Cricketer manoj tiwary : ਪੱਛਮੀ ਬੰਗਾਲ ‘ਚ ਕੁੱਝ ਸਮੇਂ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਇਸ ਵਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਕਾਰ ਦੋਵਾਂ ਪਾਰਟੀਆਂ ਦੇ ਦਰਮਿਆਨ ਹੁਣ ਸਬਦੀ ਯੰਗ ਤੇਜ਼ ਹੋ ਗਈ ਹੈ। ਇਸ ਦੇ ਵਿਚਕਾਰ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਕਿ ਕ੍ਰਿਕਟਰ ਮਨੋਜ ਤਿਵਾਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਸ਼ਾਮਿਲ ਹੋਣਗੇ। ਤਿਵਾਰੀ ਕੱਲ੍ਹ ਹੁਗਲੀ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰੈਲੀ ਵਿੱਚ ਸ਼ਾਮਿਲ ਹੋ ਸਕਦੇ ਹਨ।
ਹਾਵੜਾ ਵਿੱਚ ਜਨਮੇ ਮਨੋਜ ਤਿਵਾਰੀ ਨੇ ਸਾਲ 2008 ਵਿੱਚ ਭਾਰਤੀ ਕ੍ਰਿਕਟ ਟੀਮ ਵਿੱਚ ਡੈਬਿਊ ਕੀਤਾ ਸੀ ਅਤੇ ਜੁਲਾਈ 2015 ਵਿੱਚ ਟੀਮ ਇੰਡੀਆ ਲਈ ਆਪਣਾ ਆਖਰੀ ਵਨਡੇ ਮੈਚ ਖੇਡਿਆ ਸੀ। ਤਿਵਾਰੀ ਨੇ ਭਾਰਤ ਲਈ 12 ਵਨਡੇ ਅਤੇ ਤਿੰਨ ਟੀ -20 ਮੈਚ ਖੇਡੇ ਹਨ। ਤਿਵਾਰੀ ਨੇ ਵਨਡੇ ਮੈਚਾਂ ਵਿੱਚ ਕੁੱਲ 287 ਦੌੜਾਂ ਬਣਾਈਆਂ ਹਨ। ਜਦਕਿ 35 ਸਾਲਾ ਮਨੋਜ ਤਿਵਾਰੀ ਨੇ ਟੀ -20 ਵਿੱਚ 15 ਦੌੜਾਂ ਬਣਾਈਆਂ ਹਨ। ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਅਪ੍ਰੈਲ-ਮਈ ਦੇ ਮਹੀਨੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਅਜਿਹੇ ਸਮੇਂ ਮਨੋਜ ਤਿਵਾਰੀ ਨੇ ਟੀਐਮਸੀ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ।
ਇਹ ਵੀ ਦੇਖੋ : ਲੱਖੇ ਤੇ ਦੀਪ ਸਿੱਧੂ ਵਾਲੀ ਮਹਿਰਾਜ ਰੈਲੀ ਦਾ ਵੇਖੋ ਕੀ ਐ ਹਾਲ, ਮੌਕੇ ਤੋਂ ਸਿੱਧੀਆਂ ਤਸਵੀਰਾਂ LIVE !