ECIL Recruitment 2020: ਇਲੈਕਟ੍ਰਾਨਿਕ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਈਸੀਆਈਐਲ) ਨੇ ਤਕਨੀਕੀ ਅਧਿਕਾਰੀ ਦੇ ਅਹੁਦੇ ਲਈ 350 ਅਸਾਮੀਆਂ(ਪੋਸਟਾਂ) ਕੱਢੀਆਂ ਹਨ। 30 ਅਗਸਤ (ਦੁਪਹਿਰ 2 ਵਜੇ ਤੱਕ) ecil.co.in ‘ਤੇ ਜਾ ਕੇ ਬਿਨੈ-ਪੱਤਰ ਦਿੱਤੇ ਜਾ ਸਕਦੇ ਹਨ। ਕੁੱਲ ਖਾਲੀ ਆਸਾਮੀਆਂ ਵਿੱਚੋਂ 160 ਅਸਾਮੀਆਂ ਅਸੁਰੱਖਿਅਤ (ਆਰਾਖਵੀਆ) ਹਨ। 90 ਅਸਾਮੀਆਂ ਓ ਬੀ ਸੀ, 58 ਐਸ ਸੀ, 26 ਐਸ ਟੀ, 16 ਈ ਡਬਲਯੂ ਐਸ ਲਈ ਰਾਖਵੀਆਂ ਹਨ। ਯੋਗਤਾ- ਘੱਟੋ ਘੱਟ 60 ਫ਼ੀਸਦੀ ਅੰਕਾਂ ਨਾਲ ਇੰਜੀਨੀਅਰਿੰਗ ਦੀ ਡਿਗਰੀ (ਇਲੈਕਟ੍ਰਾਨਿਕਸ ਐਂਡ ਕਮਿਉਨੀਕੇਸ਼ਨ ਇੰਜੀਨੀਅਰਿੰਗ / ਇਲੈਕਟ੍ਰੀਕਲ ਇਲੈਕਟ੍ਰਾਨਿਕਸ ਇੰਜੀਨੀਅਰਿੰਗ / ਇਲੈਕਟ੍ਰਾਨਿਕਸ ਐਂਡ ਇੰਸਟ੍ਰੂਮੈਂਟੇਸ਼ਨ ਇੰਜੀਨੀਅਰਿੰਗ / ਮਕੈਨੀਕਲ ਇੰਜੀਨੀਅਰਿੰਗ / ਕੰਪਿਉਟਰ ਸਾਇੰਸ ਇੰਜੀਨੀਅਰਿੰਗ / ਆਈ ਟੀ) ਅਤੇ ਕੰਪਿਉਟਰ ਹਾਰਡਵੇਅਰ ਦੇ ਨਾਲ ਨਾਲ ਲੀਨਕਸ, ਵਿੰਡੋਜ਼ ਓਐਸ ਐਂਡ ਨੈੱਟਵਰਕਿੰਗ ਵਿੱਚ ਇੱਕ ਸਾਲ ਦਾ ਤਜਰਬਾ।
ਉਮਰ- ਉਮੀਦਵਾਰ ਦਾ ਜਨਮ 31.07.1990 ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਇਹ ਭਰਤੀ ਠੇਕੇ ‘ਤੇ ਕੀਤੀ ਜਾਏਗੀ। ਸ਼ੁਰੂਆਤੀ ਇਕਰਾਰਨਾਮਾ 9 ਮਹੀਨੇ ਦਾ ਹੋਵੇਗਾ। ਇਸ ਤੋਂ ਬਾਅਦ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ। ਤਨਖਾਹ – 23,000 / – ਪ੍ਰਤੀ ਮਹੀਨਾ ਹੋਵੇਗੀ। ਚੋਣ- ਮੈਰਿਟ ਬੀ.ਈ. / ਬੀ.ਟੈਕ ਦੇ ਅੰਕ ‘ਤੇ ਅਧਾਰਤ ਹੋਵੇਗੀ।