earthquake in ladakh: ਕਾਰਗਿਲ: ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਵੀਰਵਾਰ ਸਵੇਰੇ ਲੱਦਾਖ ‘ਚ ਕਾਰਗਿਲ ਨੇੜੇ ਰਿਕਟਰ ਪੈਮਾਨੇ ‘ਤੇ 4.2 ਤੀਬਰਤਾ ਦੇ ਇੱਕ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ। ਏਜੰਸੀ ਦੇ ਅਨੁਸਾਰ ਭੂਚਾਲ ਦਾ ਕੇਂਦਰ ਕਾਰਗਿਲ ਤੋਂ 94 ਕਿਲੋਮੀਟਰ ਉੱਤਰ-ਉੱਤਰਪੱਛਮ (ਐਨਐਨਡਬਲਯੂ) ‘ਤੇ ਸੀ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 9: 22 ਵਜੇ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਹੈ। ਹਿਮਾਲਿਆਈ ਖੇਤਰ ਨੂੰ ਉੱਚ ਭੂਚਾਲ ਦੀਆਂ ਗਤੀਵਿਧੀਆਂ ਲਈ ਜਾਣਿਆ ਜਾਂਦਾ ਹੈ। ਇੱਥੇ ਹਲਕੇ ਝੱਟਕੇ ਆਮ ਹਨ। ਇਸ ਤੋਂ ਪਹਿਲਾ ਵੀ 26 ਸਤੰਬਰ ਨੂੰ ਝੱਟਕੇ ਮਹਿਸੂਸ ਕੀਤੇ ਸੀ।ਇਸ ਭੂਚਾਲ ਦਾ ਕੇਂਦਰ ਵਿਥਕਾਰ: 34.80 ਅਤੇ ਲੰਬਕਾਰ: 78.05 ਅਤੇ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ। ਉਸ ਤੋਂ ਪਹਿਲਾਂ 25 ਸਤੰਬਰ ਨੂੰ ਲੱਦਾਖ ਵਿੱਚ 5.4 ਮਾਪ ਅਤੇ 3.6 ਮਾਪ ਦੇ ਦੋ ਭੁਚਾਲ ਮਹਿਸੂਸ ਕੀਤੇ ਗਏ ਸਨ। ਜਿਸ ਵਿੱਚ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਸੀ।