Eating Kuttu flour : ਇਸ ਵੇਲੇ ਇੱਕ ਵੱਡੀ ਖਬਰ ਦਿੱਲੀ ਦੇ ਕਲਿਆਣਪੁਰੀ ਖੇਤਰ ਤੋਂ ਆ ਰਹੀ ਹੈ ਜਿੱਥੇ ਨਰਾਤੇ ਦੇ ਪਹਿਲੇ ਦਿਨ ਕੁੱਟੂ ਦਾ ਆਟਾ ਖਾਣ ਨਾਲ ਤਕਰੀਬਨ 400 ਲੋਕ ਬਿਮਾਰ ਹੋ ਗਏ ਹਨ। ਦੇਰ ਰਾਤ ਪੇਟ ਵਿੱਚ ਦਰਦ ਅਤੇ ਉਲਟੀਆਂ ਹੋਣ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਰਾਤ 11 ਵਜੇ ਤੋਂ ਬਾਅਦ ਮਰੀਜ਼ਾਂ ਦੇ ਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਰਾਹਤ ਵਾਲੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਦੀ ਜਾਨ ਨਹੀਂ ਗਈ ਹੈ। ਸਮੇਂ ਸਿਰ ਡਾਕਟਰਾਂ ਦੀ ਟੀਮ ਦੁਆਰਾ ਸਭ ਨੂੰ ਖਤਰੇ ਤੋਂ ਬਾਹਰ ਕੱਢ ਲਿਆ ਗਿਆ ਸੀ। ਦਰਅਸਲ ਰਾਤ 11 ਵਜੇ ਦੇ ਕਰੀਬ, ਕਲਿਆਣਪੁਰੀ ਅਤੇ ਦਿੱਲੀ ਦੇ ਤ੍ਰਿਲੋਕਪੁਰੀ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਅਚਾਨਕ ਖ਼ਰਾਬ ਹੋਣ ਲੱਗੀ।
ਲੋਕਾਂ ਨੂੰ ਘਬਰਾਹਟ ਹੋਣ ਲੱਗੀ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਉਹ ਬੇਹੋਸ਼ ਹੋ ਗਏ। ਕਾਹਲੀ ਵਿੱਚ ਪਰਿਵਾਰ ਅਤੇ ਆਸ ਪਾਸ ਦੇ ਲੋਕ ਇਨ੍ਹਾਂ ਲੋਕਾਂ ਨੂੰ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਲੈ ਗਏ। ਜਿਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਜਦੋਂ ਡਾਕਟਰ ਨੇ ਇਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਖਾਣੇ ਵਿੱਚ ਕੀ ਖਾਧਾ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੇ ਕੁੱਟੂ ਦਾ ਆਟਾ ਖਾਧਾ ਹੈ। ਜਿਸ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਸਿਹਤ ਖਰਾਬ ਹੋਣ ਲੱਗੀ। ਡਾਕਟਰਾਂ ਨੇ ਇਸ ਨੂੰ ਫੂਡ ਪਵਾਈਜਿੰਗ ਦਾ ਕੇਸ ਦੱਸਿਆ। ਹਾਲਾਂਕਿ ਇਸ ਮਾਮਲੇ ਵਿਚ ਅਜੇ ਤੱਕ ਦਿੱਲੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੀ ਜਾਂਚ ਕੀਤੀ ਜਾਵੇਗੀ। ਆਖਿਰਕਾਰ, ਇਨ੍ਹਾਂ ਲੋਕਾਂ ਨੇ ਕੁੱਟੂ ਦਾ ਆਟਾ ਕਿਸ ਮਿੱਲ ਤੋਂ ਲਿਆ ਹੈ ਅਤੇ ਇਸਦਾ ਮਾਲਕ ਕੌਣ ਹੈ। ਫਿਲਹਾਲ ਸਾਰੇ ਮਰੀਜ਼ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਇਹ ਵੀ ਦੇਖੋ : 111 ਵਰ੍ਹਿਆਂ ਦੇ ਫੌਜਾ ਸਿੰਘ ਨੇ ਕਿਹਾ ਮੋਦੀ ਨਾਲੋਂ ਤਾਂ ਅੰਗਰੇਜ ਚੰਗੇ ਸਨ, ਹੋਰ ਕਿ ਕਿਹਾ ਸੁਣੋ LIVE