Disha ravi arrest campaign : ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਇਆ ਟੂਲਕਿੱਟ ਮੁੱਦਾ ਹੁਣ ਗੰਭੀਰ ਹੋ ਗਿਆ ਹੈ। ਹਾਲ ਹੀ ਵਿੱਚ, ਦਿੱਲੀ ਪੁਲਿਸ ਨੇ ਕਰਨਾਟਕ ਦੇ ਬੰਗਲੁਰੂ ਤੋਂ 21 ਸਾਲਾ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ। ਦਿਸ਼ਾ ਇੱਕ Climate Activist ਹੈ, ਦਿਸ਼ਾ ‘ਤੇ ਆਰੋਪ ਹੈ ਕਿ ਜਿਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ, ਉਹ ਦਿਸ਼ਾ ਨੇ ਐਡਿਟ ਕੀਤੀ ਸੀ। ਹੁਣ ਇਸ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ 5 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਹੈ। ਉਸ ਸਮੇਂ ਤੋਂ, ਇਹ ਮਾਮਲਾ ਰਾਜਨੀਤਿਕ ਤੌਰ ‘ਤੇ ਵੀ ਭੱਖਦਾ ਜਾ ਰਿਹਾ ਹੈ। ਕਈ ਵਿਰੋਧੀ ਨੇਤਾਵਾਂ, ਸਮਾਜ ਸੇਵੀਆਂ, ਸੰਗਠਨਾਂ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਦਿਸ਼ਾ ਦੇ ਹੱਕ ਵਿੱਚ ਟ੍ਰੇਂਡ ਚੱਲ ਰਹੇ ਹਨ ਅਤੇ ਵਿਦਿਆਰਥੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।
ਬੀਤੇ ਦਿਨ ਕਰਨਾਟਕ ਦੇ ਬੰਗਲੁਰੂ ਵਿੱਚ ਦਿਸ਼ਾ ਰਵੀ ਦੇ ਸਮਰਥਨ ਵਿੱਚ ਵਿਦਿਆਰਥੀਆਂ ਦੀ ਤਰਫੋਂ ਇੱਕ ਪ੍ਰਦਰਸ਼ਨ ਵੀ ਕੀਤਾ ਗਿਆ ਹੈ। ਇਹ ਪ੍ਰਦਰਸ਼ਨ ਸ਼ਾਂਤਮਈ ਢੰਗ ਨਾਲ ਕੀਤਾ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਤਰਫੋਂ ਇੱਥੇ ਪੁਲਿਸ ਮੁਲਾਜ਼ਮਾਂ ਨੂੰ ਇੱਕ ਬੂਟਾ ਵੀ ਦਿੱਤਾ ਗਿਆ, ਅਤੇ ਨਾਲ ਹੀ ਦਿਸ਼ਾ ਨੂੰ ਰਿਹਾਅ ਕਰਨ ਦੀ ਅਪੀਲ ਵੀ ਕੀਤੀ ਗਈ। ਸੋਸ਼ਲ ਮੀਡੀਆ ‘ਤੇ ਵੀ #ReleaseDisha, #JusticeForDisha,, #IamwithDisha ਵਰਗੇ ਹੈਸ਼ਟੈਗਜ਼ ਇਸ ਰੁਝਾਨ ਦਾ ਹਿੱਸਾ ਬਣ ਗਏ ਹਨ।
ਇਹ ਵੀ ਦੇਖੋ : ਕਰਨਾਲ ਦੀ ਕਿਸਾਨ ਸਟੇਜ ਤੋਂ ਫਿਰ ਗਰਜੇ ਰਾਜੇਵਾਲ, ਟਿਕੈਤ, ਚੜੂਨੀ ਸਮੇਤ ਕਈ ਆਗੂ…