coronavirus vaccine india update: ਰੂਸ ਅਤੇ ਚੀਨ ਤੋਂ ਬਾਅਦ ਹੁਣ ਯੂਕੇ ਨੇ ਵੀ ਆਪਣੇ ਲਈ ਵੈਕਸੀਨ ਸੁਰੱਖਿਅਤ ਕਰ ਲਿਆ ਹੈ।ਚੀਨ ਨੇ ਆਪਣੇ 4 ਅਤੇ ਰੂਸ ਨੇ ਆਪਣੇ 2 ਵੈਕਸੀਨ ਨੂੰ ਕਲੀਨੀਕਲ ਟ੍ਰਾਇਲਸ ਪੂਰੇ ਹੋਣ ਤੋਂ ਪਹਿਲਾਂ ਹੀ ਮੰਜੂਰੀ ਦੇ ਦਿੱਤੀ ਸੀ।ਇਸ ਤੋਂ ਬਾਅਦ ਯੂਕੇ ਨੇ 2 ਦਿਸੰਬਰ ਨੂੰ ਅਮਰੀਕੀ ਕੰਪਨੀ ਫਾਈਜ਼ਰ ਅਤੇ ਉਸਦੀ ਜਰਮਨ ਸਹਿਯੋਗੀ ਬਾਇਓਟੇਕ ਦੇ ਬਣਾਏ ਐੱਮਆਰਐੱਨਏ ਵੈਕਸੀਨ ਨੂੰ ਐਮਰਜੈਂਸੀ ਮਨਜ਼ੂਰੀ ਦੇ ਦਿੱਤੀ ਹੈ।ਇਸ ਤੋਂ ਭਾਰਤ ‘ਚ ਵੀ ਜਲਦ ਤੋਂ ਜਲਦ ਵੈਕਸੀਨ ਦੇ ਆਉਣ ਨੂੰ ਲੈ ਉਮੀਦਾਂ ਵੱਧ ਗਈਆਂ ਹਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ‘ਚ ਪੁਣੇ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ, ਹੈਦਰਾਬਾਦ ਦੇ ਭਾਰਤ ਬਾਇਓਟੇਕ ਅਤੇ ਅਹਿਮਦਾਬਾਦ ਦੇ ਕੈਡਿਲਾ ਹੇਲਥਕੇਅਰ ‘ਚ ਬਣ ਰਹੇ ਵੈਕਸੀਨ ਦਾ ਜਾਇਜ਼ਾ ਲੈਣ ਤਿੰਨਾਂ ਸ਼ਹਿਰਾਂ ਦਾ ਦੌਰਾ ਕੀਤਾ ਸੀ।
ਇਸ ਦੇ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਨੇ ਡਾ. ਰੈਡੀਜ ਲੈਬਾਰਟੀਜ਼, ਜੇਨੋਵਾ ਫਾਰਮਸਊਟਿਕਲਸ ਅਤੇ ਬਾਇਓਲਾਜ਼ੀਕਲ ਈ ਨੇ ਵਿਗਿਆਨਕਾਂ ਤੋਂ ਵਰਚੁਅਲ ਮੀਟਿੰਗ ਕੀਤੀ।ਇਨ੍ਹਾਂ ਤਿੰਨਾਂ ਹੀ ਥਾਵਾਂ ‘ਤੇ ਵਿਦੇਸ਼ ‘ਚ ਬਣੀ ਵੈਕਸੀਨ ਦੇ ਸ਼ੁਰੂਆਤੀ ਦੌਰ ਦੇ ਟ੍ਰਾਇਲਸ ਚੱਲ ਰਹੇ ਹਨ।ਜਾਣਕਾਰੀ ਮੁਤਾਬਕ ਏਸਟ੍ਰਜੇਨੇਕਾ ਨੇ 23 ਨਵੰਬਰ ਨੂੰ ਇਸਦੇ ਫੇਜ਼-3 ਕਲੀਨੀਕਲ ਟ੍ਰਾਇਲਸ ਦੇ ਨਤੀਜੇ ਐਲਾਨ ਕੀਤੇ।ਇਸ ਮੁਤਾਬਕ, ਜਦੋਂ ਇੱਕ ਹਾਫ ਅਤੇ ਇੱਕ ਫੁਲ ਡੋਜ਼ ਦਿੱਤਾ ਗਿਆ ਤਾਂ ਉਹ 90 ਫੀਸਦੀ ਤੱਕ ਅਸਰਦਾਰ ਰਹੀ।ਉਥੇ ਦੋ ਫੁਲ ਡੋਜ਼ ਦੇਣ ‘ਤੇ 62 ਫੀਸਦੀ ਅਸਰਦਾਰ ਰਹੀ।ਭਾਰਤ ‘ਚ ਪੁਣੇ ਦੇ ਐੱਸਆਈਆਈ ਨੇ
ਇਸ ਵੈਕਸੀਨ ਦੇ ਡੋਜ਼ ਮੈਨਕੁਫੈਕਚਰ ਕਰਨ ਦਾ ਕਰਾਰ ਕੀਤਾ ਹੈ।ਐੱਸਆਈਆਈ ਦੇ ਸੀਈਓ ਅਦਾਰ ਪੂਨਾਵਾਲਾ ਦਾ ਕਹਿਣਾ ਹੈ ਕਿ ਵੈਕਸੀਨ ਦੇ 40 ਲੱਖ ਡੋਜ਼ ਤਿਆਰ ਹੋ ਚੁੱਕੇ ਹਨ।ਪੂਨਾਵਾਲਾ ਦੀ ਕੰਪਨੀ ਜਲਦ ਹੀ ਇਸ ਵੈਕਸੀਨ ਦੇ ਐਮਰਜੈਂਸੀ ਅਪਰੂਵਲ ਲਈ ਅਪਲਾਈ ਕਰਨ ਵਾਲੀ ਹੈ।ਅਜਿਹਾ ਹੋਇਆ ਤਾਂ ਫਰਵਰੀ ਤੱਕ ਕਰੀਬ ਇਕੱ ਕਰੋੜ ਵੈਕਸੀਨ ਉਪਲਬਧ ਹੋ ਸਕਦੀ ਹੈ।ਸਰਕਾਰ ਨੂੰ 225 ਰੁਪਏ ਅਤੇ ਆਮ ਭਾਰਤੀ ਨੂੰ 500 ਰੁਪਏ ‘ਚ ਵੈਕਸੀਨ ਦਾ ਇੱਕ ਡੋਜ਼ ਮਿਲੇਗਾ।ਫਰਵਰੀ ਮਾਰਚ ‘ਚ ਕੰਪਨੀ ਐਮਰਜੈਸੀ ਮਨਜ਼ੂਰੀ ਲਈ ਅਪਲਾਈ ਕਰ ਸਕਦੀ ਹੈ।ਹੁਣ ਤੱਕ ਕੰਪਨੀ ਨੇ ਇਹ ਦੱਸਿਆ ਕਿ ਇਸਦੀ ਕੀਮਤ ਕੀ ਹੋਵੇਗੀ।