ਤੁਸੀਂ ਵਿਆਹਾਂ ਵਿੱਚ ਸ਼ਾਨਦਾਰ ਰਿਸੈਪਸ਼ਨ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਹੋਣਗੀਆਂ ਪਰ ਇੱਕ ਜੋੜੇ ਨੇ ਆਪਣੇ ਗ੍ਰੈਂਡ ਰਿਸੈਪਸ਼ਨ ਦੇ ਬਜਟ ਨਾਲ ਜਿਨ੍ਹਾਂ ਲੋਕਾਂ ਨੂੰ ਦੋ ਵਖਤ ਦੀ ਰੋਟੀ ਵੀ ਨਹੀਂ ਨਸੀਬ ਹੁੰਦੀ ਉਨ੍ਹਾਂ ਲੋੜਵੰਦਾਂ ਦੀ ਮਦਦ ਕਰ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ।
ਦਰਅਸਲ ਵਿਸ਼ਾਲ ਜੈਨ ਅਤੇ ਸੇਜਲ ਜੋਸ਼ੀ ਦਾ ਵਿਆਹ 15 ਨਵੰਬਰ ਨੂੰ ਆਬੂ ਧਾਬੀ ਵਿੱਚ ਹੋਇਆ ਸੀ। ਇਸ ਵਿਆਹ ਤੋਂ ਬਾਅਦ ਦੋਹਾਂ ਨੇ ਗ੍ਰੈਂਡ ਰਿਸੈਪਸ਼ਨ ਲਈ 20 ਲੱਖ ਦਾ ਬਜਟ ਰੱਖਿਆ ਸੀ। ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰਹਿਣ ਵਾਲੇ ਵਿਸ਼ਾਲ ਜੈਨ ਨੇ 19 ਸਾਲ ਦੀ ਉਮਰ ਵਿੱਚ ਕਾਲਜ ਛੱਡ ਦਿੱਤਾ ਸੀ ਅਤੇ ਆਪਣੀ ਕੰਪਨੀ ਸਨਸ਼ੀ ਗਰੁੱਪ ਸ਼ੁਰੂ ਕੀਤੀ ਸੀ। ਇੰਦੌਰ ਦੀ ਹੀ ਸੇਜਲ ਅਤੇ ਵਿਸ਼ਾਲ ਦੋਵੇਂ ਵਪਾਰਕ ਸਾਥੀ ( business partner) ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਯੂਏਈ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੈ। ਦੋਵੇਂ ਯੂਏਈ ਸ਼ਿਫਟ ਹੋ ਗਏ ਹਨ ਅਤੇ ਹਾਲ ਹੀ ‘ਚ ਵਿਸ਼ਾਲ ਅਤੇ ਸੇਜਲ ਦਾ ਵਿਆਹ ਵੀ ਹੋਇਆ ਹੈ।
ਵਿਸ਼ਾਲ ਅਤੇ ਸੇਜਲ ਦਾ ਵਿਆਹ 15 ਨਵੰਬਰ ਨੂੰ ਆਬੂ ਧਾਬੀ ਦੇ ਕਸਰ ਅਲ ਸਰਾਬ ਵਿੱਚ ਹੋਇਆ ਸੀ। ਇਸ ਵਿਆਹ ਸਮਾਗਮ ਵਿੱਚ ਸਿਰਫ਼ ਸੀਮਤ ਲੋਕਾਂ ਨੂੰ ਹੀ ਬੁਲਾਇਆ ਗਿਆ ਸੀ। ਵਿਆਹ ਤੋਂ ਬਾਅਦ ਵਿਸ਼ਾਲ ਅਤੇ ਸੇਜਲ ਆਪਣੇ ਵਿਆਹ ਲਈ ਗ੍ਰੈਂਡ ਰਿਸੈਪਸ਼ਨ ਰੱਖਣ ਵਾਲੇ ਸਨ। ਇਸ ਦੇ ਲਈ ਉਨ੍ਹਾਂ ਨੇ 20 ਲੱਖ ਰੁਪਏ ਦਾ ਇੰਤਜ਼ਾਮ ਵੀ ਕੀਤਾ ਸੀ ਪਰ ਬਾਅਦ ‘ਚ ਉਨ੍ਹਾਂ ਨੇ ਰਿਸੈਪਸ਼ਨ ਦੇ ਇਹ ਪੈਸੇ ਦਾਨ ਕਰਨ ਦੀ ਯੋਜਨਾ ਬਣਾਈ।
ਵਿਸ਼ਾਲ ਨੇ ਵੱਖ-ਵੱਖ ਚੈਰੀਟੇਬਲ ਸੰਸਥਾਵਾਂ ਨੂੰ 10 ਲੱਖ ਰੁਪਏ ਦਾਨ ਕੀਤੇ ਤਾਂ ਜੋ ਗਰੀਬ ਬੱਚਿਆਂ ਨੂੰ ਖਾਣਾ ਖਵਾਉਣ ਅਤੇ ਦੇਸ਼ ਦੇ ਹਰ ਹਿੱਸੇ ਵਿੱਚ ਟੀਕਾਕਰਨ ਕਰਵਾਉਣ ਵਿੱਚ ਮਦਦ ਕੀਤੀ ਜਾ ਸਕੇ। ਦੂਜੇ ਪਾਸੇ ਸੇਜਲ ਨੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ 5 ਲੱਖ ਰੁਪਏ ਦੀ ਰਾਸ਼ੀ ਦਾਨ ਕੀਤੀ ਹੈ। ਇਸ ਤੋਂ ਇਲਾਵਾ ਇੱਕ ਚੈਰਿਟੀ ਨਿਲਾਮੀ ਵਿੱਚ ਹਿੱਸਾ ਲੈ ਕੇ 5 ਲੱਖ ਰੁਪਏ ਨਾਲ ਲੋਕਾਂ ਦੀ ਮਦਦ ਕੀਤੀ।
ਰਿਸੈਪਸ਼ਨ ਨਾ ਕਰਕੇ ਗਰੀਬਾਂ ਦੀ ਮਦਦ ਕਰਨ ਵਾਲੇ ਵਿਸ਼ਾਲ ਜੈਨ ਦਾ ਕਹਿਣਾ ਹੈ ਕਿ ਇਹ ਪੈਸਾ ਉਨ੍ਹਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਦੋ ਵਖਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਨਾਲ ਹੀ ਇਹ ਪੈਸਾ ਗਰੀਬ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਵਿਸ਼ਾਲ ਜੈਨ ਲੰਬੇ ਸਮੇਂ ਤੋਂ ਅਕਸ਼ੈ ਪੱਤਰ ਨਾਮਕ ਸੰਸਥਾ ਨੂੰ ਦਾਨ ਦਿੰਦੇ ਆ ਰਹੇ ਹਨ, ਜੋ ਲੱਖਾਂ ਗਰੀਬ ਬੱਚਿਆਂ ਨੂੰ ਰੋਜ਼ਾਨਾ ਮੁਫਤ ਸਕੂਲੀ ਖਾਣਾ ਪ੍ਰਦਾਨ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -: