country coronavirus india disease tb death : ਇੱਕ ਪਾਸੇ ਜਿਥੇ ਪੂਰੇ ਦੇਸ਼ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਅਖਤਿਆਰ ਕੀਤਾ ਹੋਇਆ ਹੈ।ਉੱਥੇ ਹੀ ਦੂਜੇ ਅਜਿਹੀਆਂ ਹੋਰ ਵੀ ਕਈ ਲਾਇਲਾਜ ਬਿਮਾਰੀਆਂ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ।ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਟੀ.ਬੀ.ਨਾਂ ਦੀ ਇੱਕ ਲਾਇਲਾਜ ਬੀਮਾਰੀ ਜਿਸ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੱਸਣਯੋਗ ਹੈ ਕਿ
ਦੇਸ਼ ‘ਚ ਕੋਰੋਨਾ ਵਾਇਰਸ ਹੀ ਸਿਰਫ਼ ਅਜਿਹੀ ਬੀਮਾਰੀ ਨਹੀਂ ਹੈ, ਜਿਸ ਨੇ ਲੱਖਾਂ ਲੋਕਾਂ ਦੀ ਜਾਨ ਲਈ ਹੈ ਸਗੋਂ ਕਈ ਹੋਰ ਬੀਮਾਰੀਆਂ ਵੀ ਪਹਿਲਾਂ ਤੋਂ ਹੀ ਮੌਜੂਦ ਹਨ, ਜਿਸ ਕਾਰਨ ਲੱਖਾਂ ਲੋਕਾਂ ਦੀ ਜਾਨ ਗਈ ਹੈ। ਹਰ ਸਾਲ ਲੱਖਾਂ ਲੋਕ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ। ਇਨ੍ਹਾਂ ਬੀਮਾਰੀਆਂ ‘ਚ ਸਭ ਤੋਂ ਉੱਪਰ ਨਾਂ ਆਉਂਦੇ ਹੈ ਟਿਊਬਰਕਊਲੋਸਿਸ ਯਾਨੀ ਟੀਬੀ ਦਾ। ਦੁਨੀਆ ‘ਚ ਹਰ ਸਾਲ ਸਭ ਤੋਂ ਵੱਧ ਮੌਤਾਂ ਟੀਬੀ ਨਾਲ ਹੀ ਹੁੰਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਯਾਨੀ ਡਬਲਿਊ.ਐੱਚ.ਓ. ਅਨੁਸਾਰ ਹਰ ਸਾਲ ਦੁਨੀਆ ‘ਚ ਰਿਪੋਰਟ ਆਉਣ ਵਾਲੇ ਟਿਊਬਰਕਊਲੋਸਿਸ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਭਾਰਤ ‘ਚ ਹੁੰਦੇ ਹਨ ਅਤੇ ਜਾਣਕਾਰੀ ਮੁਤਾਬਕ ਦੇਸ਼ ‘ਚ ਇਸ ਬੀਮਾਰੀ ਨਾਲ ਸਾਲਾਨਾ 4,80,000 ਲੋਕਾਂ ਦੀ ਮੌਤ ਹੁੰਦੀ ਹੈ। ਅੰਕੜਿਆਂ ਨੂੰ ਬਰੇਕ ਕਰਨ ‘ਤੇ ਸਥਿਤੀ ਹੋਰ ਵੀ ਖਤਰਨਾਕ ਲੱਗਦੀ ਹੈ, ਕਿਉਂਕਿ ਭਾਰਤ ਸਰਕਾਰ ਦਾ ਆਕਲਨ ਹੈ ਕਿ ਦੇਸ਼ ‘ਚ ਟੀਬੀ ਕਾਰਨ ਰੋਜ਼ਾਨਾ 1300 ਮੌਤਾਂ ਹੁੰਦੀਆਂ ਹਨ। ਹਾਲਾਂਕਿ ਭਾਰਤ ਪਿਛਲੇ 50 ਸਾਲਾਂ ਤੋਂ ਟੀਬੀ ਦੀ ਰੋਕਥਾਮ ‘ਚ ਲੱਗਾ ਹੋਇਆ ਹੈ ਪਰ ਹੁਣ ਵੀ ਇਸ ਨੂੰ ਸਾਈਲੈਂਟ ਕਿਲਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ।
ਇਹ ਕੋਰੋਨਾ ਵਾਇਰਸ ਦੇ ਦਸਤਕ ਦੇਣ ਤੋਂ ਪਹਿਲਾਂ ਦਾ ਆਕਲਨ ਹੈ। ਜਨਵਰੀ ਦੇ ਆਖਰੀ ਹਫ਼ਤੇ ਦੇ ਬਾਅਦ ਤੋਂ ਬਾਅਦਭਾਰਤ ‘ਚ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋਏ ਸਨ ਅਤੇ 24 ਮਾਰਚ ਨੂੰ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਹੋਇਆ ਸੀ। ਸਰਕਾਰੀ ਅੰਕੜਿਆਂ ਦੀ ਤੁਲਨਾ ਕਰਨ ‘ਤੇ ਪਤਾ ਲੱਗਦਾ ਹੈ ਕਿ ਕੋਰੋਨਾ ਵਾਇਰਸ ਕਾਰਨ ਟੀਬੀ ਦੇ ਮਰੀਜ਼ਾਂ ਦੀ ਰਿਪੋਰਟਿੰਗ ਜਾਂ ਨੋਟੀਫਿਕੇਸ਼ਨ ਦੇ ਮਾਮਲਿਆਂ (ਇਸ ‘ਚ ਨਿੱਜੀ ਅਤੇ ਸਰਕਾਰੀ, ਦੋਵੇਂ ਹਸਪਤਾਲ ਸ਼ਾਮਲ ਹਨ) ‘ਚ ਅਚਾਨਕ ਗਿਰਾਵਟ ਦਰਜ ਕੀਤੀ ਹੈ ਅਤੇ ਮਾਮਲੇ ਡਿੱਗ ‘ਤੇ ਲਗਭਗ ਅੱਧੇ ‘ਤੇ ਆ ਗਏ ਹਨ।