ਇਨਫੋਰਸਮੈਂਟ ਡਾਇਰੈਕਟੋਰੇਟ ਨੇ ਬੁੱਧਵਾਰ ਨੂੰ ਬੰਗਾਲ ਦੇ ਮਸ਼ਹੂਰ ਨਾਰਦਾ ਸਟਿੰਗ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਈਡੀ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਰਾਜ ਵਿੱਚ ਸੱਤਾਧਾਰੀ ਮਮਤਾ ਬੈਨਰਜੀ ਸਰਕਾਰ ਦੇ ਦੋ ਮੰਤਰੀਆਂ ਦੇ ਨਾਂ ਵੀ ਸ਼ਾਮਿਲ ਹਨ।
ਇਹ ਮੰਤਰੀ ਹਨ ਫਰਹਾਦ ਹਕੀਮ ਅਤੇ ਸੁਬਰਤ ਮੁਖਰਜੀ। ਚਾਰਜਸ਼ੀਟ ਕੋਲਕਾਤਾ ਦੀ ਵਿਸ਼ੇਸ਼ ਅਦਾਲਤ ਵਿੱਚ ਦਾਖਲ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਨੇਤਾਵਾਂ ਮਦਨ ਮਿਤਰਾ ਅਤੇ ਸੋਵਨ ਚੈਟਰਜੀ ਦਾ ਵੀ ਨਾਮ ਵੀ ਸ਼ਾਮਿਲ ਹੈ। ਸਾਰਿਆਂ ਨੇਤਾਵਾਂ ਨੂੰ ਤਲਬ ਕੀਤਾ ਗਿਆ ਹੈ। ਸੋਵਨ ਚੈਟਰਜੀ ਨੇ ਤ੍ਰਿਣਮੂਲ ਕਾਂਗਰਸ ਛੱਡ ਦਿੱਤੀ ਹੈ। ਮਦਨ ਮਿੱਤਰਾ ਸਾਬਕਾ ਮੰਤਰੀ ਹਨ। ਪੁਲਿਸ ਅਧਿਕਾਰੀ ਐਸਐਮਐਚ ਮਿਰਜ਼ਾ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦਾ ਸਵਾਲ, ਪੁੱਛਿਆ – ਮੋਦੀ ਸਰਕਾਰ ਨੇ ਗੈਸ-ਡੀਜ਼ਲ-ਪੈਟਰੋਲ ਤੋਂ ਕਮਾਏ 23 ਲੱਖ ਕਰੋੜ, ਕਿੱਥੇ ਗਏ ਪੈਸੇ ?
ਰਾਜ ਵਿੱਚ ਸੱਤਾਧਾਰੀ ਟੀਐਮਸੀ ਦੇ ਮੰਤਰੀਆਂ ਅਤੇ ਸੀਨੀਅਰ ਨੇਤਾਵਾਂ ਦੇ ਨਾਮ ਚਾਰਜਸ਼ੀਟ ਵਿੱਚ ਹੋਣ ਨਾਲ ਇਹ ਮਾਮਲਾ ਹੋਰ ਗਰਮਾ ਸਕਦਾ ਹੈ। ਇਨ੍ਹਾਂ ਸਾਰਿਆਂ ‘ਤੇ ਮਨੀ ਲਾਂਡਰਿੰਗ ਅਤੇ ਰਿਸ਼ਵਤਖੋਰੀ ਦੇ ਦੋਸ਼ ਲੱਗੇ ਹਨ। ਈਡੀ ਨੇ ਵਿਸ਼ੇਸ਼ ਅਦਾਲਤ ਨੂੰ ਉਨ੍ਹਾਂ ਦੇ ਇਕਬਾਲੀਆ ਬਿਆਨ ਬਾਰੇ ਵੀ ਸੂਚਿਤ ਕੀਤਾ ਹੈ।
ਇਹ ਵੀ ਦੇਖੋ : ਜਦੋਂ ਬਿਕਰਮ ਸਿੰਘ ਮਜੀਠੀਆ ਦੇ ਅੱਗੇ ਆ ਖੜ ਗਏ ਕਿਸਾਨ, ਦੇਖੋ ਫਿਰ ਇੰਝ ਹੋਏ ਸਵਾਲ ਜਵਾਬ…