Defence Minister Rajnath Singh: ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਯਾਨੀ ਕਿ ਐਤਵਾਰ ਸਵੇਰੇ 10 ਵਜੇ ਇੱਕ ਅਹਿਮ ਐਲਾਨ ਕਰਨਗੇ । ਰੱਖਿਆ ਮੰਤਰਾਲੇ ਦੇ ਦਫਤਰ ਨੇ ਐਤਵਾਰ ਸਵੇਰੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਲੱਦਾਖ ਵਿੱਚ LAC ‘ਤੇ ਚੀਨ ਨਾਲ ਤਣਾਅ ਵਿਚਾਲੇ ਰੱਖਿਆ ਮੰਤਰੀ ਦਾ ਇਹ ਐਲਾਨ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮੰਤਰਾਲੇ ਨੇ ਟਵੀਟ ਕਰ ਕੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸਵੇਰੇ 10 ਵਜੇ ਇੱਕ ਅਹਿਮ ਐਲਾਨ ਕਰਨਗੇ। ਫਿਲਹਾਲ, ਕਿਆਸ ਲਗਾਏ ਜਾ ਰਹੇ ਹਨ ਕਿ ਰੱਖਿਆ ਮੰਤਰੀ ਚੀਨ ਤੋਂ ਆਯਾਤ ਨੂੰ ਲੈ ਕੇ ਨੈਗੇਟਿਵ ਸੂਚੀ ਦੇ ਸਬੰਧ ਵਿੱਚ ਕੋਈ ਐਲਾਨ ਕਰ ਸਕਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਰੱਖਿਆ ਮੰਤਰਾਲੇ ਵੱਲੋਂ ਜਲਦੀ ਹੀ ਨੈਗੇਟਿਵ ਆਰਮਜ਼ ਦੀ ਸੂਚੀ ਨੂੰ ਲੈ ਕੇ ਫੈਸਲਾ ਆਉਣ ਵਾਲਾ ਹੈ। ਇਸ ਦੇ ਤਹਿਤ ਕੁਝ ਹਥਿਆਰਾਂ ਦੇ ਆਯਾਤ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਹਥਿਆਰਾਂ ਦੇ ਉਤਪਾਦਨ ਲਈ ਘਰੇਲੂ ਉਤਪਾਦਨ ਦੀ ਸਮਰੱਥਾ ਵਿੱਚ ਵਾਧੇ ਕਾਰਨ ਅਜਿਹਾ ਵਿਸਥਾਰ ਹਰ ਸਾਲ ਕੀਤਾ ਜਾਣਾ ਚਾਹੀਦਾ ਹੈ।
ਦੱਸ ਦੇਈਏ ਕਿ ਰੱਖਿਆ ਮੰਤਰਾਲੇ ਨੇ ਚੀਨ ਨਾਲ ਗਤਿਰੋਧ ਦੇ ਲੰਬੇ ਸਮੇਂ ਤੱਕ ਬਣੇ ਰਹਿਣ ਦੀ ਸੰਭਾਵਨਾ ਜ਼ਾਹਰ ਕੀਤੀ ਸੀ । ਕਿਉਂਕਿ ਭਾਰਤ ਤੇ ਚੀਨ ਵਿਚਾਲੇ LAC ‘ਤੇ ਪੈਨਗੋਂਗ ਝੀਲ ਨੂੰ ਲੈ ਕੇ ਗੱਲਬਾਤ ਦੇ ਬਾਵਜੂਦ ਅਜੇ ਤੱਕ ਕੋਈ ਹੱਲ ਨਹੀਂ ਮਿਲਿਆ ਹੈ । ਇਸ ਦੇ ਕਾਰਨ ਡਿਸੇਐਨਗੇਜਮੈਂਟ ਬਾਰੇ ਚੱਲ ਰਹੀ ਚਰਚਾ ਵਿੱਚ ਗਤਿਰੋਧ ਜਾਰੀ ਹੈ।