Delhi high court says : ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਅੱਜ ਨਿਊਜ਼ ਚੈਨਲਾਂ ਨੂੰ ਖਬਰਾਂ ਦੀ ਰਿਪੋਰਟਿੰਗ ਦੇ ਮਿਆਰ ਨੂੰ ਸੁਧਾਰਨ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਲੋਕ ਪ੍ਰੈਸ ਤੋਂ ਡਰੇ ਹੋਏ ਹਨ ਅਤੇ ਦੂਰਦਰਸ਼ਨ ਯੁੱਗ ਇਸ ਤੋਂ ਵੀ ਕੀਤੇ ਜਿਆਦਾ ਵਧੀਆ ਸੀ। ਜਸਟਿਸ ਰਾਜੀਵ ਸ਼ਕਧਰ ਨੇ ਕਿਹਾ, “ਲੋਕਾਂ ਵਿੱਚ ਪ੍ਰੈਸ ਬਾਰੇ ਡਰ ਫੈਲ ਗਿਆ ਹੈ। ਇੱਥੋਂ ਤੱਕ ਕਿ ਜੇ ਵੱਡੀਆਂ ਸ਼ਖਸੀਅਤਾਂ ਨਿੱਜਤਾ ਦੇ ਮੁੱਦੇ ਨੂੰ ਕਮਜ਼ੋਰ ਕਰ ਦਿੰਦੀਆਂ ਹਨ, ਤਾਂ ਵੀ ਤੁਸੀਂ (ਨਿਊਜ਼ ਚੈਨਲ) ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਜਨਤਕ ਖੇਤਰ ਵਿੱਚ ਨਹੀਂ ਖਿੱਚ ਸਕਦੇ। ਸਾਨੂੰ ਅਜਿਹਾ ਲਗਦਾ ਹੈ ਕਿ ਬਲੈਕ ਐਂਡ ਵ੍ਹਾਈਟ ਦੂਰਦਰਸ਼ਨ ਦਾ ਦੌਰ ਬਹੁਤ ਵਧੀਆ ਸੀ।” ਅੱਜ ਕੱਲ੍ਹ ਜਿਸ ਤਰ੍ਹਾਂ ਦੀ ਰਿਪੋਰਟਿੰਗ ਕੀਤੀ ਜਾਂ ਰਹੀ ਹੈ, ਅਦਾਲਤ ਨੇ ਨਿਊਜ਼ ਚੈਨਲਾਂ ਨੂੰ ਇਸ ਨੂੰ ਬਦਲਣ ਦੇ ਢੰਗ-ਤਰੀਕੇ ਬਾਰੇ ਵੀ ਸਵਾਲ ਕੀਤਾ। ਅਦਾਲਤ ਨੇ ਪੁੱਛਿਆ, “ਇੱਥੋਂ ਤੱਕ ਕਿ ਹੁਨਰਮੰਦ ਅਤੇ ਪੜ੍ਹੇ ਲਿਖੇ ਦਿਮਾਗ ਵੀ ਅਜਿਹੀਆਂ ਗਲਤ ਰਿਪੋਰਟਾਂ ਤੋਂ ਪ੍ਰਭਾਵਿਤ ਹੁੰਦੇ ਹਨ। ਤੁਸੀਂ ਸਾਨੂੰ ਦੱਸੋ ਕਿ ਸਾਨੂੰ ਇਸ ਨੂੰ ਕਿਵੇਂ ਹੱਲ ਕਰਨਾ ਚਾਹੀਦਾ ਹੈ?”
ਇਹ ਟਿੱਪਣੀ ਉਦੋਂ ਕੀਤੀ ਗਈ ਜਦੋਂ ਅਦਾਲਤ ਬਾਲੀਵੁੱਡ ਦੀਆਂ ਚਾਰ ਐਸੋਸੀਏਸ਼ਨਾਂ ਅਤੇ 34 ਨਿਰਮਾਤਾਵਾਂ ਦੁਆਰਾ ਰਿਪਬਲਿਕ ਟੀਵੀ ਅਤੇ ਟਾਈਮਜ਼ ਨਾਓ ਉੱਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਦੇ ਖ਼ਿਲਾਫ਼ ਰਿਪੋਰਟਿੰਗ ਰੋਕਣ ਲਈ ਦਾਇਰ ਪਟੀਸ਼ਨ ਉੱਤੇ ਸੁਣਵਾਈ ਕਰ ਰਹੀ ਸੀ। ਬਾਲੀਵੁੱਡ ਐਸੋਸੀਏਸ਼ਨਾਂ ਨੇ ਦੋਵਾਂ ਚੈਨਲਾਂ ਦੁਆਰਾ ਰਿਪੋਰਟਿੰਗ ਅਤੇ ਬਾਲੀਵੁੱਡ ਮਸ਼ਹੂਰ ਹਸਤੀਆਂ ਵਿਰੁੱਧ ਕੀਤੀਆਂ ਟਿੱਪਣੀਆਂ ਨੂੰ ‘ਗੈਰ ਜ਼ਿੰਮੇਵਾਰਾਨਾ ਅਤੇ ਅਪਮਾਨਜਨਕ’ ਕਰਾਰ ਦਿੱਤਾ ਸੀ। ਬੈਂਚ ਨੇ ਕਿਹਾ ਕਿ ਉਹ ਨਿਊਜ਼ ਚੈਨਲਾਂ ਨੂੰ ਖ਼ਬਰਾਂ ਚਲਾਉਣ ਤੋਂ ਨਹੀਂ ਰੋਕ ਰਿਹਾ ਬਲਕਿ ਜ਼ਿੰਮੇਵਾਰ ਪੱਤਰਕਾਰੀ ਨੂੰ ਅੱਗੇ ਵਧਾਉਣ ਲਈ ਹੀ ਕਹਿ ਰਿਹਾ ਹੈ। ਅਦਾਲਤ ਨੇ ਕਿਹਾ, “ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਅਜਿਹੀਆਂ ਰਿਪੋਰਟਾਂ ਬਾਰੇ ਜਾਣਕਾਰੀ ਨਹੀਂ ਦੇ ਸਕਦੇ, ਪਰ ਅਸੀਂ (ਸਿਰਫ) ਤੁਹਾਨੂੰ ਜ਼ਿੰਮੇਵਾਰ ਪੱਤਰਕਾਰੀ ਕਰਨ ਲਈ ਕਹਿ ਰਹੇ ਹਾਂ।” ਅਦਾਲਤ ਨੇ ਚੈਨਲਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਉਹ ਪ੍ਰੋਗਰਾਮ ਕੋਡ ਦੀ ਪਾਲਣਾ ਨਹੀਂ ਕਰਦੇ ਤਾਂ ਇਸ ਨੂੰ ਅਦਾਲਤ ਨੂੰ ‘ਲਾਗੂ’ ਕਰਨਾ ਪਏਗਾ।