ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਹੰਗਾਮੇ ਦੌਰਾਨ ਬਿੱਲ ਪਾਸ ਕਰਵਾਏ ਜਾਣ ਤੋਂ ਨਾਰਾਜ਼ ਡੇਰੇਕ ਓ ਬ੍ਰਾਇਨ ਨੇ ਇਹ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ । ਸਾਲ 2019 ਵਿੱਚ ਇਸੇ ਤਰ੍ਹਾਂ ਤਿੰਨ ਤਲਾਕ ਕਾਨੂੰਨ ਪਾਸ ਕੀਤੇ ਜਾਣ ‘ਤੇ ਉਨ੍ਹਾਂ ਨੇ ਕਿਹਾ ਸੀ ਕਿ ਕੀ ਅਸੀਂ ਪੀਜ਼ਾ ਡਿਲੀਵਰ ਕਰ ਰਹੇ ਹਾਂ।
ਡੇਰੇਕ ਓ ਬ੍ਰਾਇਨ ਨੇ ਕਿਹਾ ਕਿ ਸਰਕਾਰ ਸੰਸਦ ਵਿੱਚ ਬਹੁਤ ਜਲਦਬਾਜ਼ੀ ਨਾਲ ਬਿੱਲ ਪਾਸ ਕਰਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਸਨਦ ਵਿੱਚ ਇਨ੍ਹਾਂ ਬਿੱਲਾਂ ਨੂੰ ਔਸਤਨ 7 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਪਾਸ ਕੀਤਾ ਜਾ ਰਿਹਾ ਹੈ। ਤਨਜ ਕਸਦਿਆਂ ਉਨ੍ਹਾਂ ਕਿਹਾ ਕਿ ਕੀ ਅਸੀਂ ਪਾਪੜੀ ਚਾਟ ਬਣਾ ਰਹੇ ਹਾਂ?
ਇਹ ਵੀ ਪੜ੍ਹੋ: ਟੋਕੀਓ ਦੀ ਧਰਤੀ ‘ਤੇ ਪੰਜਾਬ ਦੀ ਧੀ ਗੁਰਜੀਤ ਨੇ ਵਧਾਇਆ ਮਾਣ, ਪਰਿਵਾਰ ਸਣੇ ਦੇਸ਼ ‘ਚ ਜਸ਼ਨ ਦਾ ਮਾਹੌਲ
ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਨੇ ਸਰਕਾਰ ‘ਤੇ ਸੰਸਦ ਦੀ ਸਾਖ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ । ਇਸ ਬਾਰੇ ਬ੍ਰਾਇਨ ਨੇ ਟਵੀਟ ਕਰਦਿਆਂ ਲਿਖਿਆ, “ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ 10 ਦਿਨਾਂ ਵਿੱਚ ਮੋਦੀ-ਸ਼ਾਹ ਬਹੁਤ ਜਲਦਬਾਜ਼ੀ ਵਿੱਚ ਨਜ਼ਰ ਆ ਰਹੇ ਹਨ ।
ਉਨ੍ਹਾਂ ਲਿਖਿਆ ਕਿ ਕੇਂਦਰ ਵੱਲੋਂ 12 ਬਿੱਲ ਪਾਸ ਕੀਤੇ ਜਾ ਚੁੱਕੇ ਹਨ। ਯਾਨੀ ਕਿ 7 ਮਿੰਟ ਤੋਂ ਘੱਟ ਦੇ ਔਸਤ ਸਮੇਂ ਵਿੱਚ ਇੱਕ ਬਿੱਲ ਪਾਸ ਕੀਤਾ ਜਾ ਰਿਹਾ ਹੈ। ਤ੍ਰਿਣਮੂਲ ਕਾਂਗਰਸ ਨੇਤਾ ਨੇ ਸੰਸਦ ਦੇ ਦੋਵਾਂ ਸਦਨਾਂ ਵੱਲੋਂ ਪਾਸ ਕੀਤੇ ਗਏ ਬਿੱਲਾਂ ਦਾ ਗ੍ਰਾਫਿਕ ਵੀ ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੰਸਦ ਵਿੱਚ ਕੋਕੋਨਟ ਵਿਕਾਸ ਬੋਰਡ ਬਿੱਲ 1 ਮਿੰਟ ਵਿੱਚ ਪਾਸ ਕੀਤਾ ਗਿਆ । ਜਦੋਂ ਕਿ ਏਅਰਪੋਰਟਸ ਇਕਨਾਮਿਕ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ ਬਿੱਲ ਵੱਧ ਤੋਂ ਵੱਧ 14 ਮਿੰਟਾਂ ਵਿੱਚ ਪਾਸ ਕੀਤਾ ਗਿਆ । ਫਿਲਹਾਲ ਸਰਕਾਰ ਵੱਲੋਂ TMC ਦੇ ਮੈਂਬਰ ਦੇ ਬਿਆਨ ‘ਤੇ ਸਰਕਾਰ ਵੱਲੋਂ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ।
ਦੱਸ ਦਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਵਿਰੋਧੀ ਧਿਰ ਦੇ ਹੰਗਾਮੇ ਦੇ ਦੌਰਾਨ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਨਹੀਂ ਚੱਲ ਸਕੀ । ਸੈਸ਼ਨ ਦੀ ਸ਼ੁਰੂਆਤ19 ਜੁਲਾਈ ਨੂੰ ਹੋਈ ਸੀ । ਵਿਰੋਧੀ ਪਾਰਟੀਆਂ ਵੱਲੋਂ ਸੈਸ਼ਨ ਦੌਰਾਨ ਕਿਸਾਨ ਅੰਦੋਲਨ ਅਤੇ ਜਾਸੂਸੀ ਵਰਗੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ।