਅਨੁਮਾਨ ਲਗਾਇਆ ਜਾਂਦਾ ਸੀ ਇਸ ਵਿਅਕਤੀ ਨੂੰ ਕੋਰੋਨਾ ਹੋ ਸਕਦਾ ਹੈ।ਜਿਵੇਂ ਕਿ ਗਲਾ ਦਰਦ, ਖਾਂਸੀ, ਬੁਖਾਰ, ਆਦਿ ਇਹ ਸਭ ਕੋਰੋਨਾ ਦੇ ਲੱਛਣ ਮੰਨੇ ਜਾਂਦੇ ਸਨ।ਪਰ ਕਰੀਬ ਪਿਛਲੇ ਇੱਕ-ਡੇਢ ਮਹੀਨੇ ਤੋਂ ਬਿਨ੍ਹਾਂ ਇਹ ਲੱਛਣ ਦਿਸਣ ‘ਤੇ ਵੀ ਕੁਝ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।ਜਿਨ੍ਹਾਂ ਬਾਰੇ ਭਾਰਤੀ ਵਿਗਿਆਨੀਆਂ ਨੇ ਕੁਝ ਅਹਿਮ ਜਾਣਕਾਰੀ ਸਾਹਮਣੇ ਲਿਆਂਦੀ ਹੈ। ਭਾਰਤੀ ਵਿਗਿਆਨੀਆਂ ਨੇ ਕੋਵਿਡ-19 ਦੇ ਬਿਨਾਂ ਲੱਛਣ ਵਾਲੇ ਮਰੀਜ਼ਾਂ ਅਤੇ ਕਿਸੇ ਪੀੜਤ ਵਿਅਕਤੀ ਦੇ ਸਰੀਰ ‘ਚ ਵਾਇਰਸ ਦੀ ਮਾਤਰਾ ਦਰਮਿਆਨ ਇਕ ਕੜੀ ਹੋਣ ਦਾ ਪਤਾ ਲਗਾਇਆ ਹੈ। ਤੇਲੰਗਾਨਾ ‘ਚ ਕੋਵਿਡ-19 ਦੇ 200 ਤੋਂ ਵੱਧ ਰੋਗੀਆਂ ‘ਤੇ ਹੋਏ ਅਧਿਐਨ ‘ਚ ਇਹ ਗੱਲ ਸਾਹਮਣੇ ਆਈ, ਜੋ ਨੀਤੀ ਨਿਰਮਾਤਾਵਾਂ ਨੂੰ ਨੋਵੇਲ ਕੋਰੋਨਾ ਵਾਇਰਸ ਇਨਫੈਕਸ਼ਨ ਫੈਲਣ ਬਾਰੇ ਬਿਹਤਰ ਜਾਣਕਾਰੀ ਦੇ ਸਕਦੀ ਹੈ। ਹੈਦਰਾਬਾਦ ‘ਚ ਸੈਂਟਰ ਫਾਰ ਡੀ.ਐੱਨ.ਏ. ਫਿੰਗਰਪ੍ਰਿੰਟਿੰਗ ਐਂਡ ਡਾਇਗਨੋਸਟਿਕਸ (ਸੀ.ਡੀ.ਐੱਫ.ਡੀ.) ਦੇ ਵਿਗਿਆਨੀਆਂ ਸਮੇਤ ਹੋਰ ਖੋਜਕਰਤਾਵਾਂ ਦੇ ਬਿਨਾਂ ਲੱਛਣ ਵਾਲੇ ਮਰੀਜ਼ਾਂ ਦੇ ਪ੍ਰਾਇਮਰੀ ਅਤੇ ਦੂਜੇ ਪੱਧਰ ਦੇ ਸੰਪਰਕਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਜਾਂਚ ਕਰਵਾਉਣ ਅਤੇ ਫਿਰ ਉਨ੍ਹਾਂ ‘ਤੇ ਨਿਗਰਾਨੀ ਰੱਖਣ ਦੀ ਸਲਾਹ ਦਿੱਤੀ ਹੈ।
ਸੀ.ਡੀ.ਐੱਫ.ਡੀ. ਦੀ ਲੈਬੋਰੇਟਰੀ ਆਫ਼ ਮਾਲਕਿਊਲਰ ਓਂਕੋਲਾਜੀ ਤੋਂ ਮੁਰਲੀ ਧਰਨ ਬਸ਼ਯਾਮ ਨੇ ਕਿਹਾ ਬਿਨਾਂ ਲੱਛਣ ਵਾਲੇ ਰੋਗੀਆਂ ਤੋਂ ਇਨਫੈਕਸ਼ਨ ਦਾ ਖਦਸ਼ਾ ਸਮਝਣਾ ਜਾਂ ਅਜਿਹਾ ਸਮਝ ਲੈਣ ਕਿ ਜਿਨ੍ਹਾਂ ਲੋਕਾਂ ‘ਚ ਪ੍ਰਤੀਰੋਧਕ ਸਮਰੱਥਾ ਚੰਗੀ ਹੈ, ਉਨ੍ਹਾਂ ਤੋਂ ਇਨਫੈਕਸ਼ਨ ਅਜਿਹੇ ਲੋਕਾਂ ‘ਚ ਫੈਲਣਾ, ਜਿਨ੍ਹਾਂ ਦੀ ਇਮਿਊਨਿਟੀ ਪ੍ਰਣਾਲੀ ਇੰਨੀ ਮਜ਼ਬੂਤ ਨਹੀਂ ਤਾਂ ਮੌਤ ਦਰ ਵੱਧਣ ਦਾ ਖਤਰਾ ਹੁੰਦਾ ਹੈ। ਅਧਿਐਨ ਦੇ ਨਤੀਜਿਆਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਤੀਰੱਖਿਆ ਵਿਗਿਆਨੀ ਸੱਤਿਆਜੀਤ ਰਥ ਨੇ ਕਿਹਾ ਕਿ ਉਹ ਬਿਨਾਂ ਲੱਛਣ ਵਾਲੇ ਲੋਕਾਂ ‘ਚ ਵਾਇਰਸ ਦੀ ਮਾਤਰਾ (ਵਾਇਰਸ ਲੋਡ) ਵੱਧ ਹੋਣ ਦਾ ਪਤਾ ਲੱਗਣ ਨਾਲ ਥੋੜ੍ਹਾ ਹੈਰਾਨ ਹਨ। ਖੋਜਕਰਤਾਵਾਂ ਨੇ ਕਿਹਾ ਕਿ ਤੇਲੰਗਾਨਾ ‘ਚ ਅਪ੍ਰੈਲ ਦੇ ਦੂਜੇ ਹਫ਼ਤੇ ਤੋਂ ਇਨਫੈਕਸ਼ਨ ਦੇ ਮਾਮਲਿਆਂ ‘ਚ ਅਸਾਧਾਰਣ ਤਰੀਕੇ ਨਾਲ ਤੇਜ਼ੀ ਨਾਲ ਵਾਧਾ ਹੋਇਆ ਹੈ। ਮੰਗਲਵਾਰ ਨੂੰ ਸੂਬੇ ‘ਚ ਇਨਫੈਕਸ਼ਨ ਦੇ 2,734 ਨਵੇਂ ਮਾਮਲੇ ਆਏ, ਉੱਥੇ ਹੀ 9 ਲੋਕਾਂ ਦੀ ਇਸ ਨਾਲ ਮੌਤ ਹੋ ਗਈ। ਵਿਗਿਆਨੀਆਂ ਅਨੁਸਾਰ ਮਈ ਅੰਤ ਤੋਂ ਜੁਲਾਈ ਤੱਕ ਇਕੱਠੇ ਨਮੂਨੇ ਪਹਿਲੇ ਇਕੱਠੇ ਕੀਤੇ ਗਏ ਨਮੂਨਿਆਂ ਦੀ ਤੁਲਨਾ ‘ਚ ਬਿਨਾਂ ਲੱਛਣ ਵਾਲੇ ਮਰੀਜ਼ਾਂ ਦੇ ਵੱਧ ਅਨੁਪਾਤ ਨੂੰ ਦਰਸਾਉਂਦੇ ਹਨ। ਅਧਿਐਨ ‘ਚ ਸਾਹਮਣੇ ਆਇਆ ਕਿ ਲੱਛਣ ਵਾਲੇ ਇਨਫੈਕਸ਼ਨ ਦੇ ਮਾਮਲਿਆਂ ਦਾ ਸੰਬੰਧ ਬਿਨਾਂ ਲੱਛਣ ਵਾਲੇ ਮਾਮਲਿਆਂ ਦੀ ਤੁਲਨਾ ‘ਚ ਵੱਧ ਸੀਟੀ ਮੁੱਲ ਨਾਲ ਯਾਨੀ ਵਾਇਰਸ ਦੀ ਘੱਟ ਮਾਤਰਾ (ਵਾਇਰਸ ਲੋਡ) ਨਾਲ ਹਨ। ਰੀਅਲ ਟਾਈਮ ਪੀ.ਸੀ.ਆਰ. ਜਾਂਚ ‘ਚ ਇਕ ਚਮਕਦਾਰ ਸਿਗਨਲ ਨਾਲ ਨਤੀਜੇ ਪਤਾ ਲੱਗਦੇ ਹਨ ਅਤੇ ਸੀਟੀ (ਸਾਈਕਲ ਥ੍ਰੇਸ਼ੋਲਡ) ਮੁੱਲ ਉਸ ਚਮਕਦਾਰ ਸਿਗਨਲ ਨੂੰ ਇਕ ਹੱਦ ਨੂੰ ਪਾਰ ਕਰਨ ਲਈ ਜ਼ਰੂਰੀ ਚੱਕਰਾਂ ਦੀ ਗਿਣਤੀ ਹੈ।