DGCA Airlines SOP : ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਹੁਣ ਉਡਾਣ ਵਿੱਚ ਸਵਾਰ ਯਾਤਰੀਆਂ ਲਈ ਨਵੀਂ ਐਸਓਪੀ ਜਾਰੀ ਕੀਤੀ ਹੈ। ਡੀਜੀਸੀਏ ਨੇ ਹਦਾਇਤ ਕੀਤੀ ਹੈ ਕਿ ਹਵਾਈ ਜਹਾਜ਼ਾਂ ਵਿੱਚ ਯਾਤਰਾ ਕਰਨ ਵੇਲੇ ਯਾਤਰੀਆਂ ਨੂੰ COVID-19 ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ ਜਿਸ ਵਿੱਚ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀਆਂ ਰੱਖਣਾ ਸਮਿਲ ਹੈ। ਜੇ ਕੋਈ ਯਾਤਰੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ, ਤਾਂ ਸੁਰੱਖਿਆ ਏਜੰਸੀਆਂ ਨੂੰ ਸੌਂਪਿਆ ਜਾ ਸਕਦਾ ਹੈ ਅਤੇ ਚੇਤਾਵਨੀ ਦੇਣ ਤੋਂ ਬਾਅਦ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ। ਨਵੇਂ ਨਿਯਮ ਇਸ ਪ੍ਰਕਾਰ ਹਨ – 1. ਯਾਤਰੀ ਹਵਾਈ ਯਾਤਰਾ ਦੌਰਾਨ ਹਰ ਸਮੇਂ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਸਮਾਜਕ ਦੂਰੀ ਦੇ ਨਿਯਮਾਂ ਨੂੰ ਬਣਾਈ ਰੱਖਣਾ ਲਾਜ਼ਮੀ ਹੋਵੇਗਾ।
ਮਾਸਕ ਨੱਕ ਤੋਂ ਹੇਠਾਂ ਨਹੀਂ ਜਾਣਾ ਚਾਹੀਦਾ, ਸਿਰਫ ਅਸਾਧਾਰਣ ਹਾਲਤਾਂ ਤੋਂ ਇਲਾਵਾ। 2. ਏਅਰਪੋਰਟ ਦੀ ਐਂਟਰੀ ‘ਤੇ ਤਾਇਨਾਤ ਪੁਲਿਸ ਕਰਮਚਾਰੀ ਜਾਂ ਸੀਆਈਐਸਐਫ ਕਰਮਚਾਰੀ ਇਹ ਸੁਨਿਸ਼ਚਿਤ ਕਰਨਗੇ ਕਿ ਕਿਸੇ ਨੂੰ ਮਾਸਕ ਪਹਿਨੇ ਬਗੈਰ ਹਵਾਈ ਅੱਡੇ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੈ। CASO ਅਤੇ ਹੋਰ ਸੁਪਰਵਾਈਜ਼ਰੀ ਅਧਿਕਾਰੀਆਂ ਨੂੰ ਲਾਜ਼ਮੀ ਤੌਰ ‘ਤੇ ਇਸ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। 3. ਏਅਰਪੋਰਟ ਡਾਇਰੈਕਟਰ / ਟਰਮੀਨਲ ਮੈਨੇਜਰ ਇਹ ਸੁਨਿਸ਼ਚਿਤ ਕਰਨਗੇ ਕਿ ਯਾਤਰੀ ਹਵਾਈ ਅੱਡੇ ਦੇ ਅੰਦਰ ਹਰ ਸਮੇਂ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਣ ਅਤੇ ਮਾਸਕ ਸਹੀ ਤਰ੍ਹਾਂ ਪਾਏ ਹੋਣ। 4. ਜੇ ਕੋਈ ਯਾਤਰੀ ਕੋਵਿਡ -19 ਪ੍ਰੋਟੋਕੋਲ ਦੀ ਪਾਲਣਾ ਨਹੀਂ ਕਰ ਰਿਹਾ, ਤਾਂ ਚੇਤਾਵਨੀ ਦੇ ਬਾਅਦ ਉਸ ਨੂੰ ਸੁਰੱਖਿਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ।
- ਜਹਾਜ਼ ਵਿੱਚ ਜੇ ਕੋਈ ਯਾਤਰੀ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਮਾਸਕ ਨੂੰ ਸਹੀ ਤਰ੍ਹਾਂ ਨਹੀਂ ਪਹਿਨਦਾ, ਤਾਂ ਉਸ ਨੂੰ ਟੇਕ-ਆਫ ਤੋਂ ਪਹਿਲਾਂ ਹੀ ਡੀ-ਬੋਰਡ ਕਰ ਦਿੱਤਾ ਜਾਵੇਗਾ। ਜੇ ਜਹਾਜ਼ ਵਿੱਚ ਕੋਈ ਯਾਤਰੀ ਮਾਸਕ ਪਹਿਨਣ ਤੋਂ ਇਨਕਾਰ ਕਰਦਾ ਹੈ ਜਾਂ ਵਾਰ-ਵਾਰ ਚੇਤਾਵਨੀ ਦੇਣ ਤੋਂ ਬਾਅਦ ਵੀ COVID-19 ਪਰੋਟੋਕਾਲ ਦੀ ਉਲੰਘਣਾ ਕਰਦਾ ਹੈ, ਤਾਂ ਅਜਿਹੇ ਯਾਤਰੀ ਨੂੰ ‘Unruly Passenger’ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ਅਤੇ ਸਬੰਧਤ ਏਅਰਪੋਰਟ ਇਸ ਤਰ੍ਹਾਂ ਦੇ ਯਾਤਰੀ ਨਾਲ ਨਿਯਮਾਂ ਅਨੁਸਾਰ ਵਿਵਹਾਰ ਕਰੇਗਾ।