ਵਾਤਾਵਰਣ ਪ੍ਰਦਰਸ਼ਨ ਸੂਚਕ ਅੰਕ ਵਿੱਚ ਅਮਰੀਕਾ ਸਥਿਤ ਸੰਸਥਾਵਾਂ ਵਿੱਚ ਭਾਰਤ 180 ਦੇਸ਼ਾਂ ਦੀ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ‘ਤੇ ਹੈ । ‘ਯੇਲ ਸੈਂਟਰ ਫਾਰ ਇਨਵਾਇਰਨਮੈਂਟਲ ਲਾਅ ਐਂਡ ਪਾਲਿਸੀ’ ਅਤੇ ਕੋਲੰਬੀਆ ਯੂਨੀਵਰਸਿਟੀ ਦੇ ‘ਸੈਂਟਰ ਫਾਰ ਇੰਟਰਨੈਸ਼ਨਲ ਅਰਥ ਸਾਇੰਸ ਇਨਫਰਮੇਸ਼ਨ ਨੈੱਟਵਰਕ’ ਵੱਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ 2022 ਵਾਤਾਵਰਣ ਪ੍ਰਦਰਸ਼ਨ ਸੂਚਕਾਂਕ (EPI) ਵਿੱਚ ਡੈਨਮਾਰਕ ਸਿਖਰ ‘ਤੇ ਹੈ। ਇਸ ਤੋਂ ਬਾਅਦ ਬ੍ਰਿਟੇਨ ਅਤੇ ਫਿਨਲੈਂਡ ਦਾ ਨੰਬਰ ਆਉਂਦਾ ਹੈ। ਇਨ੍ਹਾਂ ਦੇਸ਼ਾਂ ਨੇ ਹਾਲ ਹੀ ਦੇ ਸਾਲਾਂ ਵਿੱਚ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਵਿੱਚ ਕਮੀ ਲਈ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ।
EPI ਦੁਨੀਆ ਭਰ ਵਿੱਚ ਸਥਿਰਤਾ ਦੀ ਸਥਿਤੀ ਦਾ ਡੇਟਾ-ਆਧਾਰਿਤ ਸੰਖੇਪ ਪ੍ਰਦਾਨ ਕਰਦਾ ਹੈ। EPI 11 ਸ਼੍ਰੇਣੀਆਂ ਵਿੱਚ 40 ਪ੍ਰਦਰਸ਼ਨ ਸੂਚਕਾਂ ਦੀ ਵਰਤੋਂ ਕਰਦੇ ਹੋਏ 180 ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਪ੍ਰਦਰਸ਼ਨ, ਵਾਤਾਵਰਣ ਦੀ ਸਿਹਤ ਅਤੇ ਈਕੋਸਿਸਟਮ ਸਥਿਤੀ ਦੇ ਅਧਾਰ ‘ਤੇ ਅੰਕ ਦਿੰਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਘੱਟ ਅੰਕ ਭਾਰਤ (18.9), ਮਿਆਂਮਾਰ (19.4), ਵੀਅਤਨਾਮ (20.1), ਬੰਗਲਾਦੇਸ਼ (23.1) ਅਤੇ ਪਾਕਿਸਤਾਨ (24.6) ਨੂੰ ਸਭ ਤੋਂ ਘੱਟ ਅੰਕ ਮਿਲੇ ਹਨ । ਘੱਟ ਅੰਕ ਪਾਉਣ ਵਾਲੇ ਜ਼ਿਆਦਾਤਰ ਉਹ ਦੇਸ਼ ਹਨ, ਜਿਨ੍ਹਾਂ ਨੇ ਸਥਿਰਤਾ ‘ਤੇ ਆਰਥਿਕ ਵਿਕਾਸ ਨੂੰ ਤਰਜੀਹ ਦਿੱਤੀ ਜਾਂ ਜੋ ਅਸ਼ਾਂਤੀ ਅਤੇ ਹੋਰ ਸੰਕਟਾਂ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅੱਜ, ਨੌਜਵਾਨਾਂ ਨੂੰ ਪੱਗਾਂ ਬੰਨ੍ਹ ਕੇ ਆਉਣ ਦੀ ਕੀਤੀ ਗਈ ਅਪੀਲ
ਇਸ ਵਿੱਚ ਕਿਹਾ ਗਿਆ ਹੈ ਕਿ ਤੇਜ਼ੀ ਨਾਲ ਖਤਰਨਾਕ ਹੁੰਦੀ ਹਵਾ ਦੀ ਗੁਣਵੱਤਾ ਅਤੇ ਤੇਜ਼ੀ ਨਾਲ ਵਧ ਰਹੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨਾਲ ਭਾਰਤ ਪਹਿਲੀ ਵਾਰ ਰੈਂਕਿੰਗ ਵਿੱਚ ਸਭ ਤੋਂ ਹੇਠਾਂ ਖਿਸਕ ਗਿਆ ਹੈ । ਚੀਨ 28.4 ਅੰਕਾਂ ਨਾਲ 161ਵਾਂ ਸਥਾਨ ਮਿਲਿਆ ਹੈ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਚੀਨ ਅਤੇ ਭਾਰਤ 2050 ਵਿੱਚ ਗ੍ਰੀਨਹਾਉਸ ਗੈਸਾਂ ਦੇ ਸਭ ਤੋਂ ਵੱਡੇ ਅਤੇ ਦੂਜੇ ਸਭ ਤੋਂ ਵੱਡੇ ਨਿਕਾਸੀ ਕਰਨ ਵਾਲੇ ਦੇਸ਼ ਬਣ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: