Corps Commander level talks: ਭਾਰਤ ਅਤੇ ਚੀਨ ਵਿਚਾਲੇ ਕੱਲ੍ਹ ਹੋਈ ਗੱਲਬਾਤ 14 ਘੰਟੇ ਤੱਕ ਚੱਲੀ । 14 ਜੁਲਾਈ ਨੂੰ ਸਵੇਰੇ 11:30 ਵਜੇ ਤੋਂ ਸ਼ੁਰੂ ਹੋ ਕੇ ਰਾਤ 2 ਵਜੇ ਤੱਕ ਫੌਜੀ ਗੱਲਬਾਤ ਚੱਲੀ। ਇਸ ਵਿੱਚ ਤਣਾਅ ਵਾਲੇ ਇਲਾਕਿਆਂ ਵਿੱਚ ਚੀਨੀ ਫੌਜ ਦੀ ਵਾਪਸੀ ਬਾਰੇ ਵਿਚਾਰ ਵਟਾਂਦਰੇ ਕੀਤੇ । ਫਿਲਹਾਲ ਚੀਨੀ ਫੌਜ ਪੈਨਗੋਂਗ ਖੇਤਰ ਦੇ ਫਿੰਗਰ -5 ‘ਤੇ ਖੜੀ ਹੈ। ਭਾਰਤੀ ਫੌਜ ਨੇ ਮੰਗ ਕੀਤੀ ਹੈ ਕਿ ਅਪ੍ਰੈਲ ਤੋਂ ਪਹਿਲਾਂ ਦੀ ਸਥਿਤੀ ਨੂੰ ਬਹਾਲ ਕੀਤਾ ਜਾਵੇ ।
ਦਰਅਸਲ, ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਦੀ ਇਹ ਚੌਥੀ ਮੀਟਿੰਗ ਸੀ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਦੋਵੇਂ ਫੌਜਾਂ ਨੂੰ ਆਪਣੇ ਪੁਰਾਣੇ ਸਥਾਨ ‘ਤੇ ਜਾਣਾ ਚਾਹੀਦਾ ਹੈ । ਅਪ੍ਰੈਲ ਵਿੱਚ ਦੋਨੋ ਫੌਜਾਂ ਜਿੱਥੇ ਸੀ, ਉਸੇ ਜਗ੍ਹਾ ‘ਤੇ ਵਾਪਸ ਜਾਣ। ਦੋਵੇਂ ਤਾਕਤਾਂ ਆਪਣੇ ਵੱਡੇ ਹਥਿਆਰ ਵਾਪਸ ਲੈ ਲੈਣ। ਕੋਰ ਕਮਾਂਡਰ ਦੀ ਬੈਠਕ ਤੋਂ ਪਹਿਲਾਂ ਹੀ ਚੀਨੀ ਫੌਜ ਪੀਐਲਏ ਫਿੰਗਰ ਫੋਰ ਤੋਂ ਫਿੰਗਰ ਫਾਈਵ ਵੱਲ ਵਾਪਸ ਗਈ ਹੈ। ਮੌਜੂਦਾ ਸਮੇਂ ਵਿੱਚ ਚੀਨੀ ਫੌਜ ਫਿੰਗਰ -5 ‘ਤੇ ਖੜ੍ਹੀ ਹੈ। ਭਾਰਤ ਨੇ ਉਸ ਨੂੰ ਫਿੰਗਰ -8 ਤੋਂ ਪਿੱਛੇ ਜਾਣ ਲਈ ਕਿਹਾ ਹੈ। ਦਰਅਸਲ, ਫਿੰਗਰ-8 ਤੱਕ ਭਾਰਤੀ ਫੌਜ ਵੀ ਗਸ਼ਤ ਕਰ ਰਹੀ ਹੈ, ਪਰ ਅਪ੍ਰੈਲ ਤੋਂ ਬਾਅਦ ਚੀਨੀ ਫੌਜ ਨੇ ਆਪਣੀ ਭੀੜ ਫਿੰਗਰ-4 ਤੋਂ ਲੈ ਕੇ ਫਿੰਗਰ-8 ਤੱਕ ਆਪਣਾ ਜਮਾਵੜਾ ਵਧਾ ਦਿੱਤਾ ਅਤੇ ਭਾਰਤੀ ਫੌਜ ਨੂੰ ਗਸ਼ਤ ਕਰਨ ਤੋਂ ਰੋਕ ਦਿੱਤਾ ਸੀ ।
ਭਾਰਤੀ ਫੌਜ ਨੇ ਚੀਨ ਦੀ ਪੀਐਲਏ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਫਿੰਗਰ-8 ਤੋਂ ਵਾਪਸ ਚਲੇ ਜਾਣ ਅਤੇ ਅਪ੍ਰੈਲ ਤੋਂ ਪਹਿਲਾਂ ਦੀ ਸਥਿਤੀ ਨੂੰ ਬਹਾਲ ਕੀਤਾ ਜਾਵੇ । ਫਿਲਹਾਲ ਚੀਨੀ ਫੌਜ ਫਿੰਗਰ-4 ਤੋਂ ਪਿਛੇ ਹੱਟ ਕੇ ਫਿੰਗਰ-5 ‘ਤੇ ਪਹੁੰਚ ਗਈ ਹੈ। ਸੂਤਰਾਂ ਅਨੁਸਾਰ ਫਿੰਗਰ -4 ਨੂੰ ਨੋ-ਪੈਟਰੋਲਿੰਗ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਅਰਥਾਤ ਦੋਵੇਂ ਦੇਸ਼ਾਂ ਦੀਆਂ ਫੌਜਾਂ ਫਿੰਗਰ-4 ਵਿੱਚ ਗਸ਼ਤ ਨਹੀਂ ਕਰਣਗੀਆਂ।