DMK candidate says women : ਡੀਐਮਕੇ ਨੇਤਾ ਡਿੰਡੀਗੂਲ ਲਿਓਨੀ ਕੋਇੰਬਟੂਰ ਵਿੱਚ ਇੱਕ ਚੋਣ ਰੈਲੀ ਦੌਰਾਨ ਵਿਵਾਦਪੂਰਨ ਟਿੱਪਣੀ ਕਾਰਨ ਵਿਵਾਦ ਵਿੱਚ ਫਸ ਗਏ ਹਨ। ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਪਾਰਟੀ ਦੀ ਮਹਿਲਾ ਵਿੰਗ ਦੀ ਮੁਖੀ ਅਤੇ ਸੰਸਦ ਮੈਂਬਰ ਕਨੀਮੋਝੀ ਤੋਂ ਸੰਸਦ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਡਿੰਡੀਗੂਲ ਲਿਓਨੀ ਨੇ ਔਰਤਾਂ ਦੀ ਤੁਲਨਾ ਗਾਵਾਂ ਨਾਲ ਕੀਤੀ ਅਤੇ ਉਨ੍ਹਾਂ ਨੂੰ ‘ਗੁਬਾਰੇ’ ਵਰਗਾ ਦੱਸਿਆ। ਵਾਇਰਲ ਵੀਡੀਓ ਵਿੱਚ ਡੀਐਮਕੇ ਉਮੀਦਵਾਰ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕੇ, “ਔਰਤਾਂ ਵਿਦੇਸ਼ੀ ਗਾਵਾਂ ਦਾ ਦੁੱਧ ਪੀ ਕੇ ਮੋਟੀਆਂ ਹੋ ਰਹੀਆਂ ਹਨ।” ਔਰਤਾਂ ਦਾ ਮਜ਼ਾਕ ਉਡਾਉਂਦੇ ਸਮੇਂ, ਉਮੀਦਵਾਰ ਇੱਥੇ ਹੀ ਨਹੀਂ ਰੁਕਦੇ, ਪਰ ਉਨ੍ਹਾਂ ਨੇ ਆਪਣੇ ਹੱਥਾਂ ਨਾਲ ਇੱਕ ਅਸ਼ਲੀਲ ਇਸ਼ਾਰਾ ਵੀ ਕੀਤਾ। ਮੌਕੇ ‘ਤੇ ਮੌਜੂਦ ਲੋਕਾਂ ਨੂੰ ਤਾੜੀਆਂ ਮਾਰਦਿਆਂ ਅਤੇ ਹੱਸਦਿਆਂ ਸੁਣਿਆ ਜਾ ਸਕਦਾ ਹੈ। ਲਿਓਨੀ ਨੇ ਕਿਹਾ, “ਤੁਸੀਂ ਜਾਣਦੇ ਹੋ, ਬਹੁਤ ਸਾਰੀਆਂ ਕਿਸਮਾਂ ਦੀਆਂ ਗਾਵਾਂ ਹਨ। ਤੁਸੀਂ ਫਾਰਮ ਵਿੱਚ ਵਿਦੇਸ਼ੀ ਗਾਵਾਂ ਵੇਖੀਆਂ ਹੋਣਗੀਆਂ। ਲੋਕ ਵਿਦੇਸ਼ੀ ਗਾਵਾਂ ਲਈ ਦੁੱਧ ਵਾਲੀ ਮਸ਼ੀਨ ਦੀ ਵਰਤੋਂ ਕਰਦੇ ਹਨ।
ਇੱਕ ਮਸ਼ੀਨ ਦੀ ਮਦਦ ਨਾਲ ਇੱਕ ਘੰਟੇ ਵਿੱਚ 40 ਲੀਟਰ ਦੁੱਧ ਕੱਢਿਆ ਜਾ ਸਕਦਾ ਹੈ। ਉਸ ਦੁੱਧ ਨੂੰ ਪੀਣ ਨਾਲ, ਸਾਰੀਆਂ ਔਰਤਾਂ ਗੁਬਾਰੇ ਵਾਂਗ ਮੋਟੀਆਂ ਹੋ ਰਹੀਆਂ ਹਨ। ਪਹਿਲਾਂ, ਔਰਤਾਂ ਦੇ ਲੱਕ ਪਤਲੇ ਅਤੇ ਕੁੱਲ੍ਹੇ 8 ਨੰਬਰ ਵਰਗੇ ਹੁੰਦੇ ਸੀ। ਔਰਤਾਂ ਆਪਣੇ ਬੱਚੇ ਨੂੰ ਲੱਕ ‘ਤੇ ਸੰਭਾਲ ਸਕਦੀਆਂ ਸੀ। ਪਰ, ਅੱਜ ਕੱਲ੍ਹ ਉਨ੍ਹਾਂ ਤੋਂ ਇੱਕ ਬੱਚਾ ਨਹੀਂ ਸੰਭਾਲਿਆ ਜਾ ਸਕਦਾ ਕਿਉਂਕਿ ਉਨ੍ਹਾਂ ਦਾ ਫਿਗਰ ਇੱਕ ਗੈਲਨ ਦੀ ਤਰ੍ਹਾਂ ਹੋ ਗਿਆ ਹੈ। ਸਾਡੇ ਬੱਚਿਆਂ ਦਾ ਵੀ ਭਾਰ ਵੱਧ ਗਿਆ ਹੈ।” ਜਿਸ ਸਮੇਂ ਲਿਓਨੀ ਔਰਤਾਂ ਦੇ ਭਾਰ ਵੱਧਣ ਦੇ ਕਾਰਨ ਦੱਸ ਰਹੇ ਸੀ, ਤਾਂ ਇੱਕ ਵਰਕਰ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਭਾਸ਼ਣ ਦਾ ਸਿਲਸਿਲਾ ਜਾਰੀ ਰੱਖਿਆ। ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਚੋਣ ਰੈਲੀ ਵਿੱਚ ਨੇਤਾਵਾਂ ਦੇ ਅਜਿਹੇ ਬਿਆਨਾਂ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਵੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਲਾਸਟਰ ਦਾ ਮਜ਼ਾਕ ਉਡਾ ਚੁੱਕੇ ਹਨ।