Disha ravi patiala house court : ਕਿਸਾਨ ਅੰਦੋਲਨ ਦੌਰਾਨ ਚਰਚਾ ‘ਚ ਆਇਆ ਟੂਲਕਿੱਟ ਮੁੱਦਾ ਹੁਣ ਗੰਭੀਰ ਹੋ ਗਿਆ ਹੈ। ਹਾਲ ਹੀ ਵਿੱਚ, ਦਿੱਲੀ ਪੁਲਿਸ ਨੇ ਕਰਨਾਟਕ ਦੇ ਬੰਗਲੁਰੂ ਤੋਂ 21 ਸਾਲਾ ਦਿਸ਼ਾ ਰਵੀ ਨੂੰ ਗ੍ਰਿਫਤਾਰ ਕੀਤਾ ਹੈ। ਦਿਸ਼ਾ ਇੱਕ Climate Activist ਹੈ, ਦਿਸ਼ਾ ‘ਤੇ ਆਰੋਪ ਹੈ ਕਿ ਜਿਸ ਟੂਲਕਿੱਟ ਨੂੰ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ ਸੀ, ਉਹ ਦਿਸ਼ਾ ਨੇ ਐਡਿਟ ਕੀਤੀ ਸੀ। ਅੱਜ ਫਿਰ ਟੂਲਕਿਟ ਮਾਮਲੇ ਵਿੱਚ ਗ੍ਰਿਫਤਾਰ ਵਾਤਾਵਰਣ ਪ੍ਰੇਮੀ ਦਿਸ਼ਾ ਰਵੀ ਨੂੰ ਦਿੱਲੀ ਪੁਲਿਸ ਪਟਿਆਲਾ ਹਾਊਸ ਕੋਰਟ ਲੈ ਕੇ ਪਹੁੰਚੀ ਹੈ। ਪੁਲਿਸ ਨੇ ਅਦਾਲਤ ਤੋਂ ਤਿੰਨ ਦਿਨਾਂ ਹੋਰ ਰਿਮਾਂਡ ਦੀ ਮੰਗ ਕੀਤੀ ਹੈ। ਫਿਲਹਾਲ ਅਦਾਲਤ ਕੁੱਝ ਦੇਰ ਤੱਕ ਆਪਣਾ ਫੈਸਲਾ ਸੁਣਾਵੇਗੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਸਬੂਤਾ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਸ ਦੌਰਾਨ ਦਿਸ਼ਾ ਰਵੀ ਨੇ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ, ਜਿਸ ਦੀ ਸੁਣਵਾਈ ਭਲਕੇ ਹੋਵੇਗੀ।
ਦਿੱਲੀ ਪੁਲਿਸ ਨੇ ਦਿਸ਼ਾ ਰਵੀ ਦੇ ਹੋਰ 3 ਦਿਨਾਂ ਪੁਲਿਸ ਰਿਮਾਂਡ ਲਈ ਅਰਜ਼ੀ ਦਿੱਤੀ ਹੈ। ਪੁਲਿਸ ਨੇ ਕਿਹਾ ਹੈ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਪੁੱਛਗਿੱਛ ਵਿੱਚ ਸ਼ਾਮਿਲ ਹੋਣ ਲਈ ਨੋਟਿਸ ਜਾਰੀ ਕੀਤੇ ਹਨ, ਇਸ ਲਈ ਦਿਸ਼ਾ ਰਵੀ ਦੀ ਪੁਲਿਸ ਹਿਰਾਸਤ ਦੀ ਲੋੜ ਹੈ, ਇਸ ਮਾਮਲੇ ਵਿੱਚ ਅਸੀਂ ਮੁਲਜ਼ਮ ਸ਼ਾਂਤਨੂ ਨੂੰ ਨੋਟਿਸ ਵੀ ਦਿੱਤਾ ਹੈ ਅਤੇ ਦਿਸ਼ਾ ਰਵੀ ਅਤੇ ਸ਼ਾਂਤਨੂ ਤੋਂ ਇਕੱਠੇ ਬਿਠਾਂ ਕੇ ਪੁੱਛਗਿੱਛ ਕਰਨ ਦੀ ਲੋੜ ਹੈ। ਇਸ ਤੋਂ ਪਹਿਲਾ ਇਸ ਮਾਮਲੇ ਵਿੱਚ ਦਿਸ਼ਾ ਰਵੀ ਨੂੰ ਦਿੱਲੀ ਦੀ ਇੱਕ ਅਦਾਲਤ ਨੇ 5 ਦਿਨਾਂ ਦੀ ਹਿਰਾਸਤ ਵਿੱਚ ਭੇਜਿਆ ਸੀ। ਉਸ ਸਮੇਂ ਤੋਂ, ਇਹ ਮਾਮਲਾ ਰਾਜਨੀਤਿਕ ਤੌਰ ‘ਤੇ ਵੀ ਭੱਖਦਾ ਜਾ ਰਿਹਾ ਹੈ। ਕਈ ਵਿਰੋਧੀ ਨੇਤਾਵਾਂ, ਸਮਾਜ ਸੇਵੀਆਂ, ਸੰਗਠਨਾਂ ਨੇ ਦਿਸ਼ਾ ਰਵੀ ਦੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਹੈ ਅਤੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਦਿਸ਼ਾ ਦੇ ਹੱਕ ਵਿੱਚ ਟ੍ਰੇਂਡ ਚੱਲ ਰਹੇ ਹਨ ਅਤੇ ਵਿਦਿਆਰਥੀ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।
ਇਹ ਵੀ ਦੇਖੋ : ਸਾਬਕਾ ਫੌਜੀਆਂ ਨੇ ਲਈ ਦੇਸ਼ ‘ਚ ਘੁੰਮ ਕੇ ਲੋਕਾਂ ਨੂੰ ਬੈਲਟ ਪੇਪਰ ਲਈ ਲਾਮਬੰਦ ਕਰਨ ਦੀ ਜਿੰਮੇਵਾਰੀ