Engineer turned car thief : ਤੇਲੰਗਾਨਾ ਰਾਜ ਦੀ ਸਾਈਬਰਬਾਦ ਪੁਲਿਸ ਦੀ ਸਪੈਸ਼ਲ ਆਪ੍ਰੇਸ਼ਨ ਟੀਮ ਨੇ ਇੱਕ 27 ਸਾਲਾ ‘ਹਾਈ ਟੈਕ’ ਚੋਰ ਨੂੰ ਫੜਿਆ ਹੈ। ਜੋ ਨਾ ਸਿਰਫ ਚੰਗਾ ਪੜ੍ਹਿਆ ਲਿਖਿਆ ਹੈ ਬਲਕਿ ਘੁੰਮਣ ਦਾ ਸ਼ੌਕੀਨ ਵੀ ਹੈ। ਪੁਲਿਸ ਨੇ ਉਸ ਦੇ ਕੋਲੋਂ 6 ਕਾਰਾਂ ਅਤੇ ਇੱਕ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤੀ ਹੈ। ਜਦੋਂ ਉਸ ਦੀ ਪਛਾਣ ਕੀਤੀ ਗਈ ਤਾਂ ਇਹ ਪਤਾ ਲੱਗ ਗਿਆ ਕਿ ਚੋਰ ਨੇ ਇੰਜੀਨੀਅਰਿੰਗ ਦੀ ਡਿਗਰੀ ਵੀ ਲਈ ਹੈ ਅਤੇ ਘੁੰਮਣ ਦਾ ਵੀ ਬਹੁਤ ਸ਼ੌਕੀਨ ਹੈ। ਮੁਲਜ਼ਮ ਗੁਦਾਤੀ ਮਹੇਸ਼ ਨੂਤਨ ਕੁਮਾਰ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੋਬਾਈਲ ਟੈਕਨੀਸ਼ੀਅਨ ਵਜੋਂ ਕੰਮ ਕੀਤਾ। ਇਹ ਇੰਜੀਨੀਅਰਿੰਗ ਗ੍ਰੈਜੂਏਟ ਚੋਰ ਯਾਤਰਾ ਕਰਨ ਦਾ ਬਹੁਤ ਸ਼ੌਕੀਨ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਹੀ ਉਹ ਚੋਰੀ ਦੀ ਬਾਈਕ ‘ਤੇ ਲੱਦਾਖ ਗਿਆ ਸੀ। ਦੋਸ਼ੀ ਮਹੇਸ਼ ਨੂਤਨ ਕੁਮਾਰ ਦਾ ਆਪਣੀ ਟ੍ਰੈਵਲ ਏਜੰਸੀ ਖੋਲ੍ਹਣ ਦਾ ਵੀ ਸੁਪਨਾ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਉਸ ਨੂੰ ਪੁਲਿਸ ਨੇ ਫੜਿਆ ਹੋਵੇ। ਇਸ ਤੋਂ ਪਹਿਲਾਂ ਸਾਲ 2016 ਵਿੱਚ ਵੀ ਉਹ ਹੈਦਰਾਬਾਦ ਪੁਲਿਸ ਦੇ ਹੱਥ ਲੱਗਿਆ ਸੀ। ਉਸ ਨੂੰ ਸਾਲ 2018 ਵਿੱਚ ਆਂਧਰਾ ਪ੍ਰਦੇਸ਼ ਪੁਲਿਸ ਵਲੋਂ ਫੜੇ ਜਾਣ ‘ਤੇ ਜੇਲ੍ਹ ਵੀ ਭੇਜਿਆ ਗਿਆ ਸੀ। ਉਸ ਨੂੰ ਸਾਲ 2019 ਵਿੱਚ ਰਿਹਾ ਕੀਤਾ ਗਿਆ ਸੀ। ਪਰ ਸਜ਼ਾ ਤੋਂ ਬਾਅਦ ਵੀ ਉਸ ਵਿੱਚ ਕੋਈ ਸੁਧਾਰ ਨਹੀਂ ਹੋਇਆ। ਰਿਹਾ ਹੋਣ ਤੋਂ ਬਾਅਦ, ਉਹ ਮੋਬਾਈਲ ਐਪ ਅਧਾਰਤ ਕੈਬ ਆਪਰੇਟਰਾਂ ਅਤੇ ਕਾਰਾਂ ਨੂੰ ਚੋਰੀ ਕਰਨ ਦਾ ਟੀਚਾ ਬਣਾ ਰਿਹਾ ਸੀ। ਗੁਦਾਤੀ ਮਹੇਸ਼ ਨੇ ਕਈ ਰਾਜਾਂ ਵਿੱਚ ਵਾਹਨ ਚੋਰੀ ਕੀਤੇ ਹਨ। ਗੁਦਾਤੀ ਮਹੇਸ਼ ਨੇ ਕੋਚੀ, ਚੇਨਈ, ਮੈਸੂਰ, ਕੋਲਕਾਤਾ, ਬੰਗਲੌਰ, ਪੁਣੇ, ਵਿਸ਼ਾਖਾਪਟਨਮ ਵਿੱਚ ਵਾਹਨ ਚੋਰੀ ਕੀਤੇ ਹਨ। ਪੁਲਿਸ ਨੇ ਮੁਲਜ਼ਮ ਇੰਜੀਨੀਅਰ ਤੋਂ 6 ਕਾਰਾਂ ਅਤੇ ਇੱਕ ਬੁਲੇਟ ਸਾਈਕਲ ਬਰਾਮਦ ਕੀਤੀ ਹੈ।
ਇਹ ਵੀ ਦੇਖੋ : Lakha Sidhana ਦੇ ਭਰਾ ਨੂੰ ਚੁੱਕਣ ਦੇ ਮਾਮਲੇ ‘ਚ ਦਿੱਲੀ ਪੁਲਿਸ ਦਾ ਆਇਆ ਬਿਆਨ, ਜਾਣੋ ਕੀ ਹੈ ਸੱਚਾਈ