ਦੇਸ਼ ਦੇ ਸਭ ਤੋਂ ਵੱਡੇ ਕੇਂਦਰੀ ਅਰਧ ਸੈਨਿਕ ਬਲ ‘ਸੀਆਰਪੀਐਫ’ ਦੇ ਜਵਾਨਾਂ ਨੇ ਆਪਣੇ ਸ਼ਹੀਦ ਸਾਥੀ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਭੈਣ ਦੇ ਵਿਆਹ ‘ਚ ਪਹੁੰਚ ਕੇ ਰਸਮਾਂ ਨਿਭਾਈਆਂ ਹਨ। ਇਸ ਦੌਰਾਨ ਕੁੱਝ ਸਿਪਾਹੀ ਵਰਦੀ ਵਿੱਚ ਸਨ, ਜਦਕਿ ਬਾਕੀ ਸਾਦੇ ਕੱਪੜਿਆਂ ਵਿੱਚ ਸਨ।
ਜਿਵੇਂ ਹੀ ਫੋਰਸ ਦੇ ਜਵਾਨਾਂ ਦੀ ਟੁਕੜੀ ਰਾਏਬਰੇਲੀ ਸਥਿਤ ਸ਼ੈਲੇਂਦਰ ਸਿੰਘ ਦੇ ਘਰ ਪਹੁੰਚੀ ਤਾਂ ਵਿਆਹ ਸਮਾਗਮ ‘ਚ ਮੌਜੂਦ ਲੋਕ ਭਾਵੁਕ ਹੋ ਗਏ। ਲਾੜੀ ਦੇ ਫੇਰਿਆ ‘ਤੇ ਜਾਂਦੇ ਸਮੇਂ ਸੀਆਰਪੀਐੱਫ ਦੇ ਜਵਾਨਾਂ ਨੇ ਚੁੰਨੀ ਫੜ ਉਸ ਨੂੰ ਮੰਡਪ ਤੱਕ ਪਹੁੰਚਾਇਆ। ਉਸ ਸਮੇਂ ਕਈ ਲੋਕਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ।
ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ੈਲੇਂਦਰ ਪ੍ਰਤਾਪ ਸਿੰਘ ਸ਼ਹੀਦ ਹੋ ਗਏ ਸੀ। 2008 ਵਿੱਚ ਸੀਆਰਪੀਐਫ ਵਿੱਚ ਭਰਤੀ ਹੋਏ ਸ਼ੈਲੇਂਦਰ ਪ੍ਰਤਾਪ ਬਲ 110ਵੀਂ ਬਟਾਲੀਅਨ ਵਿੱਚ ਤਾਇਨਾਤ ਸਨ। ਉਸ ਦੀ ਕੰਪਨੀ ਸੋਪੋਰ ਵਿੱਚ ਸੀ। ਸ਼ੈਲੇਂਦਰ ਪ੍ਰਤਾਪ ਸਿੰਘ ਨੂੰ ਅੱਤਵਾਦੀਆਂ ਨਾਲ ਮੁੱਠਭੇੜ ਦੌਰਾਨ ਗੋਲੀ ਲੱਗੀ ਸੀ। ਜਦੋ ਸ਼ਹੀਦ ਸ਼ੈਲੇਂਦਰ ਪ੍ਰਤਾਪ ਸਿੰਘ ਦੀ ਦੇਹ ਘਰ ਪਹੁੰਚੀ ਸੀ ਤਾਂ ਸਭ ਦੀਆਂ ਅੱਖਾਂ ਨਮ ਹੋ ਗਈਆਂ ਸੀ। ਸ਼ਹੀਦ ਦੇ ਅੰਤਿਮ ਸੰਸਕਾਰ ‘ਚ ਹਜ਼ਾਰਾਂ ਲੋਕ ਇਕੱਠੇ ਹੋਏ ਸੀ। ਸ਼ਹੀਦ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਨਰਿੰਦਰ ਬਹਾਦਰ ਸਿੰਘ, ਮਾਤਾ ਸੀਆ ਦੁਲਾਰੀ ਸਿੰਘ, ਪਤਨੀ ਚਾਂਦਨੀ ਉਰਫ ਦੀਪਾ, ਭੈਣਾਂ ਸ਼ੀਲਾ, ਪ੍ਰੀਤੀ, ਜੋਤੀ ਹਨ। ਸ਼ੈਲੇਂਦਰ ਪ੍ਰਤਾਪ ਸਿੰਘ ਦਾ ਨੌਂ ਸਾਲ ਦਾ ਬੇਟਾ ਕੁਸ਼ਾਗਰਾ ਹੈ। ਸ਼ੈਲੇਂਦਰ ਪ੍ਰਤਾਪ ਸਿੰਘ ਦੀਆਂ ਦੋ ਭੈਣਾਂ ਦਾ ਵਿਆਹ ਪਹਿਲਾ ਹੀ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਹਰਭਜਨ ਕਾਂਗਰਸ ਨਾਲ ਹੱਥ ਮਿਲਾ ਸ਼ੁਰੂ ਕਰਨਗੇ ਨਵੀ ਸਿਆਸੀ ਪਾਰੀ ? ਸਿੱਧੂ ਨਾਲ ਕੀਤੀ ਮੁਲਾਕਾਤ
ਸ਼ੈਲੇਂਦਰ ਪ੍ਰਤਾਪ ਸਿੰਘ ਨਾਲ ਡਿਊਟੀ ‘ਤੇ ਤਾਇਨਾਤ ਰਹੇ ਉਸ ਦੇ ਸਾਥੀਆਂ ਨੂੰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ਼ੈਲੇਂਦਰ ਦੀ ਛੋਟੀ ਭੈਣ ਦਾ ਵਿਆਹ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਬਾਕੀ ਜਵਾਨਾਂ ਨੂੰ ਸੂਚਨਾ ਦਿੱਤੀ, ਅਤੇ ਸੋਮਵਾਰ ਨੂੰ ਹੋਏ ਵਿਆਹ ‘ਚ ਜਦੋਂ ਡੇਢ ਦਰਜਨ CRPF ਜਵਾਨ ਅਚਾਨਕ ਪਹੁੰਚੇ ਤਾਂ ਲੋਕ ਹੈਰਾਨ ਰਹਿ ਗਏ। ਵਿਆਹ ਸਮਾਗਮ ਵਿੱਚ ਜਵਾਨਾਂ ਨੂੰ ਦੇਖ ਕੇ ਸ਼ੈਲੇਂਦਰ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਜਦੋਂ ਭਰਾ ਦੀਆਂ ਰਸਮਾਂ ਸੰਭਾਲਣ ਦਾ ਸਮਾਂ ਆਇਆ ਤਾਂ ਸੀਆਰਪੀਐਫ ਦੇ ਜਵਾਨ ਅੱਗੇ ਆਏ। ਉਨ੍ਹਾਂ ਨੇ ਚੁੰਨੀ ਨੂੰ ਚਾਰੇ ਪਾਸਿਓਂ ਫੜ੍ਹ ਜਦੋਂ ਸ਼ੈਲੇਂਦਰ ਦੀ ਭੈਣ ਨੂੰ ਲਾੜੀ ਦੇ ਰੂਪ ‘ਚ ਮੰਡਪ ਤੱਕ ਪਹੁੰਚਾਇਆ ਤਾਂ ਮਾਹੌਲ ਹੋਰ ਵੀ ਭਾਵੁਕ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -: